IPL ਵਿੱਚ ਅੱਜ ਦਿੱਲੀ ਕੈਪਿਟਲਸ ਤੇ ਚੇੱਨਈ ਸੁਪਰ ਕਿੰਗਜ਼ ਦੇ ਵਿਚਾਲੇ ਲੀਗ ਸਟੇਜ ਦਾ 55ਵਾਂ ਮੁਕਾਬਲਾ ਖੇਡਿਆ ਜਾਵੇਗਾ। ਇਹ ਮੁਕਾਬਲਾ ਚੇੱਨਈ ਦੇ ਐੱਮਏ ਚਿਦੰਬਰਮ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਸ਼ੁਰੂ ਹੋਵੇਗਾ। ਚੇੱਨਈ ਦੀ ਟੀਮ 13 ਅੰਕਾਂ ਨਾਲ ਦੂਜੇ ਅਤੇ ਦਿੱਲੀ 8 ਅੰਕਾਂ ਨਾਲ ਪੁਆਇੰਟ ਟੇਬਲ ਵਿੱਚ 10ਵੇਂ ਨੰਬਰ ‘ਤੇ ਹੈ। ਅੱਜ ਦਾ ਮੈਚ ਵਧੀਆ ਰਨ ਰੇਟ ਨਾਲ ਜਿੱਤਣ ‘ਤੇ ਦਿੱਲੀ ਦੀ ਟੀਮ 10ਵੇਂ ਤੋਂ ਚੌਥੇ ਨੰਬਰ ‘ਤੇ ਪਹੁੰਚ ਸਕਦੀ ਹੈ। ਉੱਥੇ ਹੀ ਚੇੱਨਈ ਦੀ ਟੀਮ ਆਪਣੀ ਸਥਿਤੀ ਮਜ਼ਬੂਤ ਕਰ ਸਕਦੀ ਹੈ।
ਚੇੱਨਈ ਸੁਪਰ ਕਿੰਗਜ਼ ਇਸ ਸਮੇਂ 11 ਮੈਚਾਂ ਵਿੱਚ 6 ਵਿੱਚ ਜਿੱਤ ਅਤੇ ਇੱਕ ਬੇਨਤੀਜਾ ਮੈਚ ਦੇ ਬਾਅਦ 13 ਅੰਕਾਂ ਨਾਲ ਪੁਆਇੰਟ ਟੇਬਲ ਵਿੱਚ ਦੂਜੇ ਨੰਬਰ ‘ਤੇ ਹੈ। ਦਿੱਲੀ ਖਿਲਾਫ਼ ਟੀਮ ਪਹਿਲੀ ਵਾਰ ਹੀ ਇਸ ਸੀਜ਼ਨ ਵਿੱਚ ਖੇਡੇਗੀ। ਜੇਕਰ ਚੇੱਨਈ ਨੂੰ ਉਨ੍ਹਾਂ ਖਿਲਾਫ਼ ਜਿੱਤ ਮਿਲੀ ਤਾਂ ਟੀਮ 15 ਅੰਕਾਂ ਨਾਲ ਪਲੇਆਫ ਕੁਆਲੀਫਿਕੇਸ਼ਨ ਦੇ ਕਰੀਬ ਪਹੁੰਚ ਜਾਵੇਗੀ। ਦਿੱਲੀ ਕੈਪਿਟਲਸ ਇਸ ਸਮੇਂ 10 ਮੈਚਾਂ ਵਿੱਚ 4 ਜਿੱਤ ਤੇ 6 ਹਾਰ ਦੇ ਬਾਅਦ 8 ਅੰਕਾਂ ਨਾਲ ਪੁਆਇੰਟ ਟੇਬਲ ਵਿੱਚ ਆਖਰੀ ਨੰਬਰ ‘ਤੇ ਹੈ।
ਇਹ ਵੀ ਪੜ੍ਹੋ: ਅਦਾਲਤ ਨੇ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਤੋਂ ਰੋਕ ਹਟਾਈ, 9 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ
ਜੇਕਰ IPL ਵਿੱਚ ਦੋਨੋਂ ਟੀਮਾਂ ਦਾ ਹੈੱਡ ਟੁ ਹੈੱਡ ਰਿਕਾਰਡ ਦੇਖਿਆ ਜਾਵੇ ਤਾਂ ਦੋਹਾਂ ਵਿਚਾਲੇ ਹੁਣ ਤੱਕ 27 ਮੈਚ ਖੇਡੇ ਗਏ ਹਨ। 17 ਵਿੱਚ ਚੇੱਨਈ ਤੇ ਮਹਿਜ਼ 10 ਵਿੱਚ ਦਿੱਲੀ ਨੂੰ ਜਿੱਤ ਮਿਲੀ ਹੈ। ਚੇਪਾਕ ਸਟੇਡੀਅਮ ਵਿੱਚ ਤਾਂ ਦਿੱਲੀ 2 ਹੀ ਮੈਚ ਜਿੱਤ ਸਕੀ ਹੈ, ਜਦਕਿ ਉਨ੍ਹਾਂ ਨੂੰ 6 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੇਪਾਕ ਸਟੇਡੀਅਮ ਦੀ ਪਿੱਚ ਆਮ ਤੌਰ ‘ਤੇ ਸਪਿਨ ਫ੍ਰੈਂਡਲੀ ਮੰਨੀ ਜਾਂਦੀ ਹੈ।
ਟੀਮਾਂ ਦੀ ਪਲੇਇੰਗ ਇਲੈਵਨ
ਚੇੱਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ, ਡੇਵੋਨ ਕਾਨਵੇ, ਰਿਤੁਰਾਜ ਗਾਇਕਵਾੜ, ਅਜਿੰਕਿਆ ਰਹਾਣੇ, ਮੋਇਨ ਅਲੀ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਮਹੀਸ਼ ਤੀਕਸ਼ਣਾ, ਮਥੀਸ਼ ਪਥਿਰਾਨਾ, ਤੁਸ਼ਾਰ ਦੇਸ਼ਪਾਂਡੇ ਤੇ ਦੀਪਕ ਚਾਹਰ।
ਦਿੱਲੀ ਕੈਪਿਟਲਸ: ਡੇਵਿਡ ਵਾਰਨਰ, ਫਿਲਿਪ ਸਾਲਟ, ਮਿਚੇਲ ਮਾਰਸ਼, ਮਨੀਸ਼ ਪਾਂਡੇ, ਸਰਫਰਾਜ ਖਾਨ, ਰਿਪਲ ਪਟੇਲ, ਅਮਾਨ ਖਾਨ, ਅਕਸ਼ਰ ਪਟੇਲ, ਇਸ਼ਾਂਤ ਸ਼ਰਮਾ ਤੇ ਕੁਲਦੀਪ ਯਾਦਵ।
ਵੀਡੀਓ ਲਈ ਕਲਿੱਕ ਕਰੋ -: