When the Seventh Guru turned: ਇਤਿਹਾਸ ਵਿੱਚ ਇੱਕ ਸਿੱਖ ਭਾਈ ਸੁਥਰਾ ਜੀ ਸਨ। ਇੱਕ ਵਾਰ ਗੁਰੂ ਹਰਿਰਾਿੲ ਸਾਹਿਬ ਜੀ ਦੇ ਸਮੇਂ ਉਹ ਗੁਰੂ ਜੀ ਕੋਲ ਆਏ ਅਤੇ ਬੇਨਤੀ ਕੀਤੀ ਕਿ ਮੈਂ ਸਾਧੂ ਆਦਮੀ ਹਾਂ ਮੈਨੂੰ ਲੰਗਰ ਲਈ ਖਰਚ ਤੁਸੀ ਹੀ ਦੇਣਾ ਪਰ ਤੁਸੀ ਦਿੰਦੇ ਨਹੀ । ਗੁਰੂ ਜੀ ਆਪਣੇ ਖਜਾਨਚੀ ਭਾਈ ਬਹਿਲੋ ਜੀ ਨੂੰ ਕਿਹਾ ਕਿ ਰੋਜ਼ ਦੇ 5 ਰੁਪਏ ਭਾਈ ਸੁਥਰਾ ਜੀ ਨੂੰ ਦਿਆ ਕਰੋ । ਫਿਰ ਕੁਝ ਦਿਨ ਬਾਅਦ ਉਹ ਭਾਈ ਬਹਿਲੋ ਜੀ ਨੂੰ ਕਹਿਣ ਲੱਗੇ ਮੈਂ ਰੋਜ਼ ਰੋਜ਼ ਆਉਨਾ ਰੋਜ਼ ਤੁਹਾਨੂੰ ਤੰਗ ਕਰਦਾ ਤੁਸੀਂ ਮੈਨੂੰ ਸਾਲ ਦੇ ਇਕੱਠੇ ਹੀ ਪੈਸੇ ਦੇ ਦਿਓ । ਭਾਈ ਬਹਿਲੋ ਜੀ ਨੇ ਲਿਖਤ ਕਰਕੇ ਭਾਈ ਸੁਥਰਾ ਜੀ ਨੂੰ ਸਾਲ ਦੇ ਪੈਸੇ ਦੇ ਦਿੱਤੇ। ਉਹਨਾਂ ਨੇ ਸਾਲ ਦੇ ਪੈਸਿਆਂ ਦਾ ਲੰਗਰ ਲਗਾ ਦਿੱਤਾ । ਅਗਲੇ ਦਿਨ ਫਿਰ ਉਹ ਭਾਈ ਬਹਿਲੋ ਜੀ ਕੋਲ ਜਾ ਪਹੁੰਚੇ। ਮਾਇਆ ਲਈ ਕਿਹਾ ਉਹਨਾਂ ਕਿਹਾ ਕਿ ਸਾਲ ਦਾ ਕੱਲ ਤੁਹਾਨੂੰ ਦਿੱਤਾ ਹੁਣ ਅਗਲੇ ਸਾਲ ਆਇਓ । ਭਾਈ ਸੁਥਰਾ ਜੀ ਕਹਿੰਦੇ ਨਹੀ ਮੈਂ ਤਾਂ ਰੋਜ਼ ਹੀ ਲੈ ਕੇ ਜਾਣਾ। ਖਜਾਨਚੀ ਨੇ ਮਨਾਂ ਕਰ ਦਿੱਤਾ । ਭਾਈ ਸੁਥਰਾ ਜੀ ਇੱਕ ਦਰੀ ਲਿਆ ਕੇ ਦਰਵਾਜੇ ਦੇ ਅੱਗੇ ਬੈਠ ਗਏ, ਲੰਘਦੇ ਹੋਏ ਸਿੱਖ ਉਥੇ ਬੈਠਣ ਦਾ ਕਾਰਨ ਪੁੱਛਣ ਤਾਂ ਭਾਈ ਜੀ ਨੇ ਕਿਹਾ ਕਿ ਗੁਰੂ ਸਾਹਿਬ ਮਰ ਗਏ ਨੇ , ਉਹਨਾਂ ਨੇ ਮੈਨੂੰ ਪੈਸੇ ਦੇਣ ਦਾ ਵਾਅਦਾ ਕੀਤਾ ਪਰ ਦਿੰਦੇ ਨਹੀ । ਸਿੱਖਾਂ ਨੂੰ ਇਸ ਗੱਲ ਦਾ ਬਹੁਤ ਗੁੱਸਾ ਲੱਗਿਆ। ਉਹਨਾਂ ਨੇ ਭਾਈ ਸੁਥਰਾ ਜੀ ਨੂੰ ਬਹੁਤ ਕੁਟਿਆ ਅਤੇ ਉੱਥੋ ਭਜਾ ਦਿੱਤਾ । ਭਾਈ ਸੁਥਰਾ ਜੀ ਬਹੁਤ ਬੰਦਗੀ ਵਾਲੀ ਰੂਹ ਸਨ , ਉਹ 6 ਮਹੀਨੇ ਇੱਧਰ-ਉਧਰ ਘੁੰਮ ਕੇ ਵਾਪਿਸ ਆਏ ।
ਤਾਂ ਪਹਿਰੇ ਦਾਰਾਂ ਨੇ ਉਹਨਾਂ ਨੂੰ ਰੋਕ ਦਿੱਤਾ ਅਤੇ ਕਿਹਾ ਤੂੰ ਖਾਲੀ ਹੱਥ ਆਉਂਦਾ ਹੈ ਤੈਨੂੰ ਅੰਦਰ ਜਾਣ ਨਹੀਂ ਦਿੱਤਾ ਜਾਵੇਗਾ ਗੁਰੂ ਜੀ ਦਾ ਹੁਕਮ ਹੈ । ਉਹ ਵਾਪਿਸ ਗਏ ਅਤੇ ਜੰਗਲ ਵੱਲ ਗਏ ਅਤੇ ਉਥੋਂ ਇੱਕ ਬੋਰੀ ਵਿੱਚ ਮਿੱਟੀ ਅਤੇ ਦੂਜੀ ਬੋਰੀ ਵਿੱਚ ਟੱੁਟੇ ਘੜਿਆਂ ਦੀਆਂ ਠੀਕਰੀਆਂ ਭਰ ਲਈਆਂ । ਫਿਰ ਦਰਬਾਰ ਵੱਲ ਚੱਲ ਪਏ । ਪਹਿਰੇਦਾਰਾਂ ਨੂੰ ਕਿਹਾ ਕਿ ਮੈਂ ਅੱਜ ਖਾਲੀ ਹੱਥ ਨਹੀਂ ਹਾਂ ਮੈਨੂੰ ਅੰਦਰ ਜਾਣ ਦਿਓ। ਪਹਿਰੇ ਦਾਰ ਕਹਿੰਦੇ ਕਿ ਹੁਕਮ ਨਹੀ ਹੈ ਤਾਂ ਭਾਈ ਸੁਥਰਾ ਜੀ ਕਹਿੰਦੇ ਕਿ ਮੈਨੂੰ ਜਾਣ ਦਿਓ ਜੋ ਇਨਾਮ ਮਿਲੇਗਾ ਉਸਦਾ ਅੱਧਾ ਤੁਹਾਡਾ। ਇਹ ਆਮ ਡਿਉੜੀ ਸੀ ਅਤੇ ਅੱਗੇ ਿਫਰ ਖਾਸ ਡਿਉੜੀ ਵਾਲਿਆਂ ਨਾਲ ਵੀ ਉਹੀ ਗੱਲ ਕੀਤੀ ਕਿ ਅੰਦਰ ਜਾਣ ਦਿਓ ਜੋ ਇਨਾਮ ਮਿਲੇਗਾ ਉਹ ਅੱਧਾ ਤੁਹਾਡਾ । ਜਦੋਂ ਭਾਈ ਸੁਥਰਾ ਜੀ ਦਰਬਾਰ ਵਿੱਚ ਪਹੁੰਚੇ ਤਾਂ ਉਹਨਾਂ ਨੇ ਬੋਰੀਆਂ ਰੱਖਕੇ ਉਹਨਾਂ ਦੀ ਪ੍ਰਕਰਮਾ ਕਰਨੀ ਸ਼ੁਰੂ ਕੀਤੀ ਅਤੇ ਮੱਥਾ ਟੇਕਿਆ । ਭਾਈ ਸਾਹਿਬ ਨਾਲ ਗੁੱਸਾ ਰੱਖਣ ਵਾਲੇ ਬੋਲਣ ਲੱਗੇ ਕਿ ਦੇਖੋ ਕੀ ਲੱਛਣ ਕਰ ਰਿਹਾ। ਮਹਾਰਾਜ ਜੀ ਨੇ ਕਿਹਾ ਸੁਥਰਾ ਜੀ ਅੱਜ ਸਾਨੂੰ ਮੱਥਾ ਨਹੀਂ ਟੇਕਣਾ ? ਭਾਈ ਸਾਹਿਬ ਕਹਿੰਦੇ ਗੁਰੂ ਜੀ ਤੁਹਾਨੂੰ ਵੀ ਟੇਕਦਾ ਪਰ ਪਹਿਲਾਂ ਇਹਨਾਂ ਬੋਰੀਆਂ ਨੂੰ ਮੱਥਾ ਟੇਕ ਲਵਾ ਜਿਹਨਾਂ ਕਰਕੇ ਤੁਹਾਡੇ ਦਰਸ਼ਨ ਹੋਏ ਨੇ। ਬੋਰੀਆ ਨੂੰ ਗੁਰੂ ਜੀ ਕੋਲ ਕੀਤਾ ਤਾਂ ਗੁਰੂ ਜੀ ਨੇ ਹੱਥ ਲਗਾ ਕੇ ਦੇਖਿਆ ਤਾਂ ਕਿਹਾ ਕਿ ਸ਼ੱਕਰ ਤੇ ਮਾਇਆ ਲੈ ਕੇ ਆਏ ਹੋ। ਭਾਈ ਸੁਥਰਾ ਜੀ ਨੇ ਕਿਹਾ ਕਿ ਗੁਰੂ ਜੀ ਜੇ ਤੁਹਾਨੂੰ ਇਸ ਤਰਾ ਲੱਗਿਆ ਤਾਂ ਇਹ ਹੀ ਹੈ। ਬੋਰੀਆਂ ਖੋਲਣ ਦਾ ਹੁਕਮ ਹੋਇਆ ਤਾਂ ਮਿੱਟੀ ਵਾਲੀ ਬੋਰੀ ਵਿੱਚੋਂ ਸ਼ੱਕਰ ਅਤੇ ਠੀਕਰੀਆਂ ਵਾਲੀ ਬੋਰੀ ਵਿੱਚੋਂ ਮਾਇਆ ਨਿਕਲੀ। ਭਾਈ ਸੁਥਰਾ ਜੀ ਦਾ ਸਤਿਕਾਰ ਗੁਰੂ ਜੀ ਨੇ ਫਿਰ ਬਹਾਲ ਕੀਤਾ।