DC vs RCB Match: ਆਈਪੀਐਲ ਦੇ 13ਵੇਂ ਸੀਜ਼ਨ ਦੇ 55ਵੇਂ ਮੈਚ ਵਿੱਚ ਸੋਮਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪਿਤਲਸ ਦੀਆਂ ਟੀਮਾਂ ਇੱਕ ਦੂਜੇ ਨਾਲ ਭਿੜਨਗੀਆਂ । ਦੋਵੇਂ ਟੀਮਾਂ ਦੀ ਨਿਗਾਹ ਹਾਰ ਦੀ ਲੈਅ ਨੂੰ ਤੋੜ ਕੇ ਅਤੇ ਪੁਆਇੰਟ ਟੇਬਲ ਵਿੱਚ ਪਹਿਲੇ ਦੋ ਵਿੱਚ ਥਾਂ ਬਣਾਉਣ ‘ਤੇ ਕੇਂਦਰਿਤ ਹੋਣਗੀਆਂ। ਇਹ ਮੈਚ ਅਬੂ ਧਾਬੀ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ । ਦਿੱਲੀ ਅਤੇ ਆਰਸੀਬੀ ਲਗਾਤਾਰ ਹਾਰ ਤੋਂ ਦੁਖੀ ਹਨ । ਦਿੱਲੀ ਨੇ ਲਗਾਤਾਰ 4 ਮੈਚ ਗੁਆਏ ਹਨ ਅਤੇ ਆਰਸੀਬੀ ਨੂੰ 3 ਮੈਚਾਂ ਵਿੱਚ ਹਾਰ ਮਿਲੀ ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਬਹੁਤ ਜ਼ਿਆਦਾ ਮੁਕਾਬਲੇ ਵਾਲੀ ਆਈਪੀਐਲ ਵਿੱਚ ਚੀਜ਼ਾਂ ਕਿੰਨੀ ਤੇਜ਼ੀ ਨਾਲ ਬਦਲਦੀਆਂ ਹਨ। ਹੁਣ ਇਹ ਦੋਵੇਂ ਟੀਮਾਂ ਹਾਰ ਦੇ ਕ੍ਰਮ ਨੂੰ ਤੋੜ ਕੇ ਅਤੇ ਚੋਟੀ ਦੇ ਦੋ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗੀ, ਤਾਂ ਜੋ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਉਸਨੂੰ ਦੋ ਮੌਕੇ ਮਿਲਣ। ਇਸ ਮੈਚ ਵਿੱਚ ਹਾਰਨ ਵਾਲੀ ਟੀਮ ਪਲੇਅ ਆਫ ਵਿੱਚ ਵੀ ਪਹੁੰਚ ਸਕਦੀ ਹੈ, ਪਰ ਇਸ ਦੇ ਲਈ ਉਨ੍ਹਾਂ ਨੂੰ ਦੂਜੀ ਟੀਮਾਂ ਦੇ ਨਤੀਜੇ ‘ਤੇ ਨਿਰਭਰ ਕਰਨਾ ਪਵੇਗਾ।
ਦਿੱਲੀ ਦੀ ਟੀਮ ਟੂਰਨਾਮੈਂਟ ਦੇ ਪਹਿਲੇ ਪੜਾਅ ਵਿੱਚ ਸਭ ਤੋਂ ਸ਼ਕਤੀਸ਼ਾਲੀ ਦਿਖਾਈ ਦਿੱਤੀ, ਪਰ ਉਸ ਤੋਂ ਬਾਅਦ ਢੇਰੀ ਹੋ ਗਈ। ਉਸਨੇ ਆਪਣੀ ਆਖਰੀ ਜਿੱਤ ਦੋ ਹਫ਼ਤੇ ਪਹਿਲਾਂ ਦਰਜ ਕੀਤੀ ਸੀ। ਉਨ੍ਹਾਂ ਦੇ ਬੱਲੇਬਾਜ਼ ਨਹੀਂ ਚੱਲ ਰਹੇ ਅਤੇ ਗੇਂਦਬਾਜ਼ੀ ਵੀ ਪਹਿਲੇ ਹਾਫ ਦੀ ਤਰ੍ਹਾਂ ਖਤਰਨਾਕ ਨਹੀਂ ਹੈ। ਦਿੱਲੀ ਦੀ ਸਭ ਤੋਂ ਵੱਡੀ ਕਮਜ਼ੋਰੀ ਸ਼ੁਰੂਆਤੀ ਜੋੜੀ ਦੀ ਗੈਰਹਾਜ਼ਰੀ ਹੈ। ਪ੍ਰਿਥਵੀ ਸ਼ਾਅ ਅਤੇ ਅਜਿੰਕਿਆ ਰਹਾਣੇ ਨੇ ਸ਼ਿਖਰ ਧਵਨ ਨਾਲ ਮਿਲ ਕੇ ਕੰਮ ਕੀਤਾ, ਪਰ ਕਿਸੇ ਦੇ ਪ੍ਰਦਰਸ਼ਨ ਵਿੱਚ ਕੋਈ ਇਕਸਾਰਤਾ ਨਹੀਂ ਸੀ।
ਉੱਥੇ ਹੀ ਦੂਜੇ ਪਾਸੇ ਕੋਹਲੀ ਅਤੇ ਡੀਵਿਲੀਅਰਸ ਆਖਰੀ ਦੋ ਮੈਚਾਂ ਵਿੱਚ ਨਹੀਂ ਚੱਲ ਸਕੇ, ਜਿਸ ਕਾਰਨ ਟੀਮ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ । ਚੋਟੀ ਦੇ ਕ੍ਰਮ ਵਿੱਚ ਆਰੋਨ ਫਿੰਚ ਦੀ ਜਗ੍ਹਾ ਲੈਣ ਵਾਲੇ ਜੋਸ਼ ਫਿਲਿਪ ਨੇ ਚੰਗੀ ਸ਼ੁਰੂਆਤ ਕੀਤੀ ਹੈ, ਪਰ ਉਹ ਇਸ ਨੂੰ ਵੱਡੇ ਸਕੋਰ ਵਿੱਚ ਤਬਦੀਲ ਨਹੀਂ ਕਰ ਸਕੇ । ਯੂਏਈ ਵਿੱਚ ਮੌਸਮ ਠੰਡਾ ਹੁੰਦਾ ਜਾ ਰਿਹਾ ਹੈ ਅਤੇ ਅਜਿਹੀ ਸਥਿਤੀ ਵਿੱਚ ਤ੍ਰੇਲ ਦੀ ਭੂਮਿਕਾ ਵਿੱਚ ਵਾਧਾ ਹੋਇਆ ਹੈ। ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਟੀਮਾਂ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਦੀ ਚੋਣ ਕਰ ਰਹੀਆਂ ਹਨ ਕਿਉਂਕਿ ਬਾਅਦ ਵਿਚ ਬੱਲੇਬਾਜ਼ੀ ਕਰਨਾ ਸੌਖਾ ਹੈ। ਕੋਹਲੀ ਨੇ ਵੀ ਇਸ ਨੂੰ ਸਨਰਾਈਜ਼ਰਜ਼ ਦੇ ਖਿਲਾਫ ਹਾਰ ਦਾ ਕਾਰਨ ਮੰਨਿਆ ਸੀ ।
ਸੰਭਾਵਿਤ ਟੀਮਾਂ ਇਸ ਤਰ੍ਹਾਂ ਹਨ:
ਦਿੱਲੀ ਕੈਪਿਟਲਸ: ਸ਼੍ਰੇਅਸ ਅਈਅਰ (ਕਪਤਾਨ), ਕਾਗੀਸੋ ਰਬਾਡਾ, ਮਾਰਕਸ ਸਟੋਨੀਸ, ਸੰਦੀਪ ਲਮਮੀਚੇਨ, ਇਸ਼ਾਂਤ ਸ਼ਰਮਾ, ਅਜਿੰਕਿਆ ਰਹਾਣੇ, ਰਵੀਚੰਦਰਨ ਅਸ਼ਵਿਨ, ਸ਼ਿਖਰ ਧਵਨ, ਸ਼ਿਮਰਨ ਹੇਟਮੇਅਰ, ਅਲੈਕਸ ਕੈਰੀ, ਮੋਹਿਤ ਸ਼ਰਮਾ, ਪ੍ਰਿਥਵੀ ਸ਼ਾ, ਲਲਿਤ ਯਾਦਵ, ਅਵੇਸ਼ ਖਾਨ, ਅਕਸ਼ਰ ਪਟੇਲ , ਤੁਸ਼ਾਰ ਦੇਸ਼ਪਾਂਡੇ, ਰਿਸ਼ਭ ਪੰਤ, ਹਰਸ਼ਲ ਪਟੇਲ, ਕੀਮੋ ਪੌਲ, ਅਮਿਤ ਮਿਸ਼ਰਾ, ਐਨਰਿਕ ਨੌਰਟਜ਼, ਡੈਨੀਅਲ ਸੈਮਜ਼ ।
ਰਾਇਲ ਚੈਲੇਂਜਰਜ਼ ਬੈਂਗਲੁਰੂ: ਵਿਰਾਟ ਕੋਹਲੀ (ਕਪਤਾਨ), ਏਬੀ ਡੀਵਿਲੀਅਰਜ਼, ਪਾਰਥਿਵ ਪਟੇਲ, ਐਰੋਨ ਫਿੰਚ, ਜੋਸ਼ ਫਿਲਿਪ, ਕ੍ਰਿਸ ਮੌਰਿਸ, ਮੋਇਨ ਅਲੀ, ਮੁਹੰਮਦ ਸਿਰਾਜ, ਸ਼ਾਹਬਾਜ਼ ਅਹਿਮਦ, ਦੇਵਦੱਤ ਪਡਿਕਲ, ਯੁਜਵੇਂਦਰ ਚਾਹਲ, ਨਵਦੀਪ ਸੈਣੀ, ਡੇਲ ਸਟੇਨ, ਪਵਨ ਨੇਗੀ, ਈਸੂਰੂ ਉਦਾਨਾ, ਸ਼ਿਵਮ ਦੂਬੇ, ਉਮੇਸ਼ ਯਾਦਵ, ਗੁਰਕੀਰਤ ਸਿੰਘ ਮਾਨ, ਵਾਸ਼ਿੰਗਟਨ ਸੁੰਦਰ, ਪਵਨ ਦੇਸ਼ਪਾਂਡੇ, ਐਡਮ ਜ਼ੈਂਪਾ।