ਕਪੂਰਥਲਾ ਦੇ ਸੁਲਾਤਨਪੁਰ ਲੋਝੀ ਦੇ ਅਰਬਨ ਅਸਟੇਟ ਦੀ ਇਕ ਕੋਠੀ ਦੇ ਅੰਦਰ ਇਕ ਮਹਿਲਾ ਦੀ ਖੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ ਸੀ ਜਿਸ ਦੇ ਕਤਲ ਦਾ ਸ਼ੱਕ ਮਹਿਲਾ ਜਸਬੀਰ ਕੌਰ ਦੇ ਦਾਮਾਦ ਬਲਵਿੰਦਰ ਸਿੰਘ ‘ਤੇ ਹੀ ਪ੍ਰਗਟਾਇਆ ਜਾ ਰਿਹਾ ਹੈ। ਹੁਣ ਬਲਵਿੰਦਰ ਸਿੰਘ ਦੀ ਵੀ ਮੌਤ ਹੋ ਗਈ ਹੈ।

ਬਲਵਿੰਦਰ ਸਿੰਘ ਦਾ ਇਕ ਵੀਡੀਓ ਕਤਲ ਤੋਂ ਪਹਿਲਾਂ ਪੁਲਿਸ ਕੋਲ ਪਹੁੰਚਿਆ ਸੀ ਜਿਸ ਵਿਚ ਉਹ ਆਤਮਹੱਤਿਆ ਕਰਨ ਦੀ ਗੱਲ ਕਹਿ ਰਿਹਾ ਸੀ। ਪੁਲਿਸ ਨੇ ਜਦੋਂ ਨੌਜਵਾਨ ਦੀ ਲੋਕੇਸ਼ਨ ਨੂੰ ਟ੍ਰੇਸ ਕੀਤਾ ਤਾਂ ਲੋਕੇਸ਼ਨ ਮਹਿਲਾ ਦੇ ਘਰ ਦੀ ਮਿਲੀ। ਉਥੇ ਪੁਲਿਸ ਨੂੰ ਮਹਿਲਾ ਦੀ ਲਾਸ਼ ਮਿਲੀ। ਪੁਲਿਸ ਮ੍ਰਿਤਕਾ ਦੇ ਦਾਮਾਦ ਦੀ ਭਾਲ ਕਰ ਰਹੀ ਸੀ। ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਮਿਠੜਾ ਨੇੜੇ ਇਕ ਨੌਜਵਾਨ ਸੜਕ ਕਿਨਾਰੇ ਉਲਟੀਆਂ ਕਰ ਰਿਹਾ ਹੈ। ਪੁਲਿਸ ਉਸ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਲੈ ਕੇ ਗਈ ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਬਲਵਿੰਦਰ ਸਿੰਘ ਵਾਸੀ ਪਿੰਡ ਸਰਾਏ ਜੱਟਾਂ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ :ਇੰਡੋਨੇਸ਼ੀਆ ‘ਚ ਫਸੇ 2 ਪੰਜਾਬੀ ਨੌਜਵਾਨ, BJP ਆਗੂ ਸਿਰਸਾ ਨੇ MHA ਨੂੰ ਦਖਲ ਦੇ ਛੁਡਵਾਉਣ ਦੀ ਕੀਤੀ ਅਪੀਲ
ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ ਤੇ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਜਾਂਚ ਜਾਰੀ ਹੈ ਤੇ ਜੋ ਕੋਈ ਵੀ ਦੋਸ਼ੀ ਪਾਇਆ ਜਾਵੇਗਾ ਉਸ ‘ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੌਤ ਤੋਂ ਪਹਿਲਾਂ ਵਾਇਰਲ ਵੀਡੀਓ ਵਿਚ ਨੌਜਵਾਨ ਵੱਲੋਂ ਆਪਣੀ ਪਤਨੀ ਤੋਂ ਤੰਗ ਹੋਣ ਦੀ ਗੱਲ ਕਹੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
