CSK captain MS Dhoni fined: ਚੇੱਨਈ ਸੁਪਰ ਕਿੰਗਜ਼ ਲਈ ਆਈਪੀਐਲ ਦੇ 14ਵੇਂ ਸੀਜ਼ਨ ਦਾ ਪਹਿਲਾ ਮੈਚ ਨਿਰਾਸ਼ਾਜਨਕ ਰਿਹਾ। ਕਪਤਾਨ ਮਹਿੰਦਰ ਸਿੰਘ ਧੋਨੀ ਇੱਕ ਪਾਸੇ ਜਿੱਥੇ ਬੱਲੇ ਨਾਲ ਅਸਫਲ ਰਹੇ ਤਾਂ ਉੱਥੇ ਹੀ ਦੂਜੇ ਪਾਸੇ ਤਾਂ ਟੀਮ ਨੇ ਦਿੱਲੀ ਕੈਪੀਟਲਸ ਦੇ ਖਿਲਾਫ 7 ਵਿਕਟਾਂ ਨਾਲ ਮੈਚ ਗਵਾ ਲਿਆ । ਇੰਨਾ ਹੀ ਨਹੀਂ ਧੋਨੀ ਨੂੰ ਇੱਕ ਹੋਰ ਝਟਕਾ ਲੱਗਿਆ ਹੈ । ਦਰਅਸਲ, ਚੇੱਨਈ ਸੁਪਰ ਕਿੰਗਜ਼ ਦੇ ਕਪਤਾਨ ਧੋਨੀ ‘ਤੇ 12 ਲੱਖ ਦਾ ਜ਼ੁਰਮਾਨਾ ਲਗਾਇਆ ਗਿਆ ਹੈ । ਉਨ੍ਹਾਂ ਦੀ ਟੀਮ ਦਿੱਲੀ ਕੈਪਿਟਲਸ ਖਿਲਾਫ਼ ਹੌਲੀ ਓਵਰ ਰੇਟ ਲਈ ਦੋਸ਼ੀ ਪਾਇਆ ਗਿਆ ਸੀ।
ਇਸ ਸਬੰਧੀ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਚੇੱਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਜੁਰਮਾਨਾ ਲਗਾਇਆ ਗਿਆ ਹੈ,ਕਿਉਂਕਿ ਉਨ੍ਹਾਂ ਦੀ ਟੀਮ ਨੇ 10 ਅਪ੍ਰੈਲ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਦਿੱਲੀ ਕੈਪਿਟਲਸ ਖਿਲਾਫ ਆਈਪੀਐਲ 2021 ਮੁਕਾਬਲੇ ਵਿੱਚ ਹੌਲੀ ਓਵਰ ‘ਤੇ ਗੇਂਦਬਾਜ਼ੀ ਕੀਤੀ ਸੀ। ਬਿਆਨ ਦੇ ਅਨੁਸਾਰ ਆਈਪੀਐਲ ਦੇ ਚੋਣ ਜ਼ਾਬਤੇ ਤਹਿਤ ਘੱਟੋ-ਘੱਟ ਓਵਰ ਸਪੀਡ ਅਪਰਾਧ ਨਾਲ ਸਬੰਧਿਤ ਟੀਮ ਦਾ ਇਹ ਪਹਿਲਾ ਅਪਰਾਧ ਹੈ, ਇਸ ਲਈ ਧੋਨੀ ਨੂੰ 12 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ।
ਦੱਸ ਦੇਈਏ ਕਿ ਉੱਥੇ ਹੀ ਦੂਜੇ ਪਾਸੇ ਹਾਰ ਤੋਂ ਬਾਅਦ ਧੋਨੀ ਨੇ ਕਿਹਾ ਹੈ ਕਿ ਦਿੱਲੀ ਕੈਪਿਟਲਸ ਖਿਲਾਫ਼ ਆਈਪੀਐਲ ਦੇ ਪਹਿਲੇ ਮੈਚ ਵਿੱਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਦੇ ਗੇਂਦਬਾਜ਼ਾਂ ਨੂੰ ਆਪਣੀਆਂ ਗਲਤੀਆਂ ਤੋਂ ਸਬਕ ਲੈਣਾ ਹੋਵੇਗਾ । ਧੋਨੀ ਨੇ ਕਿਹਾ ਕਿ ਅਸੀਂ ਬਿਹਤਰ ਗੇਂਦਬਾਜ਼ੀ ਕਰ ਸਕਦੇ ਸੀ । ਗੇਂਦਬਾਜ਼ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਬਹੁਤ ਢਿੱਲੀਆਂ ਗੇਂਦਾਂ ਸੁੱਟੀਆਂ। ਉਨ੍ਹਾਂ ਨੇ ਸਬਕ ਲੈ ਲਿਆ ਹੈ ਅਤੇ ਭਵਿੱਖ ਵਿੱਚ ਉਹ ਬਿਹਤਰ ਪ੍ਰਦਰਸ਼ਨ ਕਰਨਗੇ।