history of guru ramdas ji: ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ॥ ਅੱਜ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ। ਜਿਨ੍ਹਾਂ ਨੇ ਸਿੱਖਾਂ ਨੂੰ ਅੰਮ੍ਰਿਤਸਰ ਵਰਗੀ ਪਵਿੱਤਰ ਧਰਤੀ ਅਤੇ ਰਾਮਦਾਸ ਸਰੋਵਰ ਬਖਸ਼ਿਆ। ਜਿੱਥੇ ਹਰ ਰੋਜ਼ ਹਜ਼ਾਰਾਂ ਲੱਖਾਂ ਦੀ ਗਿਣਤੀ ‘ਚ ਦੂਰ ਦੁਰਾਡੇ ਤੋਂ ਸੰਗਤਾਂ ਨਤਮਸਤਕ ਹੋਣ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਆਉਂਦੀਆਂ ਅਤੇ ਸਰੋਵਰ ‘ਚ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਤਨ-ਮਨ ਦੀ ਠੰਡਕ ‘ਤੇ ਸ਼ਾਂਤੀ ਲੈ ਕੇ ਪਰਤਦੀਆਂ ਹਨ। ਗੁਰੂ ਸਾਹਿਬ ਨੇ ਇਸ ਪਾਵਨ ਪਵਿੱਤਰ ਧਰਤੀ ਨੂੰ ਸਵਰਗ ਬਣਾ ਦਿੱਤਾ ਇਸੇ ਕਰਕੇ ਤਾਂ ਅੱਜ ਵੀ ਅੰਮ੍ਰਿਤਸਰ ਨੂੰ ਸਿਫਤੀ ਦਾ ਘਰ ਕਿਹਾ ਜਾਂਦਾ ਹੈ। ਗੁਰੂ ਰਾਮਦਾਸ ਜੀ ਦੀ ਉਸਤਤ ‘ਚ 11 ਭੱਟਾਂ ਵਿੱਚੋ 7 ਭੱਟ 121 ਵਿੱਚੋ 60 ਸਵਈਏ ਲਿਖਕੇ ਆਪ ਜੀ ਦੀ ਮਹਾਨ ਅਧਿਆਤਮਕ ਪਹੁੰਚ ਨੂੰ ਸਤਿਕਾਰਦੇ ਤੇ ਸਨਮਾਣਦੇ ਹਨ।
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥” ਜੇਕਰ ਗੁਰੂ ਪਾਤਸ਼ਾਹ ਦੇ ਜਨਮ ਦੀ ਗੱਲ ਕਰੀਏ ਤਾਂ 1534 ਨੂੰ ਪਿਤਾ ਹਰਿਦਾਸ ‘ਤੇ ਮਾਤਾ ਦਇਆ ਜੀ ਦੀ ਕੁੱਖੋਂ ਚੂਨਾ ਮੰਡੀ ਲਾਹੌਰ ਸਥਿਤ ਹੋਇਆ। ਆਪ ਜੀ ਦਾ ਜਨਮ ਨਾਮ ਜੇਠਾ ਜੀ ਸੀ, ਅਤੇ 7 ਸਾਲਾਂ ਦੀ ਉਮਰ ਵਿੱਚ ਗੁਰੂ ਰਾਸਦਾਮ ਜਿਨ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ ਸਨ। ਜਿਸ ਤੋਂ ਬਾਅਦ ਗੁਰੂ ਰਾਮਦਾਸ ਜੀ ਦੇ ਨਾਨੀ ਜੀ ਨੇ ਉਨ੍ਹਾਂ ਨੂੰ ਆਪਣੇ ਪਿੰਡ ਬਾਸਰਕੇ ਲੈ ਗਏ। 12 ਸਾਲ ਦੀ ਉਮਰ ਵਿਚ, ਭਾਈ ਜੇਠਾ ਜੀ ਗੋਇੰਦਵਾਲ ਚਲੇ ਗਏ। ਜਿੱਥੇ ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ ) ਆਪਣੇ ਨਾਨੀ ਜੀ ਨਾਲ ਕੰਮ ਵਿੱਚ ਹੱਥ ਵਟਾਉਂਦੇ ਸਨ। ਅਤੇ ਘੁੰਗਣੀਆ ਵੇਚਕੇ ਗੁਜਾਰਾ ਕਰਦੇ ਸਨ। ਗੋਇੰਦਵਾਲ ਵਿਖੇ ਹੀ ਉਨ੍ਹਾਂ ਦੀ ਮੁਲਾਕਾਤ ਗੁਰੂ ਅਮਰਦਾਸ ਜੀ ਨਾਲ ਹੋਈ। ਇਸ ਤੋਂ ਬਾਅਦ ਭਾਈ ਜੇਠਾ ਜੀ ਨੇ ਗੁਰੂ ਅਮਰਦਾਸ ਜੀ ਨੂੰ ਆਪਣਾ ਗੁਰੂ ਮੰਨ ਲਿਆ ਅਤੇ ਉਨ੍ਹਾਂ ਦੀ ਸੇਵਾ ਕੀਤੀ। ਇਸ ਤੋਂ ਬਾਅਦ ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਦਾ ਵਿਆਹ ਗੁਰੂ ਅਮਰਦਾਸ ਜੀ ਦੀ ਧੀ ਬੀਬੀ ਭਾਨੀ ਜੀ ਨਾਲ ਹੋ ਗਿਆ ਅਤੇ ਇਸ ਤਰ੍ਹਾਂ ਉਹ ਗੁਰੂ ਅਮਰਦਾਸ ਜੀ ਦੇ ਪਰਿਵਾਰ ਦਾ ਹਿੱਸਾ ਬਣ ਗਏ। ਸਿੱਖ ਧਰਮ ਦੇ ਪਹਿਲੇ ਦੋ ਗੁਰੂਆਂ ਵਾਂਗ, ਗੁਰੂ ਅਮਰਦਾਸ ਜੀ ਨੇ ਆਪਣੇ ਪੁੱਤਰਾਂ ਦੀ ਚੋਣ ਕਰਨ ਦੀ ਬਜਾਏ, ਭਾਈ ਜੇਠਾ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਅਤੇ ਉਨ੍ਹਾਂ ਦਾ ਨਾਮ ਬਦਲ ਕੇ ਰਾਮ ਦਾਸ ਰੱਖ ਦਿੱਤਾ। ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਹਮੇਸ਼ਾ ਇਕ ਸਿੱਖ ਦੀ ਤਰ੍ਹਾਂ ਕੀਤੀ। ਗੁਰੂ ਅਮਰਦਾਸ ਜੀ ਦੇ ਕਹਿਣ ਤੇ ਆਪ ਜੀ ਨੇ ਨਗਰ ਵਸਾਇਆ ਜਿਸ ਦਾ ਨਾਮ ‘ਗੁਰੂ ਕਾ ਚੱਕ’ ਰਖਿਆ ਗਿਆ। ਜਿਸ ਦਾ ਨਾਮ ਬਾਅਦ ਵਿੱਚ ਰਾਮਦਾਸਪੁਰ ਹੋ ਗਿਆ। ਅੱਜ ਇਹੀ ਰਾਮਦਾਸਪੁਰ ਅੰਮ੍ਰਿਤਸਰ (ਸ਼੍ਰੀ ਹਰਿਮੰਦਰ ਸਾਹਿਬ ਜੀ) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰੂ ਰਾਮਦਾਸ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਵੀ ਰਚਿਤ ਹੈ।