ਸੋਨੀਆ ਗਾਂਧੀ ਨੇ ਰਾਜਸਥਾਨ ਤੋਂ ਰਾਜ ਸਭਾ ਲਈ ਨਾਮਜ਼ਦਗੀ ਦਾਖ਼ਲ ਕੀਤੀ ਹੈ ਅਤੇ ਹੁਣ ਉਹ ਉਪਰਲੇ ਸਦਨ ਦੇ ਮੈਂਬਰ ਹੋਣਗੇ। ਇਸ ਨਾਲ ਰਾਏਬਰੇਲੀ ਨਾਲ ਉਨ੍ਹਾਂ ਦਾ ਚੋਣਾਵੀ ਰਿਸ਼ਤਾ ਖਤਮ ਹੋ ਗਿਆ ਹੈ। ਇਸ ਦੌਰਾਨ ਸੋਨੀਆ ਗਾਂਧੀ ਨੇ ਰਾਏਬਰੇਲੀ ਦੇ ਲੋਕਾਂ ਨੂੰ ਪੱਤਰ ਲਿਖਿਆ ਹੈ। ਇਸ ਰਾਹੀਂ ਉਨ੍ਹਾਂ ਨੇ ਇਹ ਸੰਕੇਤ ਵੀ ਦਿੱਤਾ ਹੈ ਕਿ ਉਨ੍ਹਾਂ ਤੋਂ ਬਾਅਦ ਗਾਂਧੀ-ਨਹਿਰੂ ਪਰਿਵਾਰ ਦਾ ਕੋਈ ਮੈਂਬਰ ਹੀ ਚੋਣ ਲੜੇਗਾ। ਚਿੱਠੀ ਦੀ ਆਖਰੀ ਲਾਈਨ ‘ਚ ਸੋਨੀਆ ਗਾਂਧੀ ਨੇ ਰਾਏਬਰੇਲੀ ਦੇ ਲੋਕਾਂ ਨੂੰ ਭਾਵੁਕ ਅਪੀਲ ਕਰਦੇ ਹੋਏ ਕਿਹਾ, ‘ਮੈਨੂੰ ਪਤਾ ਹੈ ਕਿ ਤੁਸੀਂ ਹਰ ਮੁਸ਼ਕਿਲ ਵਿੱਚ ਮੈਨੂੰ ਤੇ ਮੇਰੇ ਪਰਿਵਾਰ ਨੂੰ ਉਸੇ ਤਰ੍ਹਾਂ ਸੰਭਾਲ ਲਓਗੇ, ਜਿਵੇਂ ਹੁਣ ਤੱਕ ਸੰਭਾਲਦੇ ਆਏ ਹੋ। ਵੱਡਿਆਂ ਨੂੰ ਪ੍ਰਣਾਮ, ਛੋਟਿਆਂ ਨੂੰ ਪਿਆਰ, ਜਲਦੀ ਮਿਲਣ ਦਾ ਵਾਅਦਾ।’
ਕਾਂਗਰਸ ਨੇਤਾ ਸੋਨੀਆ ਗਾਂਧੀ ਨੇ ਰਾਏਬਰੇਲੀ ਨੂੰ ਆਪਣਾ ਸਹੁਰਾ ਘਰ ਦੱਸਦੇ ਹੋਏ ਲਿਖਿਆ, ‘ਦਿੱਲੀ ‘ਚ ਮੇਰਾ ਪਰਿਵਾਰ ਅਧੂਰਾ ਹੈ। ਉਹ ਰਾਏਬਰੇਲੀ ਆ ਕੇ ਤੁਹਾਨੂੰ ਮਿਲ ਕੇ ਪੂਰਾ ਹੁੰਦਾ ਹੈ। ਇਹ ਨਾਤਾ ਬਹੁਤ ਪੁਰਾਣਾ ਹੈ ਤੇ ਆਪਣੇ ਸਹੁਰਿਆਂ ਤੋਂ ਮੈਨੂੰ ਖੁਸ਼ਕਿਸਮਤੀ ਵਾਂੰਗ ਮਿਲਿਆ ਹੈ।’ ਇਸ ਤੋਂ ਅੱਗੇ ਉਨ੍ਹਾਂ ਮਲਿਖਿਆ, ‘ਰਾਏਬਰੇਲੀ ਦੇ ਨਾਲ ਸਾਡੇ ਪਰਿਵਾਰ ਦੇ ਰਿਸ਼ਤਿਆਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਆਜ਼ਾਦੀ ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ਵਿੱਚ ਤੁਸੀਂ ਮੇਰੇ ਸਹੁਰੇ ਫਿਰੋਜ਼ ਗਾਂਧੀ ਨੂੰ ਇਥੋਂ ਜਿਤਾ ਕੇ ਦਿੱਲੀ ਭੇਜਿਆ। ਉਨ੍ਹਾਂ ਤੋਂ ਬਾਅਦ ਹੋਏ ਮੇਰੀ ਸੱਸ ਇੰਦਰਾ ਗਾਂਧੀ ਨੂੰ ਤੁਸੀਂ ਅਪਣਾ ਲਿਆ। ਉਦੋਂ ਤੋਂ ਹੁਣ ਤੱਕ ਇਹ ਸਿਲਸਿਲਾ ਜ਼ਿੰਦਗੀ ਦੇ ਉਤਾਰ-ਚੜਾਅ ਤੇ ਮੁਸ਼ਕਲ ਬਰੀ ਰਾਹ ‘ਤੇ ਪਿਆਰ ਤੇ ਜੋਸ਼ ਨਾਲ ਅੱਗੇ ਵਧਦਾ ਗਿਆ। ਇਸ ‘ਤੇ ਸਾਡੀ ਆਸਥਾ ਮਜ਼ਬੂਤ ਹੁੰਦੀ ਚਲੀ ਗਈ।’
ਪਿਛਲੀਆਂ ਦੋ ਚੋਣਾਂ ਨੂੰ ਮੁਸ਼ਕਲ ਮੰਨਦਿਆਂ ਉਨ੍ਹਾਂ ਕਿਹਾ ਕਿ ਰਾਏਬਰੇਲੀ ਦੇ ਲੋਕਾਂ ਨੇ ਔਖੇ ਹਾਲਾਤਾਂ ਵਿੱਚ ਚੱਟਾਨ ਵਾਂਗ ਖੜੇ ਹੋ ਕੇ ਸਾਡਾ ਸਾਥ ਦਿੱਤਾ। ਉਨ੍ਹਾਂ ਲਿਖਿਆ ਕਿ ਮੈਂ ਅੱਜ ਜੋ ਵੀ ਹਾਂ, ਤੁਹਾਡੀ ਵਜ੍ਹਾ ਨਾਲ ਹਾਂ। ਸੋਨੀਆ ਗਾਂਧੀ ਨੇ ਰਾਏਬਰੇਲੀ ਤੋਂ ਚੋਣ ਨਾ ਲੜਨ ਦਾ ਕਾਰਨ ਵੀ ਦੱਸਿਆ। ਉਨ੍ਹਾਂ ਕਿਹਾ ਕਿ ਸਿਹਤ ਅਤੇ ਵਧਦੀ ਉਮਰ ਕਾਰਨ ਉਹ ਅਗਲੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ। ਇਸ ਫੈਸਲੇ ਤੋਂ ਬਾਅਦ ਮੈਨੂੰ ਸਿੱਧੇ ਤੌਰ ‘ਤੇ ਤੁਹਾਡੀ ਸੇਵਾ ਕਰਨ ਦਾ ਮੌਕਾ ਨਹੀਂ ਮਿਲੇਗਾ, ਪਰ ਇਹ ਯਕੀਨੀ ਹੈ ਕਿ ਮੇਰਾ ਦਿਲ ਅਤੇ ਆਤਮਾ ਹਮੇਸ਼ਾ ਤੁਹਾਡੇ ਨਾਲ ਰਹੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਦੇ ਹੱਕ ‘ਚ ਨਿਤਰੇ ਹਰਿਆਣਾ ਦੇ ਕਿਸਾਨ, ਕੱਢਣਗੇ ਟਰੈਕਟਰ ਮਾਰਚ
ਅਖੀਰ ‘ਚ ਸੋਨੀਆ ਗਾਂਧੀ ਨੇ ਕਿਹਾ ਕਿ ਤੁਸੀਂ ਹਮੇਸ਼ਾ ਵਾਂਗ ਮੇਰਾ ਅਤੇ ਮੇਰੇ ਪਰਿਵਾਰ ਦਾ ਧਿਆਨ ਰੱਖੋਗੇ। ਇੱਥੇ ਪਰਿਵਾਰ ਦੀ ਦੇਖਭਾਲ ਕਰਨ ਦੀ ਗੱਲ ਕਰਦਿਆਂ ਉਨ੍ਹਾਂ ਸੰਕੇਤ ਦਿੱਤਾ ਕਿ ਇਸ ਸੀਟ ਤੋਂ ਸਿਰਫ਼ ਉਨ੍ਹਾਂ ਦਾ ਪੁੱਤਰ ਰਾਹੁਲ ਗਾਂਧੀ ਜਾਂ ਧੀ ਪ੍ਰਿਅੰਕਾ ਵਾਡਰਾ ਹੀ ਚੋਣ ਲੜ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਕਿਆਸ ਲਗਾਏ ਜਾ ਰਹੇ ਹਨ ਕਿ ਪ੍ਰਿਅੰਕਾ ਗਾਂਧੀ ਇੱਥੋਂ ਚੋਣਾਵੀ ਸਿਆਸਤ ਵਿੱਚ ਆਪਣੀ ਪਹਿਲੀ ਐਂਟਰੀ ਕਰੇਗੀ। ਅਜਿਹਾ ਇਸ ਲਈ ਵੀ ਹੈ ਕਿਉਂਕਿ ਜਦੋਂ ਸੋਨੀਆ ਗਾਂਧੀ ਸਾਂਸਦ ਸਨ, ਉਦੋਂ ਵੀ ਉਹ ਇੱਥੇ ਪ੍ਰਚਾਰ ਸੰਭਾਲਦੀ ਸਨ। ਇੱਥੋਂ ਦੇ ਸਥਾਨਕ ਆਗੂਆਂ ਵਿੱਚ ਉਨ੍ਹਾਂ ਦੀ ਚੰਗੀ ਪਕੜ ਹੈ।