ਭਾਰਤ ਤੇ ਪਾਕਿਸਤਾਨ ਵਿਚ ਐਤਾਵਰ ਨੂੰ ਮੈਚ ਖੇਡਿਆ ਜਾਵੇਗਾ।ਕੋਲੰਬੋ ਵਿਚ ਖੇਡੇ ਜਾਣ ਵਾਲੇ ਇਸ ਮੈਚ ਲਈ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਵਿਚ ਬਦਲਾਅ ਹੋ ਸਕਦਾ ਹੈ।ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਪਲੇਇੰਗ ਇਲੈਵਨ ਵਿਚ ਵਾਪਸੀ ਹੋ ਸਕਦੀ ਹੈ। ਬੁਮਰਾਹ ਨਿੱਜੀ ਕਾਰਨ ਤੋਂ ਸ਼੍ਰੀਲੰਕਾ ਤੋਂ ਭਾਰਤ ਪਰਤੇ ਸਨ। ਇਸ ਵਜ੍ਹਾ ਤੋਂਉਹ ਨੇਪਾਲ ਖਿਲਾਫ ਮੈਚ ਨਹੀਂ ਖੇਡੇ ਪਰ ਹੁਣ ਉਨ੍ਹਾਂ ਦੀ ਵਾਪਸੀ ਹੋ ਸਕਦੀ ਹੈ। ਭਾਰਤ ਅਕਸ਼ਰ ਪਟੇਲ ਨੂੰ ਵੀ ਮੌਕਾ ਦੇ ਸਕਦਾ ਹੈ।
ਬੁਮਰਾਹ ਦੀ ਪਤਨੀ ਸੰਜਨਾ ਗਣੇਸ਼ਨ ਨੇ ਹੁਣੇ ਜਿਹੇ ਬੱਚੇ ਨੂੰ ਜਨਮ ਦਿੱਤਾ ਹੈ ਜਿਸ ਵਜ੍ਹਾ ਤੋਂ ਬੁਮਰਾਹ ਭਾਰਤ ਪਰਤੇ ਸਨ। ਉਹ ਭਾਰਤ-ਨੇਪਾਲ ਮੈਚ ਵਿਚ ਨਹੀਂ ਖੇਡ ਸਕੇ। ਬੁਮਰਾਹ ਟੀਮ ਇੰਡੀਆ ਦੇ ਅਹਿਮ ਗੇਂਦਬਾਜ਼ ਹਨ। ਉਹ ਏਸ਼ੀਆ ਕੱਪ 2023 ਵਿਚ ਭਾਰਤ-ਪਾਕਿਸਤਾਨ ਦੇ ਪਹਿਲੇ ਮੈਚ ਵਿਚ ਖੇਡੇ ਸਨ ਪਰ ਮੀਂਹ ਦੀ ਵਜ੍ਹਾ ਨਾਲ ਮੈਚ ਪੂਰਾ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : iPhone 15 Pro ‘ਚ ਮਿਲੇਗਾ ਐਕਸ਼ਨ ਬਟਨ, ਕਲਰ ਆਪਸ਼ਨ ਦੀ ਡਿਟੇਲ ਵੀ ਆਈ ਸਾਹਮਣੇ
ਟੀਮ ਇੰਡੀਆ ਅਕਸ਼ਰ ਪਟੇਲ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕਰ ਸਕਦੀ ਹੈ। ਅਕਸ਼ਰ ਚੰਗੀ ਬਾਲਿੰਗ ਦੇ ਨਾਲ ਬੈਟਿੰਗ ਵੀ ਕਰ ਲੈਂਦੇ ਹਨ। ਜੇਕਰ ਅਕਸ਼ਰ ਨੂੰ ਪਲੇਇੰਗ ਇਲੈਵਨ ਵਿਚ ਜਗ੍ਹਾ ਮਿਲੀ ਤਾਂ ਸ਼ਾਰਦੁਲ ਠਾਕੁਰ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਪਾਕਿਸਤਾਨ ਖਿਲਾਫ ਬੁਮਰਾਹ ਤੇ ਮੁਹੰਮਦ ਸਿਰਾਜ ਭਾਰਤ ਦੇ ਬਾਲਿੰਗ ਅਟੈਕ ਦਾ ਅਹਿਮ ਹਿੱਸਾ ਹੋ ਸਕਦੇ ਹਨ। ਹਾਰਦਿਕ ਪਾਂਡੇਯ ਵੀ ਫਾਸਟ ਬਾਲਿੰਗ ਕਰਦੇ ਹਨ। ਉਹ ਆਲ ਰਾਊਂਡਰ ਹਨ। ਭਾਰਤ ਦੀ ਪਲੇਇੰਗ ਇਲੈਵਨ ਵਿਚ ਤਿੰਨ ਤੇਜ਼ ਗੇਂਦਬਾਜ਼ ਤੇ ਦੋ ਸਪਿਨ ਗੇਦਬਾਜ਼ ਹੋ ਸਕਦੇ ਹਨ। ਭਾਰਤ ਦੇ ਪਹਿਲੇ ਸਪਿਨਰ ਕੁਲਦੀਪ ਯਾਦਵ ਹੋਣਗੇ ਤੇ ਦੂਜੇ ਸਪਿਨਰ ਅਕਸ਼ਰ ਪਟੇਲ ਬਣ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: