BCCI invites representatives: ਇੰਡੀਅਨ ਪ੍ਰੀਮੀਅਰ ਲੀਗ (IPL) ਦੇ 14ਵੇਂ ਸੀਜ਼ਨ ਨੂੰ ਸ਼ੁਰੂ ਹੋਣ ਵਿੱਚ ਕੁਝ ਹੀ ਘੰਟਿਆਂ ਦਾ ਸਮਾਂ ਬਾਕੀ ਹੈ । IPL 14ਵੇਂ ਸੀਜ਼ਨ ਦਾ ਆਗਾਜ਼ ਰਾਇਲ ਚੈਲੈਂਜਰਸ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਜਾਣ ਵਾਲੇ ਮੁਕਾਬਲੇ ਦੇ ਨਾਲ ਹੋਵੇਗਾ । ਉੱਥੇ ਹੀ BCCI ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਇਸ ਸਾਲ ਵੀ ਕੋਰੋਨਾ ਕਾਰਨ ਦਰਸ਼ਕਾਂ ਨੂੰ ਮੈਦਾਨ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਹਾਲਾਂਕਿ ਨਵਗਠਿਤ ਦਿਵਿਆਂਗ ਕ੍ਰਿਕਟ ਪਰਿਸ਼ਦ (DCCI) ਦੇ ਅਧਿਕਾਰੀ IPL ਦੇ 14ਵੇਂ ਸੀਜ਼ਨ ਦੇ ਮੁੰਬਈ ਇੰਡੀਅਨ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਖੇਡਿਆ ਜਾਣ ਵਾਲਾ ਪਹਿਲਾ ਮੈਚ ਦੇਖਣਗੇ ।
ਇਸ ਸਬੰਧੀ DCCI ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਸਾਲ IPL ਦਾ ਉਦਘਾਟਨ ਸਮਾਰੋਹ ਅਸੀਂ ਪਹਿਲੀ ਵਾਰ ਅਸੀਂ ਦਿਵਿਆਂਗ ਕ੍ਰਿਕਟ ਪਰਿਸ਼ਦ ਦੇ ਮੈਂਬਰ ਦੇ ਰੂਪ ਵਿੱਚ ਦੇਖਾਂਗੇ। ਇਸ ਬਾਰੇ BCCI ਸਕੱਤਰ ਜੈ ਸ਼ਾਹ ਨੇ DCCI ਦੇ ਅਧਿਕਾਰੀਆਂ ਨੂੰ IPL ਦਾ ਪਹਿਲਾ ਮੈਚ ਦੇਖਣ ਦਾ ਸੱਦਾ ਦਿੱਤਾ ਗਿਆ ਹੈ। ਉੱਥੇ ਹੀ DCCI ਦੇ ਪ੍ਰਧਾਨ ਜੀ.ਕੇ. ਮਹੰਤੇਸ਼ ਨੇ ਕਿਹਾ ਕਿ ਅਸੀਂ ਜੈ ਸ਼ਾਹ ਦੇ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਸਾਨੂੰ ਦੁਨੀਆ ਦੇ ਸਭ ਤੋਂ ਵੱਡੇ ਟੀ-20 ਟੂਰਨਾਮੈਂਟ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ । ਉਹ ਸ਼ੁਰੂ ਤੋਂ ਹੀ ਦਿਵਿਆਂਗ ਕ੍ਰਿਕਟ ਨੂੰ ਬੜ੍ਹਾਵਾ ਦਿੰਦੇ ਰਹੇ ਹਨ ।
ਦੱਸ ਦੇਈਏ ਕਿ ਇਸ ਵਾਰ IPL ਵਿੱਚ ਦਰਸ਼ਕਾਂ ਦੇ ਇਲਾਵਾ ਪ੍ਰੈਸ ਨੂੰ ਵੀ ਮੈਦਾਨ ਵਿੱਚ ਆ ਕੇ ਰਿਪੋਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਹ ਫ਼ੈਸਲਾ ਵੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਿਆ ਗਿਆ ਸੀ।