ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਵਿਸ਼ਵ ਕੱਪ 2023 ਦੇ ਮੁਕਾਬਲੇ ਦਾ ਸਾਰਿਆਂ ਨੂੰ ਇੰਤਜ਼ਾਰ ਹੈ। 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਦੋਹਾਂ ਟੀਮਾਂ ਦੀ ਟੱਕਰ ਹੋਵੇਗੀ। ਹਰ ਕੋਈ ਇਸ ਮੈਚ ਨੂੰ ਸਟੇਡੀਅਮ ਵਿੱਚ ਜਾ ਕੇ ਦੇਖਣਾ ਚਾਹੁੰਦਾ ਹੈ। ਭਾਰਤ ਵਿੱਚ ਦੋਹਾਂ ਟੀਮਾਂ ਦੇ ਵਿਚਾਲੇ ਕਰੀਬ 11 ਸਾਲ ਬਾਅਦ ਵਨਡੇ ਮੁਕਾਬਲਾ ਹੋਵੇਗਾ। ਹਰ ਕ੍ਰਿਕਟ ਫੈਨ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਹੋਣ ਵਾਲੇ ਮੈਚ ਦੀ ਟਿਕਟ ਚਾਹੁੰਦਾ ਹੈ। ਅਗਸਤ ਦੇ ਅੰਤ ਵਿੱਚ ਇਸ ਮੁਕਾਬਲੇ ਲਈ ਟਿਕਟ ਦੀ ਪਹਿਲੀ ਲਾਟ ਜਾਰੀ ਕੀਤੀ ਗਈ ਸੀ, ਪਰ ਕੁਝ ਹੀ ਮਿੰਟਾਂ ਵਿੱਚ ਇਹ ਖਤਮ ਹੋ ਗਈ। ਹੁਣ BCCI ਵੱਲੋਂ 14 ਹਜ਼ਾਰ ਹੋਰ ਟਿਕਟਾਂ ਰਿਲੀਜ਼ ਕਰੇਗੀ। ਬੋਰਡ ਨੇ ਆਪਣੇ ਬਿਆਨ ਵਿੱਚ ਕਿਹਾ ਕਿ BCCI ਨੇ 14 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਹੋਣ ਵਾਲੇ ਭਾਰਤ ਤੇ ਪਾਕਿਸਤਾਨ ਮੈਚ ਲਈ 14 ਹਜ਼ਾਰ ਟਿਕਟਾਂ ਜਾਰੀ ਕਰਨ ਦਾ ਐਲਾਨ ਕਰਦਾ ਹੈ।
ਦੱਸ ਦੇਈਏ ਕਿ ਇਨ੍ਹਾਂ ਟਿਕਟਾਂ ਦੀ ਵਿਕਰੀ ਐਤਵਾਰ ਤੋਂ ਵਿਸ਼ਵ ਕੱਪ ਦੀ ਅਧਿਕਾਰਿਤ ਟਿਕਟਿੰਗ ਵੈਬਸਾਈਟ https://tickets.cricketworldcup.com ‘ਤੇ ਹੋਵੇਗੀ। ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਵੀ ਹੈ। ਇਸਦੀ ਸਮਰੱਥਾ ਕਰੀਬ 1 ਲੱਖ 32 ਹਜ਼ਾਰ ਦੀ ਹੈ। ਭਾਰਤ ਤੇ ਪਾਕਿਸਤਾਨ ਦੇ ਮੁਕਾਬਲੇ ਦੇ ਦੌਰਾਨ ਸਟੇਡੀਅਮ ਫੁੱਲ ਰਹਿਣ ਦੀ ਪੂਰੀ ਉਮੀਦ ਹੈ।
ਇਹ ਵੀ ਪੜ੍ਹੋ:ਸਿੱਖਾਂ ਲਈ ਮਾਣ ਵਾਲੀ ਗੱਲ, ਅਮਰੀਕਾ ਦੇ ਕਨੈਕਟੀਕਟ ‘ਚ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ
ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਵਿੱਚ ਐਤਵਾਰ ਨੂੰ ਭਾਰਤੀ ਟੀਮ ਦਾ ਪਹਿਲਾ ਮੁਕਾਬਲਾ ਆਸਟ੍ਰੇਲੀਆ ਦੇ ਖਿਲਾਫ਼ ਚੇੱਨਈ ਵਿੱਚ ਖੇਡਿਆ ਜਾ ਰਿਹਾ ਹੈ। ਵਿਸ਼ਵ ਕੱਪ ਮੈਚ 10 ਸ਼ਹਿਰਾਂ ਵਿੱਚ ਖੇਡੇ ਜਾ ਰਹੇ ਹਨ। ਟੀਮ ਇੰਡੀਆ ਦਾ ਆਖਰੀ ਮੁਕਾਬਲਾ ਨੀਦਰਲੈਂਡ ਦੇ ਖਿਲਾਫ਼ 12 ਨਵੰਬਰ ਨੂੰ ਖੇਡਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: