ਏਸ਼ੀਆ ਕੱਪ ਦਾ ਓਪਨਿੰਗ ਮੈਚ ਬੁੱਧਵਾਰ ਨੂੰ ਮੁਲਤਾਨ ਵਿੱਚ ਮੇਜ਼ਬਾਨ ਪਾਕਿਸਤਾਨ ਤੇ ਨੇਪਾਲ ਵਿਚਾਲੇ ਖੇਡਿਆ ਗਿਆ। ਪਾਕਿਸਤਾਨ ਨੇ 342 ਦੌੜਾਂ ਦਾ ਸਕੋਰ ਖੜ੍ਹਾ ਕੀਤਾ, ਜੋ ਉਨ੍ਹਾਂ ਦਾ ਏਸ਼ੀਆ ਕੱਪ ਵਿੱਚ ਤੀਜਾ ਸਭ ਤੋਂ ਵੱਡਾ ਸਕੋਰ ਰਿਹਾ। ਪਹਿਲੀ ਵਾਰ ਟੂਰਨਾਮੈਂਟ ਖੇਡ ਰਹੀ ਨੇਪਾਲ ਦੀ ਟੀਮ 104 ਦੌੜਾਂ ‘ਤੇ ਹੀ ਆਲਆਊਟ ਹੋ ਗਈ। ਪਾਕਿਸਤਾਨ ਨੇ 238 ਦੌੜਾਂ ਨਾਲ ਇਹ ਮੁਕਾਬਲਾ ਜਿੱਤ ਲਿਆ। ਇਹ ਏਸ਼ੀਆ ਕੱਪ ਇਤਿਹਾਸ ਦੀ ਦੂਜੀ ਸਭ ਤੋਂ ਵੱਡੀ ਜਿੱਤ ਹੈ। ਪਾਕਿਸਤਾਨ ਦੇ ਬਾਬਰ ਆਜ਼ਮ ਨੇ ਬਤੌਰ ਕਪਤਾਨ ਏਸ਼ੀਆ ਕੱਪ ਵਿੱਚ ਸਭ ਤੋਂ ਵੱਡਾ ਸਕੋਰ ਬਣਾਇਆ। ਉਨ੍ਹਾਂ ਨੇ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ। ਇਸ ਮੁਕਾਬਲੇ ਵਿੱਚ ਬਾਬਰ ਆਜ਼ਮ ਨੇ ਕਈ ਰਿਕਾਰਡ ਆਪਣੇ ਨਾਮ ਕੀਤੇ।
ਸਭ ਤੋਂ ਤੇਜ਼ 19 ਵਨਡੇ ਸੈਂਕੜੇ ਲਗਾਉਣ ਵਾਲਾ ਬੱਲੇਬਾਜ਼
28 ਸਾਲ ਦੇ ਬਾਬਰ ਆਜ਼ਮ ਨੇ ਆਪਣੇ ਵਨਡੇ ਕਰੀਅਰ ਦਾ 19ਵਾਂ ਸੈਂਕੜਾ ਲਗਾਇਆ। ਇਸਦੇ ਲਈ ਉਸਨੇ ਸਿਰਫ਼ 102 ਪਾਰੀਆਂ ਖੇਡੀਆਂ, ਜੋ ਦੁਨੀਆ ਵਿੱਚ ਸਭ ਤੋਂ ਤੇਜ਼ ਹੈ। ਉਨ੍ਹਾਂ ਦੇ ਦੱਖਣੀ ਅਫਰੀਕਾ ਦੇ ਹਾਸ਼ਿਮ ਆਮਲਾ ਦਾ ਰਿਕਾਰਡ ਤੋੜਿਆ, ਜਿਨ੍ਹਾਂ ਨੇ 104 ਪਾਰੀਆਂ ਵਿੱਚ 19 ਵਨਡੇ ਸੈਂਕੜੇ ਲਗਾਏ ਸਨ। ਭਾਰਤ ਦੇ ਵਿਰਾਟ ਕੋਹਲੀ ਨੇ 124 ਪਾਰੀਆਂ ਦੇ ਬਾਅਦ ਇੰਨੇ ਸੈਂਕੜੇ ਲਗਾਏ ਸਨ।
ਇਹ ਵੀ ਪੜ੍ਹੋ: ਵੱਡੀ ਖਬਰ: ਪੰਜਾਬ ਸਰਕਾਰ ਨੇ ਵਾਪਸ ਲਿਆ ਪੰਚਾਇਤਾਂ ਭੰਗ ਕਰਨ ਦਾ ਫੈਸਲਾ
ਬਤੌਰ ਕਪਤਾਨ ਸਭ ਤੋਂ ਵੱਡਾ ਸਕੋਰ
ਬਾਬਰ ਆਜ਼ਮ ਨੇ ਨੇਪਾਲ ਦੇ ਖਿਲਾਫ਼ 131 ਗੇਂਦਾਂ ‘ਤੇ 151 ਦੌੜਾਂ ਦੀ ਪਾਰੀ ਖੇਡੀ। ਉਹ ਏਸ਼ੀਆ ਕੱਪ ਵਿੱਚ ਬਤੌਰ ਕਪਤਾਨ 150 ਦੌੜਾਂ ਬਣਾਉਣ ਵਾਲੇ ਵੀ ਪਹਿਲੇ ਖਿਡਾਰੀ ਬਣੇ। ਉਨ੍ਹਾਂ ਨੇ ਬਤੌਰ ਕਪਤਾਨ ਸਭ ਤੋਂ ਵੱਡਾ ਸਕੋਰ ਬਣਾਉਣ ਵਾਲੇ ਵਿਰਾਟ ਕੋਹਲੀ ਦਾ ਰਿਕਾਰਡ ਤੋੜਿਆ। ਕੋਹਲੀ ਨੇ 2014 ਵਿੱਚ ਬੰਗਲਾਦੇਸ਼ ਦੇ ਖਿਲਾਫ਼ 136 ਦੌੜਾਂ ਬਣਾਈਆਂ ਸਨ।
ਵੱਡਾ ਸਕੋਰ ਬਣਾਉਣ ਵਾਲੇ ਪਾਕਿਸਤਾਨੀ ਖਿਡਾਰੀ
ਏਸ਼ੀਆ ਕੱਪ ਵਿੱਚ ਪਾਕਿਸਤਾਨ ਤੋਂ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਯੂਨਿਸ ਖਾਨ ਨੇ ਨਾਮ ਸੀ। ਉਨ੍ਹਾਂ ਨੇ 2004 ਵਿੱਚ ਹਾਂਗਕਾਂਗ ਦੇ ਖਿਲਾਫ਼ 144 ਦੌੜਾਂ ਬਣਾਈਆਂ ਸਨ। ਬਾਬਰ ਨੇ 151 ਦੌੜਾਂ ਬਣਾ ਕੇ ਇਸ ਰਿਕਾਰਡ ਨੂੰ ਵੀ ਆਪਣੇ ਨਾਮ ਕਰ ਲਿਆ।
ਏਸ਼ੀਆ ਕੱਪ ‘ਚ ਘਰੇਲੂ ਮੈਦਾਨ ‘ਤੇ ਸਭ ਤੋਂ ਵੱਡਾ ਸਕੋਰ
ਬਾਬਰ ਨੇ ਮੁਲਤਾਨ ਦੇ ਮੁਲਤਾਨ ਕ੍ਰਿਕਟ ਸਟੇਡੀਅਮ ਵਿੱਚ 151 ਦੌੜਾਂ ਬਣਾਈਆਂ। ਇਹ ਏਸ਼ੀਆ ਕੱਪ ਵਿੱਚ ਆਪਣੇ ਘਰੇਲੂ ਮੈਦਾਨ ‘ਤੇ ਵੀ ਸਭ ਤੋਂ ਵੱਡਾ ਹੈ। ਬਾਬਰ ਨੇ ਸ਼੍ਰੀਲੰਕਾ ਦੇ ਅਰਜੁਨ ਰਾਣਾਤੁੰਗਾ ਦਾ ਰਿਕਾਰਡ ਤੋੜਿਆ।
ਪਾਕਿ ਲਈ ਸਭ ਤੋਂ ਜ਼ਿਆਦਾ ਵਾਰ 150 ਪਲੱਸ ਸਕੋਰ
ਪਾਕਿਸਤਾਨ ਦੇ ਲਈ ਵਨਡੇ ਵਿੱਚ ਸਭ ਤੋਂ ਜ਼ਿਆਦਾ ਵਾਰ 150 ਤੋਂ ਜ਼ਿਆਦਾ ਦੌੜਾਂ ਫਖਰ ਜਮਾਨ ਨੇ ਬਣਾਏ ਹਨ। ਬਾਬਰ ਆਜ਼ਮ ਇਸ ਰਿਕਾਰਡ ਵਿੱਚ ਦੂਜੇ ਨੰਬਰ ‘ਤੇ ਪਹੁੰਚ ਗਏ। ਉਨ੍ਹਾਂ ਨੇ 4 ਖਿਡਾਰੀਆਂ ਦੇ ਰਿਕਾਰਡ ਤੋੜੇ, ਜਿਨ੍ਹਾਂ ਨੇ ਪਾਕਿਸਤਾਨ ਦੇ ਲਈ ਇੱਕ-ਇੱਕ ਵਾਰ 150 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। ਇਨ੍ਹਾਂ ਵਿੱਚ ਸਈਦ ਅਨਵਰ, ਇਮਰਾਨ ਨਜੀਰ, ਸ਼ਰਜੀਲ ਖਾਨ ਤੇ ਇਮਾਮ-ਉਲ-ਹੱਕ ਸ਼ਾਮਿਲ ਹਨ।
ਵੀਡੀਓ ਲਈ ਕਲਿੱਕ ਕਰੋ -: