ਨਾਂਦੇੜ ਦੀ ਸਿੱਖ ਸੰਗਤ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਕਿ ਕੋਈ ਵੀ ਸਿੱਖ ਪਰਿਵਾਰ ਦੀ ਕੁੜੀ ਗੈਰ-ਸਿੱਖ ਪਰਿਵਾਰ ਵਿਚ ਵਿਆਹ ਨਹੀਂ ਕਰਵਾਏਗੀ। ਇਸ ਨੂੰ ਲੈ ਕੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਨੂੰ ਹੁਕਮਨਾਮਾ ਜਾਰੀਕਰਨ ਦੀ ਅਪੀਲ ਕੀਤੀ ਗਈ ਹੈ।

ਨਾਂਦੇੜ ਸਾਹਿਬ ਦੀ ਸਿੱਖ ਸੰਗਤ ਵੱਲੋਂ ਤਖਤ ਸ੍ਰੀ ਹਜ਼ੂਰ ਸਾਹਿਬ ਨੂੰ ਚਿੱਠੀ ਲਿਖੀ ਗਈ ਤੇ ਚਿੰਤਾ ਵੀ ਪ੍ਰਗਟਾਈ ਗਈ। ਚਿੱਠੀ ਵਿਚ ਕਿਹਾ ਗਿਆ ਹੈ ਕਿ ਜਦੋਂ ਸਿੱਖ ਪਰਿਵਾਰਾਂ ਦੀਆਂ ਕੁੜੀਆਂ ਵੱਲੋਂ ਗੈਰ-ਸਿੱਖ ਪਰਿਵਾਰਾਂ ਵਿਚ ਵਿਆਹ ਕਰਵਾਇਆ ਜਾਂਦਾ ਹੈ ਤਾਂ ਇਸ ਨਾਲ ਕੌਮ ਦਾ ਨੁਕਸਾਨ ਹੁੰਦਾ ਹੈ। ਚਿੱਠੀ ਵਿਚ ਜਥੇਦਾਰ ਸਾਹਿਬ ਨੂੰ ਕਿਹਾ ਗਿਆ ਹੈ ਕਿ ਇਸ ਫੈਸਲੇ ਸਬੰਧੀ ਹੁਕਮਨਾਮਾ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ : ਫਾ.ਇ.ਰਿੰ.ਗ ਤੋਂ 10 ਦਿਨ ਬਾਅਦ ਬਾਅਦ ਮੁੜ ਖੁੱਲ੍ਹਿਆ ਕਪਿਲ ਸ਼ਰਮਾ ਦਾ ਕੈਫੇ, ਕਾਮੇਡੀਅਨ ਨੇ ਦਿੱਤਾ ਬਿਆਨ
ਹਾਲਾਂਕਿ ਇਸ ਤੋਂ ਪਹਿਲਾਂ ਸਿੱਖ ਪਰਿਵਾਰਾਂ ਵਿਚ ਇੱਕ ਜਾਂ ਦੋ ਬੱਚਿਆਂ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਗਈ ਸੀ ਕਿ ਅੱਜਕਲ੍ਹ ਜੋੜਿਆਂ ਵੱਲੋਂ ਇੱਕ-ਇੱਕ ਬੱਚਾ ਕੀਤਾ ਜਾਂਦਾ ਹੈ ਇਸ ਨਾਲ ਵੀ ਕੌਮ ਦਾ ਵੱਡਾ ਨੁਕਸਾਨ ਹੁੰਦਾ ਹੈ ਤੇ ਹੁਣ ਗੈਰ-ਸਿੱਖ ਪਰਿਵਾਰਾਂ ਵਿੱਚ ਵਿਆਹ ਦਾ ਮੁੱਦਾ ਉਠਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























