ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੂਜੇ ਦਿਨ ਕਰਨਾਟਕ ਵਿੱਚ ਰੈਲੀ ਕਰ ਰਹੇ ਹਨ। ਪਹਿਲੀ ਰੈਲੀ ਦੀ ਸ਼ੁਰੂਆਤ ਉਨ੍ਹਾਂ ਨੇ ਕੋਲਾਰ ਨਾਲ ਕੀਤੀ। ਇਥੇ ਉਨ੍ਹਾਂ ਨੇ 56 ਮਿੰਟ ਦਾ ਭਾਸ਼ਣ ਦਿੱਤਾ। ਇਸ ਤੋਂ ਬਾਅਦ ਉਹ ਦੁਪਹਿਰ 1.30 ਵਜੇ ਰਾਮਨਗਰ ਜ਼ਿਲ੍ਹੇ ਦੇ ਚੰਨਾਪਟਨਾ ਵਿੱਚ ਰੈਲੀ ਕਰਨਗੇ। ਦੂਜੇ ਪਾਸੇ 3 ਵਜ ਕੇ 45 ਮਿੰਟ ‘ਤੇ ਹਾਸਨ ਦੇ ਬੇਲੂਰ ਵਿੱਚ ਪ੍ਰਧਾਨ ਮੰਤਰੀ ਲੋਕਾਂ ਨੂੰ ਸੰਬੋਧਤ ਕਰਨਗੇ। ਇਨ੍ਹਾਂ ਰੈਲੀਆਂ ਤੋਂ ਬਾਅਦ ਪੀ.ਐੱਮ. ਸ਼ਾਮ ਨੂੰ ਮੈਸੂਰ ਵਿੱਚ ਰੋਡ ਸ਼ੋਅ ਕਰਕੇ ਬੀਜੇਪੀ ਲਈ ਚੋਣ ਪ੍ਰਚਾਰ ਕਰਨਗੇ।
ਕੋਲਾਰ ਵਿੱਚ ਜਨ ਸਭਾ ਨੂੰ ਸੰਬੋਧਤ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਾਂਗਰਸ ‘ਤੇ ਪਲਟਵਾਰ ਕਰਦੇ ਹੋਏ ਕਿਹਾ, ਹੁਣ ਉਹ ਮੇਰੀ ਤੁਲਨਾ ਸੱਪ ਤੋਂ ਕਰ ਰਹੇ ਹਨ ਅਤੇ ਲੋਕਾਂ ਤੋਂ ਵੋਟ ਮੰਗਣ ਦੀ ਹਿੰਮਤ ਕਰ ਰਹੇ ਹਨ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਭਗਵਾਨ ਸ਼ੰਕਰ ਦੇ ਗਲੇ ਵਿੱਚ ਸੱਪ ਬਿਰਾਜਮਾਨ ਹੈ। ਮੇਰੇ ਲਈ ਜਨਤਾ ਮੇਰੇ ਲਈ ਭਗਵਾਨ ਵਰਗਾ ਹੈ। ਅੱਜ ਦੇ ਜਮਾਵੜੇ ਤੋਂ ਕਾਂਗਰਸ ਅਤੇ ਜੇਡੀਐੱਸ ਦੀ ਨੀਂਦ ਉੱਡ ਜਾਏਗੀ। ਦੋਵੇਂ ਧਿਰ ਵਿਕਾਸ ਦੀ ਪ੍ਰਕਿਰਿਆ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਜਨਤਾ ਨੇ ਉਨ੍ਹਾਂ ਕਲੀਨ ਬੋਲਡ ਕਰ ਦਿੱਤਾ ਹੈ।
ਦੱਸ ਦੇਈਏ ਕਿ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ 27 ਅਪ੍ਰੈਲ ਨੂੰ ਕਲਬੁਰਗੀ ਵਿੱਚ ਇੱਕ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੂੰ ਜ਼ਹਿਰੀਲਾ ਸੱਪ ਦੱਸਿਆ ਸੀ. ਮੋਦੀ ਖੜਗੇ ਦਾ ਜ਼ਿਕਰ ਕਰ ਰਹੇ ਸਨ। ਖੜਗੇ ਨੇ ਕਿਹਾ ਸੀ ਕਿ ਤੁਸੀਂ ਸੋਚ ਸਕਦੇ ਹੋ ਕਿ ਇਹ ਜ਼ਹਿਰ ਹੈ ਜਾਂ ਨਹੀਂ, ਪਰ ਜੇ ਤੁਸੀਂ ਇਸ ਦਾ ਸੁਆਦ ਚੱਖੋਗੇ ਤਾਂ ਮਰ ਜਾਓਗੇ। ਹਾਲਾਂਕਿ ਵਿਵਾਦ ਵਧਣ ਤੋਂ ਬਾਅਦ ਖੜਗੇ ਨੇ ਮੁਆਫੀ ਮੰਗ ਲਈ ਹੈ।
ਪੀ.ਐੱਮ. ਨੇ ਰੈਲੀ ਵਿੱਚ ਅੱਗੇ ਕਿਹਾ, ਅਸਥਿਰ ਸਰਕਾਰਾਂ ਦੇ ਕੋਲ ਵਿਜ਼ਨ ਨਹੀਂ ਹੋ ਸਕਦਾ ਹੈ। ਕਾਂਗਰਸ ਦੇ ਸ਼ਾਸਨ ਕਾਲ ਵਿੱਚ ਦੁਨੀਆ ਭਾਰਤ ਤੋਂ ਨਾ ਉਮੀਦ ਸੀ, ਪਰ ਜਿਵੇਂ ਹੀ ਬੀਜੇਪੀ ਸੱਤਾ ਵਿੱਚ ਆਈ, ਦੁਨੀਆ ਹੁਣ ਭਾਰਤ ਨੂੰ ਇੱਕ ਉੱਜਵਲ ਸਥਾਨ ਵਜੋਂ ਦੇਖਣ ਲੱਗੀ। ਕਰਨਾਟਕ ਨੇ ਬੀਜੇਪੀ ਨੂੰ ਚੁਣਨ ਦਾ ਫੈਸਲਾ ਕੀਤਾ ਹੈ। ਰਾਜ ਵਿੱਚ ਲਗਾਤਾਰ ਵਿਕਾਸ ਲਈ ਡਬਲ ਇੰਜਣ ਦੀ ਸਰਕਾਰ ਬਹੁਤ ਅਹਿਮ ਹੈ। ਕਾਂਗਰਸ ਅਤੇ ਜੇਡੀਐੱਸ ਸ਼ਾਸਨ ਦੌਰਾਨ ਵਿਕਾਸ ਦੀ ਰਫਤਾਰ ਹੌਲੀ ਹੋ ਗਈ।
ਇਹ ਵੀ ਪੜ੍ਹੋ : ਅਬਾਦੀ ‘ਚ ਭਾਰਤ ਤੋਂ ਪਿਛੜਣ ‘ਤੇ ਚੀਨ ਹੈਰਾਨੀ ਵਾਲਾ ਫੈਸਲਾ, ਸਿੰਗਲ ਔਰਤ ਵੀ ਪੈਦਾ ਕਰ ਸਕਣਗੀਆਂ ਬੱਚੇ
ਪੀ.ਐੱਮ. ਨੇ ਕਿਹਾ ਕਿ ਕਾਂਗਰਸ ਇੱਕ ‘ਪੁਰਾਣਾ ਇੰਜਣ’ ਹੈ। ਉਨ੍ਹਾਂ ਦੇ ਕਾਰਨ ਵਿਕਾਸ ਰੁਕ ਗਿਆ। ਕਾਂਗਰਸ ਦੇ ਕੋਲ ਫਰਜ਼ੀ ਗਾਰੰਟੀਆਂ ਦਾ ਪੁਲਿੰਦਾ ਹੈ। ਜਨਤਾ ਨਾਲ ਕੀਤਾ ਕੋਈ ਵੀ ਵਾਅਦਾ ਆਪ ਪੂਰਾ ਨਹੀਂ ਕਰਦੇ। ‘ਅਧੂਰੀਆਂ ਗਾਰੰਟੀਆਂ’ ਉਨ੍ਹਾਂ ਦਾ ਰਿਕਾਰਡ ਹੈ। ਉਨ੍ਹਾਂ ਨੇ ਜਨਤਾ ਨੂੰ ਧੋਖਾ ਦਿੱਤਾ, ਪਰ ਭਾਜਪਾ ਨੇ ਕਈ ਵਿਕਾਸ ਕਾਰਜ ਕਰਕੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ।
ਵੀਡੀਓ ਲਈ ਕਲਿੱਕ ਕਰੋ -: