BCCI ਨੇ ਮਾਰਚ 2024 ਤੱਕ ਹੋਮ ਕੈਲੰਡਰ ਜਾਰੀ ਕਰ ਦਿੱਤਾ ਹੈ। ਇਸਦੇ ਅਨੁਸਾਰ ਟੀਮ ਇੰਡੀਆ ਸਤੰਬਰ ਤੋਂ ਮਾਰਚ ਦੇ ਵਿਚਾਲੇ 16 ਅੰਤਰਰਾਸ਼ਟਰੀ ਮੁਕਾਬਲੇ ਖੇਡੇਗੀ। ਇਨ੍ਹਾਂ ਵਿੱਚ 5 ਟੈਸਟ, 3 ਵਨਡੇ ਤੇ 8 ਟੀ-20 ਮੈਚ ਖੇਡੇ ਜਾਣਗੇ। ਭਾਰਤ ਦੇ ਹੋਮ ਕੈਲੰਡਰ ਦੀ ਸ਼ੁਰੂਆਤ ਸਤੰਬਰ ਵਿੱਚ ਆਸਟ੍ਰੇਲੀਆ ਦੇ ਭਾਰਤ ਦੌਰੇ ਨਾਲ ਹੋਵੇਗੀ। ਇਹ ਸੀਰੀਜ਼ 22 ਸਤੰਬਰ ਤੋਂ ਸ਼ੁਰੂ ਹੋਵੇਗੀ। ਟੀਮ ਇੰਡੀਆ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਘਰ ਵਿੱਚ ਆਸਟ੍ਰੇਲੀਆ ਨਾਲ 3 ਵਨਡੇ ਮੈਚ ਖੇਡੇਗੀ। ਵਿਸ਼ਵ ਕੱਪ ਤੋਂ ਬਾਅਦ 23 ਨਵੰਬਰ ਤੋਂ 5 ਟੀ-20 ਮੈਚਾਂ ਦੀ ਸੀਰੀਜ਼ ਸ਼ੁਰੂ ਹੋਵੇਗੀ। ਇਸ ਸੀਰੀਜ਼ ਤੋਂ ਬਾਅਦ ਅਫਗਾਨਿਸਤਾਨ ਤੇ ਇੰਗਲੈਂਡ ਦੀਆਂ ਟੀਮਾਂ ਜਨਵਰੀ-ਫਰਵਰੀ ਵਿੱਚ ਭਾਰਤ ਦੌਰੇ ‘ਤੇ ਆਉਣਗੀਆਂ।
ਸੀਜ਼ਨ ਦੇ ਹੋਮ ਕੈਲੰਡਰ ਦੇ ਅਨੁਸਾਰ ਟੀਮ ਨੂੰ 25 ਜਨਵਰੀ ਤੋਂ 11 ਮਾਰਚ ਤੱਕ ਇੰਗਲੈਂਡ ਦੇ ਖਿਲਾਫ਼ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ, ਪਰ ਇਹ ਸਾਰੇ ਹੀ ਮੁਕਾਬਲੇ ਮੁੰਬਈ, ਦਿੱਲੀ, ਕੋਲਕਾਤਾ, ਚੇੱਨਈ ਤੇ ਬੈਂਗਲੁਰੂ ਵਰਗੇ ਵੱਡੇ ਸੈਂਟਰਾਂ ਵਿੱਚ ਨਹੀਂ ਹੋਣਗੇ, ਬਲਕਿ ਇਨ੍ਹਾਂ ਮੁਕਾਬਲਿਆਂ ਦੀ ਮੇਜ਼ਬਾਨੀ ਹੈਦਰਾਬਾਦ, ਵਾਈਜੈਗ, ਰਾਜਕੋਟ, ਰਾਂਚੀ ਤੇ ਧਰਮਸ਼ਾਲਾ ਦੇ ਮੈਦਾਨ ਕਰਨਗੇ।
ਇਹ ਵੀ ਪੜ੍ਹੋ: ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ! ਗਾਇਕ ਸੁਰਿੰਦਰ ਛਿੰਦਾ ਦਾ ਹੋਇਆ ਦੇਹਾਂਤ
ਦਰਅਸਲ, ਟੀਮ ਇੰਡੀਆ ਦੇ ਹੋਮ ਸੀਜ਼ਨ ਦੀ ਸ਼ੁਰੂਆਤ 22 ਸਤੰਬਰ ਤੋਂ ਹੋਵੇਗੀ। ਟੀਮ ਇਸ ਦਿਨ ਮੋਹਾਲੀ ਵਿੱਚ ਆਸਟ੍ਰੇਲੀਆ ਨਾਲ ਪਹਿਲਾ ਵਨਡੇ ਮੈਚ ਖੇਡੇਗੀ। ਦੂਜਾ ਤੇ ਤੀਜਾ ਵਨਡੇ ਕ੍ਰਮਵਾਰ 24 ਅਤੇ 27 ਸਤੰਬਰ ਨੂੰ ਇੰਦੌਰ ਤੇ ਰਾਜਕੋਟ ਵਿੱਚ ਖੇਡਿਆ ਜਾਵੇਗਾ। ਵਨਡੇ ਵਿਸ਼ਵ ਕੱਪ ਦੇ ਬਾਅਦ ਭਾਰਤੀ ਟੀਮ ਆਸਟ੍ਰੇਲੀਆ ਦੇ ਨਾਲ ਟੀ-20 ਸੀਰੀਜ਼ ਖੇਡੇਗਾ, ਜੋ 23 ਨਵੰਬਰ ਤੋਂ ਸ਼ੁਰੂ ਹੋ ਕੇ 3 ਦਸੰਬਰ ਤੱਕ ਚੱਲੇਗੀ। ਇਸ ਸੀਰੀਜ਼ ਦੇ ਮੁਕਾਬਲੇ ਵਾਈਜੈਗ, ਤ੍ਰਿਵੇਂਦਰਮ, ਗੁਵਾਹਾਟੀ, ਨਾਗਪੁਰ ਤੇ ਹੈਦਰਾਬਾਦ ਵਿੱਚ ਖੇਡੇ ਜਾਣਗੇ।
ਦੱਸ ਦੇਈਏ ਕਿ ਟੀਮ ਇੰਡੀਆ ਦੇ ਨਵੇਂ ਸਾਲ ਦੀ ਸ਼ੁਰੂਆਤ 11 ਜਨਵਰੀ ਨੂੰ ਅਫਗਾਨਿਸਤਾਨ ਦੇ ਖਿਲਾਫ਼ 3 ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਦੇ ਨਾਲ ਹੋਵੇਗੀ। ਇਹ ਮੁਕਾਬਲਾ ਮੋਹਲਾਈ ਵਿੱਚ ਖੇਡਿਆ ਜਾਵੇਗਾ। ਟੀ-20 ਸੀਰੀਜ਼ ਦੇ ਬਾਅਦ ਭਾਰਤੀ ਟੀਮ ਇੰਗਲੈਂਡ ਦੇ ਨਾਲ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ।
ਵੀਡੀਓ ਲਈ ਕਲਿੱਕ ਕਰੋ -: