how Guru Sahib taught: ਦਸਵੇਂ ਪਾਤਸ਼ਾਹ ਦੇ ਸਮੇਂ ਭਾਈ ਸੁਥਰਾ ਜੀ ਰੋਜ਼ ਹਲਵਾਈ ਕੋਲ ਜਾਂਦੇ ਅਤੇ ਦੁੱਧ ਜਲੇਬੀਆਂ ਖਾ ਕੇ ਬਿਨਾਂ ਪੈਸੇ ਦਿੱਤੇ ਚਲੇ ਜਾਂਦੇ। ਹਲਵਾਈ ਦੇ ਪੈਸੇ ਮੰਗਣ ਤੇ ਕਹਿ ਦਿੰਦੇ ਕਿ ਮੈਂ ਕਿਹੜਾ ਭੱਜ ਜਾਣਾ, ਦੇ ਦਿਆਂਗਾ। ਇੱਦਾ ਹੀ ਛੇ ਮਹੀਨੇ ਲੰਘ ਗਏ, ਹਲਵਾਈ ਨੇ ਪੈਸੇ ਮੰਗੇ ਤਾਂ ਭਾਈ ਸੁਥਰਾ ਜੀ ਨੇ ਕਿਹਾ ਕਿ ਮੇਰੇ ਗੁਰੂ ਜੀ ਦੀ ਬਾਣੀ ਕਹਿੰਦੀ ਹੈ ” ਕੇਤੇ ਲੈ ਲੈ ਮੁਕਰੁ ਪਾਹਿ॥” ਮੈਂ ਉਹਨਾਂ ਚ ਹੀ ਆ। ਹਲਵਾਈ ਬਹੁਤ ਦੁੱਖੀ ਹੋਇਆ ਅਤੇ ਉਹ ਗੁਰੂ ਜੀ ਦੇ ਦਰਬਾਰ ‘ਚ ਗਿਆ। ਗੁਰੂ ਜੀ ਅੱਗੇ ਫਰਿਆਦ ਕੀਤੀ ਕਿ ਆਪ ਜੀ ਦਾ ਸੁਥਰਾ ਮੇਰੇ ਪੈਸੇ ਨਹੀਂ ਦਿੰਦਾ ਅਤੇ ਅੱਜ ਇਸ ਨੇ ਬਾਣੀ ਦਾ ਪ੍ਰਮਾਣ ਦੇ ਕੇ ਨਾਂਹ ਕਰ ਦਿੱਤੀ ਹੈ, ਤੁਸੀ ਇਸ ਨੂੰ ਬੁਲਾਓ ਅਤੇ ਪੁੱਛੋ। ਭਾਈ ਸੁਥਰਾ ਜੀ ਨੂੰ ਬੁਲਾਇਆ ਗਿਆ। ਗੁਰੂ ਜੀ ਨੇ ਕਿਹਾ ਸੁਥਰਾ ਜੀ ਤੁਸੀ ਪੈਸੇ ਕਿਉਂ ਨਹੀਂ ਦਿੰਦੇ। ਸੁਥਰਾ ਜੀ ਨੇ ਕਿਹਾ ਮਹਾਰਾਜ ਮੈਂ ਗੁਰੂ ਨਾਨਕ ਦੇਵ ਜੀ ਦੇ ਬਚਨ ਮੰਨ ਰਿਹਾ ਹਾਂ।
ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ “ਕੇਤੇ ਲੈ ਲੈ ਮੁਕਰੁ ਪਾਹਿ॥” । ਤਾਂ ਗੁਰੂ ਜੀ ਨੇ ਕਿਹਾ ਇਸ ਤੋਂ ਅਗਲੀ ਪੰਗਤੀ ਵੀ ਪੜੋ। ਸੁਥਰਾ ਜੀ ਕਹਿੰਦੇ ਗੁਰੂ ਜੀ ਤੁਹਾਡੇ ਹਜ਼ਾਰਾਂ ਹੀ ਸਿੱਖ ਹਨ ਅਗਲੀ ਪੰਗਤੀ ਉਹਨਾਂ ਤੋਂ ਪੜਵਾਓ। ਗੁਰੂ ਜੀ ਭਾਈ ਸੁਥਰਾ ਜੀ ਨੂੰ ਦੇਖ ਕੇ ਮੁਸਕੁਰਾਏ ਕਿਉਂਕਿ ਗੁਰੂ ਜੀ ਉਹਨਾਂ ਦੀ ਅਵਸਥਾ ਨੂੰ ਜਾਣਦੇ ਸਨ। ਗੁਰੂ ਜੀ ਖਜਾਨਚੀ ਨੂੰ ਹੁਕਮ ਦੇ ਕੇ ਹਲਵਾਈ ਨੂੰ ਉਸ ਦੇ ਪੈਸੇ ਦੇ ਦਿੱਤੇ।