ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਆਖਰਕਾਰ ਏਸ਼ੀਆਈ ਖੇਡਾਂ 2023 ਵਿੱਚ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਨੂੰ ਭੇਜਣ ਲਈ ਸਹਿਮਤ ਹੋ ਗਿਆ ਹੈ । ਆਗਾਮੀ ਆਈਸੀਸੀ ਵਨਡੇ ਵਿਸ਼ਵ ਕੱਪ 2023 ਦੇ ਕਾਰਨ ਭਾਰਤ ਏਸ਼ੀਆਈ ਖੇਡਾਂ ਲਈ ਪੁਰਸ਼ ਕ੍ਰਿਕਟ ਟੀਮ ਲਈ ਇੱਕ ਬੀ ਟੀਮ ਭੇਜੇਗਾ । ਬੋਰਡ ਨੇ ਸ਼ੁੱਕਰਵਾਰ ਨੂੰ ਹੋਈ ਸਿਖਰ ਕੌਂਸਲ ਦੀ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ ਹੈ।
ਏਸ਼ੀਆਈ ਖੇਡਾਂ 2023 ਦਾ ਆਯੋਜਨ ਚੀਨ ਦੇ ਹਾਂਗਜ਼ੂ ਵਿੱਚ 23 ਸਤੰਬਰ ਤੋਂ 8 ਅਕਤੂਬਰ ਦੇ ਵਿਚਾਲੇ ਹੋਵੇਗਾ । ਬੀਸੀਸੀਆਈ ਨੇ ਏਸ਼ੀਆਈ ਖੇਡਾਂ ਦੇ 19ਵੇਂ ਸੰਸਕਰਨ ਵਿੱਚ ਕ੍ਰਿਕਟ ਟੀਮਾਂ ਨੂੰ ਭੇਜਣ ਲਈ ਵਚਨਬੱਧ ਨਹੀਂ ਕੀਤਾ ਸੀ ਕਿਉਂਕਿ ਇਹ ਟੂਰਨਾਮੈਂਟ ਆਈਸੀਸੀ ਵਿਸ਼ਵ ਕੱਪ ਦੇ ਕਾਰਜਕ੍ਰਮ ਨਾਲ ਟਕਰਾਉਣ ਵਾਲਾ ਸੀ। ਪਰ ਮੀਟਿੰਗ ਵਿੱਚ ਫੈਸਲਾ ਲੈਂਦਿਆਂ ਕੌਂਸਲ ਨੇ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਹਾਲਾਂਕਿ ਬੋਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਵਿਸ਼ਵ ਕੱਪ ਦੇ ਖਿਡਾਰੀ ਉਸ ਟੀਮ ਦਾ ਹਿੱਸਾ ਨਹੀਂ ਹੋਣਗੇ।
ਇਹ ਵੀ ਪੜ੍ਹੋ: ਲੁਧਿਆਣਾ ਪੁਲਿਸ ਨੇ 12 ਘੰਟਿਆਂ ‘ਚ ਸੁਲਝਾਇਆ ਟ੍ਰਿਪਲ ਮਰਡਰ ਕੇਸ, ਗੁਆਂਢੀ ਹੀ ਨਿਕਲਿਆ ਕਾ.ਤਲ’
ਇੱਕ ਪਾਸੇ ਜਿੱਥੇ ਪੁਰਸ਼ਾਂ ਦੀ ਬੀ ਟੀਮ ਇਸ ਵਿੱਚ ਹਿੱਸਾ ਲਵੇਗੀ, ਉਥੇ ਹੀ ਦੂਜੇ ਪਾਸੇ ਭਾਰਤ ਏਸ਼ੀਆਈ ਖੇਡਾਂ ਲਈ ਸੀਨੀਅਰ ਮਹਿਲਾ ਟੀਮ ਨੂੰ ਵੀ ਮੈਦਾਨ ਵਿੱਚ ਉਤਾਰਿਆ ਜਾਵੇਗਾ ।ਵੂਮੈਨ ਇਨ ਬਲੂ ਦੇ ਲਈ 2023ਇੱਕ ਵਿਅਸਤ ਸਾਲ ਹੈ। ਸਭ ਤੋਂ ਪਹਿਲਾਂ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਛੇ ਮੈਚਾਂ ਦੇ ਸੀਮਤ ਓਵਰਾਂ ਦੇ ਦੌਰੇ ਲਈ ਅਗਲੇ ਮਹੀਨੇ ਬੰਗਲਾਦੇਸ਼ ਦੀ ਯਾਤਰਾ ਕਰੇਗੀ। ਸਤੰਬਰ ਵਿੱਚ ਮਹਿਲਾ ਟੀਮ ਕੋਲ ਦੱਖਣੀ ਅਫਰੀਕਾ ਦੀ ਮੇਜ਼ਬਾਨੀ ਕਰਨ ਅਤੇ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦਾ ਬਦਲਾ ਲੈਣ ਦਾ ਮੌਕਾ ਮਿਲੇਗਾ। ਹਾਲਾਂਕਿ ਏਸ਼ੀਆਈ ਖੇਡਾਂ ਦੌਰਾਨ ਭਾਵੇਂ ਟੀਮ ਦਾ ਕੋਈ ਵੀ ਮੁਕਾਬਲਾ ਨਹੀਂ ਹੈ ਪਰ ਟੀਮ ਪੂਰੀ ਤਾਕਤ ਨਾਲ ਜਾ ਸਕਦੀ ਹੈ।
ਜੇਕਰ ਏਸ਼ੀਆਈ ਖੇਡਾਂ ਵਿੱਚ ਕ੍ਰਿਕਟ ਦੀ ਗੱਲ ਕਰੀਏ ਤਾਂ ਇਸ ਖੇਡ ਨੂੰ ਪਹਿਲੀ ਵਾਰ 2010 ਵਿੱਚ ਏਸ਼ੀਆਈ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਇਹ 2014 ਦੇ ਐਡੀਸ਼ਨ ਦਾ ਵੀ ਹਿੱਸਾ ਸੀ । ਹਾਲਾਂਕਿ, ਜਕਾਰਤਾ ਵਿੱਚ ਹੋਈਆਂ ਏਸ਼ੀਆਈ ਖੇਡਾਂ ਦੇ 2018 ਦੇ ਸੰਸਕਰਨ ਲਈ ਕ੍ਰਿਕਟ ਨੂੰ ਹਟਾ ਦਿੱਤਾ ਗਿਆ ਸੀ। ਇਸ ਨੂੰ ਏਸ਼ੀਆਈ ਖੇਡਾਂ 2022 ਵਿੱਚ ਸ਼ਾਮਲ ਕੀਤਾ ਗਿਆ ਸੀ, ਜੋ ਸਤੰਬਰ 2022 ਵਿੱਚ ਹੋਣੀਆਂ ਸਨ । ਚੀਨ ਦੀ ਜ਼ੀਰੋ-ਕੋਵਿਡ ਨੀਤੀ ਕਾਰਨ ਸਮਾਗਮ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਸ ਦਾ ਆਯੋਜਨ 30 ਸਤੰਬਰ ਤੋਂ 2023 ਵਿੱਚ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: