Guru Nanak Dev Ji surprised: ਗੁਰੂ ਨਾਨਕ ਦੇਵ ਜੀ ਅੱਗਲੇ ਅੱਖਰ ਬਾਰੇ ਆਖਦੇ ਹਨ ਜਦ ਮੈਂ ਧਿਆਨ ਕਰਦਾ ਹਾਂ ਬਿਨਾਂ ਉਸ ਪਰਮਾਤਮਾ ਦੇ ਦੂਜਾ ਕੋਈ ਨਹੀਂ ਇਕੋ ਵਾਹਿਗੁਰੂ ਸਭਨਾਂ ਥਾਵਾਂ ਵਿੱਚ ਰਵਿ ਰਹਿਆ ਹੈ । ਸੋਈ ਪਰਮੇਸ਼ਰ ਸਾਡੇ ਵਿੱਚ ਵਸਦਾ ਹੈ। ਟੈਂਕਾ ਆਖਦਾ ਹੈ ਹੇ ਜੀਵ ਤੂੰ ਕਪਟ , ਝੂਠ ਨਾ ਬੋਲ ਤੇ ਨਾ ਛਲ ਕਰ ਘੜੀ ਦੋ ਘੜੀਆਂ ਨੂੰ ਪ੍ਰਾਣ ਤਿਆਗ ਜਾਣੇ ਹਨ। ਤੁਸੀਂ ਝਗੜਿਆਂ ਤੇ ਵਾਦਾਂ ਵਿੱਚ ਜਨਮ ਨ ਗਵਾਵੋ ।ਕੂੜ ਕਪਟ ਨੂੰ ਛੱਡ ਦਿਓ। ਸਾਧਸੰਗਤ ਦੀ ਅਤੇ ਜੋ ਗੁਰਾਂ ਦੀ ਸ਼ਰਨ ਹੈ ਤਿਸ ਨੂੰ ਪ੍ਰਾਪਤ ਹੋਵੋ। ਠਠਾ ਅੱਖਰ ਕਹਿੰਦਾ ਹੈ ਜਿਨ੍ਹਾਂ ਦੇ ਰਿਦੇ ਸੁੱਧ ਆਈ ਹੈ ਤਿਨ੍ਹਾਂ ਦਾ ਨਿਸਤਾਰਾ ਹੁੰਦਾ ਹੈ ਅਤੇ ਸੁਖੀ ਭੀ ਸੋਈ ਹੁੰਦੇ ਹਨ ਨਹੀਂ ਤਾਂ ਜਨਮਦੇ ਮਰਦੇ ਹਨ। ਡੱਡੇ ਆਖਿਆ ਅਡੰਬਰ ਕਿਉਂ ਕਰਦੇ ਹੋ ਹੇ ਪ੍ਰਾਣੀਓ ਜੋ ਕੁਛ ਦ੍ਰਿਸ਼ਟੀ ਆਂਵਦਾ ਹੈ ਸਭ ਚਲਾਇਮਾਨ ਹੈ । ਤਿਸ ਵਾਹਿਗੁਰੂ ਨੂੰ ਸੇਵੋ ਤਾਂ ਸੁਖ ਪਾਵਹੁ ਜੋ ਸਰਬ ਵਿੱਚ ਸੱਤਾ ਦੇ ਰਹਿਆ ਹੈ ।
ਢਢਾ ਅੱਖਰ ਆਖਦਾ ਹੈ ਬਣੇ ਨੂੰ ਤੋੜਦਾ ਹੈ ਤੁੱਟੇ ਨੂੰ ਬਣਾਉਂਦਾ ਹੈ ਪ੍ਰਮੇਸ਼ਰ ਸਰਬੱਤ ਨੂੰ ਉਸਾਰਦਾ ਹੈ ਜਿਉਂ ਤਿਸ ਦਾ ਭਾਣਾ ਹੈ ਤਿਵੇਂ ਕਰਦਾ ਹੈ । ਆਪਣੇ ਹੁਕਮ ਵਿੱਚ ਚਲਾਂਵਦਾ ਹੈ ਤੇ ਵੇਖਦਾ ਹੈ ਜਿਸ ਨੂੰ ਕ੍ਰਿਪਾ ਦ੍ਰਿਸ਼ਟੀ ਕਰਕੇ ਗਿਆਨ ਦੇਂਦਾ ਹੈ ਤਿਸਨੂੰ ਨਿਸਤਾਰਦਤ ਹੈ। ਣਾਣਾ ਅੱਖਰ ਆਖਦਾ ਹੈ ਸੰਪੂਰਨ ਵਿੱਚ ਕਰਤਾਰ ਰਵਿਆ ਹੈ ਜੋ ਹਰਿ ਦੇ ਗੁਣਾਨਵਾਦ ਗਾਂਵਦਾ ਹੈ ਸੋ ਜਾਣਦਾ ਹੈ ਜਿਸਨੂੰ ਵਾਹਿਗੁਰੂ ਆਪੇ ਸਾਧ ਸੰਗਤ ਵਿੱਚ ਮਿਲਾਂਵਦਾ ਹੈ ਫਿਰ ਉਹਨਾਂ ਨੂੰ ਜਨਮ ਨਹੀਂ ਹੁੰਦਾ । ਪ੍ਰਮੇਸ਼ਰ ਉਹਨਾਂ ਨੂੰ ਮੁਕਤੀ ਪਦ ਦਿੰਦਾ ਹੈ । ਤਤਾ ਅੱਖਰ ਆਖਦਾ ਹੈ ਅਗਿਆਨ ਰੂਪੀ ਸੰਸਾਰ ਵੱਡਾ ਅਥਾਹ ਹੈ ਤਿਸ ਦਾ ਅੰਤ ਨਹੀਂ ਪਾਇਆ ਜਾਂਦਾ । ਨਾ ਕੋਈ ਬੇੜਾ ਹੈ ਨਾ ਤੁਲਹਾ ਹੈ ਬਿਨਾਂ ਸਾਧਸੰਗਤ ਸਾਰਾ ਜਗਤ ਡੁਬਦਾ ਹੈ ਜਿਸਨੂੰ ਤਾਰਨਾ ਹੁੰਦਾ ਹੈ ਸਾਧ ਸੰਗਤ ਨਾਲ ਮਿਲਾਕੇ ਤਾਰ ਲੈਂਦਾ ਹੈ।
ਇਹ ਵੀ ਦੇਖੋ: ਹਲਦੀ ਦੇ ਗੁਣ ਤਾਂ ਤੁਸੀਂ ਬਹੁਤ ਸੁਣੇ ਹੋਣਗੇ, ਇਸ ਨੌਜਵਾਨ ਤੋਂ ਸਿੱਖੋ ਕਿਵੇਂ ਹੁੰਦੀ ਹੈ ਇਸਦੀ ਮੁਨਾਫ਼ੇ ਵਾਲੀ ਖੇਤੀ