After New Zealand final warning: ਨਿਊਜ਼ੀਲੈਂਡ ਦੇ ਦੌਰੇ ‘ਤੇ ਗਈ ਪਾਕਿਸਤਾਨੀ ਕ੍ਰਿਕਟ ਟੀਮ ਦਾ ਇੱਕ ਹੋਰ ਮੈਂਬਰ ਕੋਰੋਨਾ ਪਾਜ਼ੀਟਿਵ ਹੋ ਗਿਆ ਹੈ ਅਤੇ ਉਸ ਨੂੰ ਆਪਣੇ ਬਾਕੀ 6 ਸਾਥੀਆਂ ਨਾਲ ਆਈਸੋਲੇਸ਼ਨ ਵਿੱਚ ਰਹਿਣਾ ਪਵੇਗਾ। ਨਿਊਜ਼ੀਲੈਂਡ ਦੇ ਨਿਯਮਾਂ ਦੇ ਅਨੁਸਾਰ ਆਈਸੋਲੇਸ਼ਨ ਦੇ ਤੀਜੇ ਅਤੇ 12ਵੇਂ ਦਿਨ ਜਾਂਚ ਕੀਤੀ ਜਾਂਦੀਹਂਦੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ 53 ਮੈਂਬਰੀ ਟੀਮ ਦੇ 6 ਮੈਂਬਰ ਮੰਗਲਵਾਰ ਨੂੰ ਪਾਜ਼ੀਟਿਵ ਪਾਏ ਗਏ ਸਨ, ਜਦੋਂ ਟੀਮ ਪਾਕਿਸਤਾਨ ਤੋਂ ਨਿਊਜ਼ੀਲੈਂਡ ਪਹੁੰਚੀ ਸੀ। 7ਵਾਂ ਮੈਂਬਰ ਸ਼ੁੱਕਰਵਾਰ ਨੂੰ ਪਾਜ਼ੀਟਿਵ ਪਾਇਆ ਗਿਆ, ਜਦੋਂ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ 14 ਦਿਨਾਂ ਦੀ ਲਾਜ਼ਮੀ ਕੁਆਰੰਟੀਨ ਤੋਂ ਬਾਅਦ ਦੁਬਾਰਾ ਜਾਂਚ ਕੀਤੀ ਗਈ।
ਨਿਊਜ਼ੀਲੈਂਡ ਦੇ ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ‘ਪਾਕਿਸਤਾਨ ਕ੍ਰਿਕਟ ਟੀਮ ਦਾ ਇੱਕ ਹੋਰ ਮੈਂਬਰ ਜਾਂਚ ਦੌਰਾਨ ਪਾਜ਼ੀਟਿਵ ਪਾਇਆ ਗਿਆ ਹੈ। 6 ਖਿਡਾਰੀ ਪਹਿਲਾਂ ਹੀ ਪਾਜ਼ੀਟਿਵ ਪਾਏ ਗਏ ਹਨ। ਬਾਕੀ ਸਾਰਿਆਂ ਦੇ ਨਤੀਜੇ ਨੈਗੇਟਿਵ ਰਹੇ ਹਨ।” ਪਾਕਿਸਤਾਨੀ ਟੀਮ ਨੂੰ ਸਿਹਤ ਪ੍ਰੋਟੋਕੋਲ ਤੋੜਨ ਦੀ ਪਹਿਲਾਂ ਹੀ ਆਖਰੀ ਚੇਤਾਵਨੀ ਮਿਲ ਚੁੱਕੀ ਹੈ। ਮੰਤਰਾਲੇ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਤੋਂ ਪਤਾ ਚੱਲਿਆ ਕਿ ਖਿਡਾਰੀ ਕ੍ਰਾਈਸਟਚਰਚ ਦੇ ਹੋਟਲ ਵਿੱਚ ਇਕੱਠੇ ਡਿਨਰ ਕਰ ਰਹੇ ਸਨ ਅਤੇ ਲਾਬੀ ਵਿੱਚ ਘੁੰਮ ਰਹੇ ਸਨ।
ਦੱਸ ਦੇਈਏ ਕਿ ਖਿਡਾਰੀਆਂ ਅਤੇ ਟੀਮ ਪ੍ਰਬੰਧਨ ਨੂੰ ਵੱਖ ਹੋਣ ਦੇ ਪਹਿਲੇ ਤਿੰਨ ਦਿਨ ਆਪਣੇ ਹੋਟਲ ਦੇ ਕਮਰਿਆਂ ਵਿੱਚ ਰਹਿਣਾ ਸੀ। ਨਿਊਜ਼ੀਲੈਂਡ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ, ‘ਆਪਣੇ ਕਮਰਿਆਂ ਵਿੱਚ ਰਹਿਣ ਦੀ ਬਜਾਏ, ਲੋਕ ਹੋਟਲ ਦੇ ਆਲੇ-ਦੁਆਲੇ ਘੁੰਮਦੇ, ਇਕੱਠੇ ਗੱਲਾਂ ਕਰਦੇ ਅਤੇ ਖਾਣਾ ਖਾਂਦੇ ਪਾਏ ਗਏ। ਉਨ੍ਹਾਂ ਵਿੱਚੋਂ ਕਿਸੇ ਨੇ ਵੀ ਮਾਸਕ ਨਹੀਂ ਪਾਇਆ ਸੀ ।’ ਉਨ੍ਹਾਂ ਕਿਹਾ ਕਿ ਜੇਕਰ ਟੀਮ ਫਿਰ ਸਿਹਤ ਪ੍ਰੋਟੋਕੋਲ ਦੀ ਉਲੰਘਣਾ ਕਰਦੀ ਹੈ ਤਾਂ ਇਸ ਨੂੰ ਨਿਊਜ਼ੀਲੈਂਡ ਤੋਂ ਬਾਹਰ ਕੱਢਿਆ ਜਾ ਸਕਦਾ ਹੈ। ਦਰਅਸਲ, ਪਾਕਿਸਤਾਨ ਨੂੰ 18 ਦਸੰਬਰ ਤੋਂ ਆਕਲੈਂਡ ਵਿੱਚ 3 ਟੀ-20 ਅਤੇ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ।
ਇਹ ਵੀ ਦੇਖੋ: ਮੋਰਚੇ ‘ਚ ਕੱਲ੍ਹੀ ਡਟੀ ਪੰਜਾਬ ਦੀ ਇਹ ਧੀ, ਮੋਦੀ ਸਰਕਾਰ ਦੇ ਕੱਢ ਦਿੱਤੇ ਚੰਗਿਆੜੇ