ਭਾਈ ਤਲੋਕਾ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਿੱਖ ਸਨ।। ਉਹ ਨਵਾਬ ਗਜ਼ਨੀ ਦੀ ਫੌਜ ਵਿੱਚ ਇੱਕ ਜਨਰਲ ਵੀ ਸੀ। ਇਕ ਵਾਰ ਨਵਾਬ ਨੇ ਭਾਈ ਤਲੋਕਾ ਸਮੇਤ ਵੱਡੇ ਫੌਜ ਦੇ ਅਹੁਦੇਦਾਰਾਂ ਦੀ ਬੈਠਕ ਬੁਲਾਈ। ਨਵਾਬ ਨੇ ਬੈਠਕ ਵਿੱਚ ਸਭ ਨੂੰ ਦੱਸਿਆ ਕਿ ਕੱਲ੍ਹ ਅਸੀਂ ਸਾਰੇ ਤਲਵਾਰਾਂ ਲੈ ਕੇ ਜੰਗਲ ਵਿੱਚ ਸ਼ਿਕਾਰ ਲਈ ਜਾਵਾਂਗੇ।
ਅਗਲੇ ਦਿਨ ਭਾਈ ਤਲੋਕਾ ਨਵਾਬ ਦੇ ਕਹਿਣ ਮੁਤਾਬਕ ਜੰਗਲ ਵਿੱਚ ਗਏ, ਪਰ ਉਹ ਕਿਸੇ ਜਾਨਵਰ ਨੂੰ ਮਾਰਨਾ ਨਹੀਂ ਚਾਹੁੰਦੇ ਸੀ। ਇਸ ਦੌਰਾਨ ਹਿਰਨ ਦਾ ਝੁੰਡ ਭਾਈ ਤਲੋਕਾ ਦੇ ਸਾਹਮਣਿਓਂ ਲੰਘਿਆ ਅਤੇ ਉਸਨੇ ਆਪਣੀ ਤਲਵਾਰ ਝੁੰਡ ਵਿੱਚ ਆਖਰੀ ਮਾਦਾ ਹਿਰਨ ਨੂੰ ਮਾਰਨ ਲਈ ਵਰਤੀ। ਮਾਦਾ ਹਿਰਨ ਦੀ ਉਸ ਦੇ ਗਰਭ ਵਿੱਚ ਦੋ ਬੱਚਿਆਂ ਸਣ ਮੌਤ ਹੋ ਗਈ।
ਭਾਈ ਤਲੋਕਾ ਆਪਣੇ ਸਾਹਮਣੇ ਦੁਖਦਾਈ ਦ੍ਰਿਸ਼ ਦੇਖ ਕੇ ਬਹੁਤ ਦੁਖੀ ਹੋਏ। ਉਨ੍ਹਾਂ ਇਰਾਦਾ ਸਿਰਫ ਇਕ ਹਿਰਨ ਨੂੰ ਮਾਰਨਾ ਸੀ ਨਾ ਕਿ ਤਿੰਨ ਨੂੰ! ਉਹ ਘਰ ਗਏ ਅਤੇ ਸੰਧਿਆ ਵੇਲੇ ਬਾਣੀ ਪੜ੍ਹਣੀ ਸ਼ੁਰੂ ਕੀਤੀ। ਪਰ ਉਸ ਵੇਲੇ ਮਾਦਾ ਹਿਰਨ ਅਤੇ ਉਸਦੇ ਅਣਜੰਮੇ ਬੱਚ ਦੀ ਮੌਤ ਦਾ ਦ੍ਰਿਸ਼ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਵਾਰ-ਵਾਰ ਆ ਰਿਹਾ ਸੀ, ਜਿਸ ਕਰਕੇ ਉਹ ਪਾਠ ਵੱਲ ਧਿਆਨ ਨਹੀਂ ਦੇ ਸਕੇ। ਸੌਣ ਤੋਂ ਠੀਕ ਪਹਿਲਾਂ ਭਾਈ ਸਾਹਿਬ ਜੀ ਨੇ ਫਿਰ ਬਾਣੀ ਦਾ ਜਾਪ ਸੁਰੂ ਕੀਤਾ ਪਰ ਪਿਰ ਉਹ ਨਜ਼ਾਰਾ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਸੀ।
ਉਹ ਅਮ੍ਰਿਤ ਵੇਲਾ ‘ਤੇ ਉੱਠ, ਮੁੜ ਉਹ ਦ੍ਰਿਸ਼ ਉਨ੍ਹਾਂ ਦੀਆਂ ਅੱਖਾਂ ਅੱਗ ਆਉਣ ਲੱਗਾ। ਉਨ੍ਹਾਂ ਵਾਹਿਗੁਰੂ ਨੂੰ ਆਪਣੇ ਕੀਤੇ ਇਸ ਕੰਮਾਂ ਲਈ ਮਾਫ਼ ਕਰਨ ਲਈ ਕਿਹਾ ਅਤੇ ਉਸਨੇ ਆਪਣੀ ਲੋਹੇ ਦੀ ਤਲਵਾਰ ਨੂੰ ਲੱਕੜ ਦੀ ਤਲਵਾਰ ਵਿੱਚ ਬਦਲ ਦਿੱਤਾ।
ਕਿਸੇ ਨੇ ਨਵਾਬ ਨੂੰ ਸ਼ਿਕਾਇਤ ਕੀਤੀ ਕਿ ਤੁਹਾਡਾ ਜਨਰਲ ਭਾਈ ਤਲੋਕਾ ਲੱਕੜ ਦੀ ਤਲਵਾਰ ਰੱਖ ਰਿਹਾ ਹੈ ਅਤੇ ਜੇ ਲੜਾਈ ਲੜਨੀ ਪਵੇ ਤਾਂ ਉਹ ਕੀ ਕਰੇਗਾ। ਨਵਾਬ ਨੇ ਸ਼ਿਕਾਇਤ ਕਰਨ ਵਾਲੇ ‘ਤੇ ਵਿਸ਼ਵਾਸ ਨਹੀਂ ਕੀਤਾ ਪਰ ਸ਼ਿਕਾਇਤਕਰਤਾ ਨੇ ਨਵਾਬ ਨੂੰ ਉਸ ਸਵੇਰ ਪਰੇਡ ਵਿਚ ਸਾਰਿਆਂ ਦੀ ਤਲਵਾਰ ਦੀ ਜਾਂਚ ਕਰਨ ਲਈ ਕਿਹਾ। ਸ਼ਿਕਾਇਤਕਰਤਾ ਨੇ ਨਵਾਬ ਨੂੰ ਕਿਹਾ ਕਿ ਜੇਕਰ ਭਾਈ ਤਲੋਕਾ ਕੋਲੋਂ ਲੱਕੜ ਦੀ ਤਲਵਾਰ ਨਾ ਨਿਕਲੀ ਤਾਂ ਉਹ ਉਸ ਨੂੰ ਸਜ਼ਾ ਦੇ ਸਕਦਾ ਹੈ।
ਇਹ ਵੀ ਪੜ੍ਹੋ : ਸੱਯਦ ਜਾਨੀ ਸ਼ਾਹ ਦਾ ਆਪਣੇ ਜਾਨੀ ਗੁਰੂ ਹਰਗੋਬਿੰਦ ਜੀ ਨਾਲ ਮਿਲਾਪ
ਨਵਾਬ ਆਪਣੀ ਫੌਜ ਦਾ ਮੁਆਇਨਾ ਕਰਨ ਪਹੁੰਚਿਆ ਅਤੇ ਸਾਰਿਆਂ ਦਆਂ ਤਲਵਾਰਾਂ ਵੇਖਣ ਦੀ ਇੱਛਾ ਪ੍ਰਗਟਾਈ। ਭਾਈ ਤਲੋਕਾ ਸਮਝ ਗਏ ਕਿ ਕਿਸੇ ਨੇ ਉਨ੍ਹਾਂ ਦੀ ਸ਼ਿਕਾਇਤ ਕੀਤੀ ਹੈ ਕਿਉਂਕਿ ਨਵਾਬ ਅੱਗੇ ਕਦੇ ਵੀ ਉਨ੍ਹਾਂ ਦੀਆਂ ਤਲਵਾਰਾਂ ਦੀ ਜਾਂਚ ਕਰਨ ਨਹੀਂ ਆਇਆ ਸੀ। ਨਵਾਬ ਇੱਕ-ਇੱਕ ਕਰਕੇ ਛੋਟੇ ਤੋਂ ਵੱਡੇ ਸਿਪਾਹੀਆਂ ਦੀਆਂ ਤਲਵਾਰਾਂ ਵੇਖਣੀਆਂ ਸ਼ੁਰੂ ਕੀਤੀਆਂ। ਭਾਈ ਤਲੋਕਾ ਨੇ ਉਸੇ ਵੇਲੇ ਵਾਹਿਗੁਰੂ ਨੂੰ ਸੱਚੇ ਦਿਲ ਨਾਲ ਅਰਦਾਸ ਕਰਨੀ ਸ਼ੁਰੂ ਕੀਤੀ। ਭਾਈ ਤਲੋਕਾ ਦੀ ਅਰਦਾਸ ਕਬੂਲ ਹੋ। ਜਦੋਂ ਨਵਾਬ ਭਾਈ ਤਲੋਕਾ ਦ ਕੋਲ ਆਇਆ ਤਾਂ ਭਾਈ ਸਾਹਿਬ ਨੂੰ ਤਲਵਾਰ ਵਿਖਾਉਣ ਲਈ ਕਿਹਾ। ਭਾਈ ਤਲੋਕਾ ਨੇ ਮਿਆਨ ਵਿੱਚੋਂ ਲੋਹੇ ਦੀ ਚਮਕਦੀ ਹੋਈ ਤਲਵਾਰ ਕੱਢੀ। ਇਸ ਤੋਂ ਬਾਅਦ ਉਸ ਸ਼ਿਕਾਇਤ ਕਰਨ ਵਾਲੇ ਨੂੰ ਨਵਾਬ ਵੱਲੋਂ ਸਜ਼ਾ ਦਿੱਤੀ ਗਈ।