Delhi Capitals vs Rajasthan Royals: ਆਈਪੀਐਲ ਦੇ 13ਵੇਂ ਸੀਜ਼ਨ ਦੇ 30ਵੇਂ ਮੈਚ ਵਿੱਚ ਬੁੱਧਵਾਰ ਨੂੰ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਇੱਕ ਦੂਸਰੇ ਦਾ ਸਾਹਮਣਾ ਕਰਨਗੀਆਂ। ਬੈਨ ਸਟੋਕਸ ਦੀ ਵਾਪਸੀ ਨਾਲ ਮਜ਼ਬੂਤ ਹੋਈ ਰਾਜਸਥਾਨ ਰਾਇਲਜ਼ ਦੀ ਟੀਮ ਚੋਟੀ ਦੇ ਕ੍ਰਮ ਦੀ ਅਸਫਲਤਾ ਤੋਂ ਨਿਜਾਤ ਪਾਉਂਦਿਆਂ ਦਿੱਲੀ ਕੈਪੀਟਲਸ ਖ਼ਿਲਾਫ਼ ਪਿਛਲੀ ਹਾਰ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰੇਗੀ । ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਪਿਛਲੇ ਹਫਤੇ ਦਿੱਲੀ ਨੇ ਰਾਜਸਥਾਨ ਰਾਇਲਜ਼ ਨੂੰ 46 ਦੌੜਾਂ ਨਾਲ ਹਰਾਇਆ ਸੀ । ਸਟੀਵ ਸਮਿਥ ਦੀ ਅਗਵਾਈ ਵਾਲੀ ਰਾਇਲਜ਼ ਦੀ ਟੀਮ ਇਸ ਤੋਂ ਸਬਕ ਲੈ ਕੇ ਕੜੀ ਚੁਣੌਤੀ ਪੇਸ਼ ਕਰੇਗੀ । ਜਦੋਂ ਦੋਵੇਂ ਟੀਮਾਂ ਆਖਰੀ ਵਾਰ ਇੱਕ ਦੂਜੇ ਨਾਲ ਭਿੜੀਆਂ ਸੀ, ਤਾਂ ਰਾਇਲਜ਼ ਦੀ ਟੀਮ ਵਿੱਚ ਸਟੋਕਸ ਨਹੀਂ ਸਨ।
RR vs DC: ਅੰਕੜੇ ਕੀ ਕਹਿੰਦੇ ਹਨ?
ਆਈਪੀਐਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਰਾਜਸਥਾਨ ਰਾਇਲਜ਼ ਅਤੇ ਦਿੱਲੀ ਕੈਪਿਟਲਸ ਵਿਚਾਲੇ ਹੁਣ ਤੱਕ 21 ਮੈਚ (2008-2019) ਹੋ ਚੁੱਕੇ ਹਨ। ਰਾਜਸਥਾਨ ਨੇ 11, ਜਦਕਿ ਦਿੱਲੀ ਨੇ 10 ਵਿੱਚ ਜਿੱਤ ਹਾਸਿਲ ਕੀਤੀ ਹੈ। ਪੁਆਇੰਟ ਟੇਬਲ ਵਿੱਚ ਦਿੱਲੀ ਦੂਜੇ ਨੰਬਰ ‘ਤੇ ਹੈ, ਜਦੋਂਕਿ ਰਾਜਸਥਾਨ ਸੱਤਵੇਂ ਸਥਾਨ ‘ਤੇ ਹੈ। ਸਟੋਕਸ ਜਿੱਥੇ ਰਾਇਲਜ਼ ਲਈ ਬਹੁਤ ਮਹੱਤਵਪੂਰਨ ਹੈ, ਉੱਥੇ ਹੀ ਟੀਮ ਟਾਪ-ਆਰਡਰ ਦੀ ਅਸਫਲਤਾ ਨੂੰ ਵੀ ਪਾਰ ਕਰਨਾ ਚਾਹੇਗੀ। ਟਾਪ ਆਰਡਰ ਦੀ ਨਾਕਾਮੀ ਕਾਰਨ ਹੇਠਲੇ ਆਰਡਰ ਦੇ ਬੱਲੇਬਾਜ਼ਾਂ ‘ਤੇ ਦਬਾਅ ਬਣ ਰਿਹਾ ਹੈ। ਕਪਤਾਨ ਸਮਿੱਥ ਅਤੇ ਸੰਜੂ ਸੈਮਸਨ ਨੇ ਪਹਿਲੇ ਦੋ ਮੈਚਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ, ਪਰ ਇਸ ਤੋਂ ਬਾਅਦ ਉਨ੍ਹਾਂ ਦਾ ਪ੍ਰਦਰਸ਼ਨ ਖਰਾਬ ਰਿਹਾ ਹੈ। ਜੋਸ ਬਟਲਰ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ 44 ਗੇਂਦਾਂ ਵਿੱਚ 70 ਦੌੜਾਂ ਬਣਾਈਆਂ ਪਰ ਉਹ ਪਿਛਲੇ ਦੋ ਮੈਚਾਂ ਵਿੱਚ ਚੰਗੀ ਸ਼ੁਰੂਆਤ ਦਾ ਲਾਭ ਨਹੀਂ ਲੈ ਸਕਿਆ ।
ਊਥੇ ਹੀ ਦੂਜੇ ਪਾਸੇ ਦਿੱਲੀ ਨੂੰ ਆਪਣੇ ਆਖਰੀ ਮੈਚ ਵਿੱਚ ਮੁੰਬਈ ਦਾ ਸਾਹਮਣਾ ਕਰਨਾ ਪਿਆ । ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਟੀਮ ਉਸ ਹਾਰ ਨੂੰ ਭੁੱਲ ਜਾਵੇਗੀ ਅਤੇ ਫਿਰ ਤੋਂ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗੀ । ਦਿੱਲੀ ਕੋਲ ਹਮਲਾਵਰ ਬੱਲੇਬਾਜ਼ ਹੈ ਅਤੇ ਕੈਗਿਸੋ ਰਬਾਡਾ ਦੀ ਅਗਵਾਈ ਵਿੱਚ ਉਨ੍ਹਾਂ ਦੀ ਗੇਂਦਬਾਜ਼ੀ ਵੀ ਮਜ਼ਬੂਤ ਹੈ। ਰਬਾਡਾ ਨੇ ਹੁਣ ਤੱਕ 17 ਵਿਕਟਾਂ ਲਈਆਂ ਹਨ। ਉਨ੍ਹਾਂ ਨੂੰ ਹਮਵਤਨ ਦੱਖਣੀ ਅਫਰੀਕਾ ਦੇ ਐਂਰਕੈਚ ਨੌਰਟਜੇ ਅਤੇ ਹਰਸ਼ਲ ਪਟੇਲ ਦਾ ਚੰਗਾ ਸਮਰਥਨ ਮਿਲਿਆ ਹੈ । ਰਵੀਚੰਦਰਨ ਅਸ਼ਵਿਨ ਨੇ ਵੀ ਅਕਸ਼ਰ ਪਟੇਲ ਨਾਲ ਚੰਗੀ ਗੇਂਦਬਾਜ਼ੀ ਕੀਤੀ ਹੈ।
ਸੰਭਾਵਿਤ ਟੀਮਾਂ ਇਸ ਤਰ੍ਹਾਂ ਹਨ:
ਰਾਜਸਥਾਨ ਰਾਇਲਜ਼: ਜੋਸ ਬਟਲਰ, ਬੇਨ ਸਟੋਕਸ, ਸੰਜੂ ਸੈਮਸਨ, ਐਂਡਰਿਊ ਟਾਈ, ਕਾਰਤਿਕ ਤਿਆਗੀ, ਸਟੀਵ ਸਮਿਥ (ਕਪਤਾਨ), ਅੰਕਿਤ ਰਾਜਪੂਤ, ਸ਼੍ਰੇਅਸ ਗੋਪਾਲ, ਰਾਹੁਲ ਤਿਵਾਤੀਆ, ਜੈਦੇਵ ਉਨਾਦਕਟ, ਮਯੰਕ ਮਾਰਕੰਡੇ, ਮਹੀਪਾਲ ਲੋਮਰੋਰ, ਓਸਨੇ ਥਾਮਸ, ਰਿਆਨ ਪਰਾਗ, ਯਸ਼ਵੀ ਜੈਸਵਾਲ, ਅਨੁਜ ਰਾਵਤ, ਅਕਾਸ਼ ਸਿੰਘ, ਡੇਵਿਡ ਮਿਲਰ, ਮਨਨ ਵੋਹਰਾ, ਸ਼ਸ਼ਾਂਕ ਸਿੰਘ, ਵਰੁਣ ਆਰੋਨ, ਟੌਮ ਕੁਰੈਨ, ਰੋਬਿਨ ਉਥੱਪਾ, ਅਨਿਰੁਧ ਜੋਸ਼ੀ, ਜੋਫਰਾ ਆਰਚਰ।
ਦਿੱਲੀ ਕੈਪਿਟਲਸ: ਸ਼੍ਰੇਅਸ ਅਈਅਰ (ਕਪਤਾਨ), ਰਵੀਚੰਦਰਨ ਅਸ਼ਵਿਨ, ਸ਼ਿਖਰ ਧਵਨ, ਪ੍ਰਿਥਵੀ ਸ਼ਾ, ਸ਼ਿਮਰਨ ਹੇਟਮੇਅਰ, ਕਾਗੀਸੋ ਰਬਾਦਾ, ਅਜਿੰਕਯ ਰਹਾਣੇ, ਅਮਿਤ ਮਿਸ਼ਰਾ, ਰਿਸ਼ਭ ਪੰਤ (ਵਿਕਟਕੀਪਰ), ਅਕਸ਼ਰ ਪਟੇਲ, ਸੰਦੀਪ ਲਮੀਚਨੇ, ਕੀਮੋ ਪਾਲ, ਡੈਨੀਅਲ ਸੈਮਸ, ਮੋਹਿਤ ਸ਼ਰਮਾ , ਐਨਰਿਕ ਨੌਰਟਜੇ, ਐਲੈਕਸ ਕੈਰੀ (ਵਿਕਟਕੀਪਰ), ਅਵੇਸ਼ ਖਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਮਾਰਕਸ ਸਟੋਨੀਸ, ਲਲਿਤ ਯਾਦਵ।