ਜਲੰਧਰ ਦੇ ਹਾਕੀ ਖਿਡਾਰੀ ਓਲੰਪੀਅਨ ਮਨਦੀਪ ਸਿੰਘ ਅਤੇ ਹਿਸਾਰ ਦੀ ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਉਦਿਤਾ ਕੌਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਲੰਪੀਅਨਾਂ ਨੇ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਸੱਤ ਫੇਰੇ ਲਏ। ਦੋਵਾਂ ਨੇ ਸਿੱਖ-ਰੀਤੀ-ਰਿਵਾਜ ਨਾਲ ਵਿਆਹ ਕੀਤਾ। ਇੱਕ ਦਿਨ ਪਹਿਲਾਂ ਮਨਦੀਪ ਸਿੰਘ ਦੇ ਘਰ ‘ਤੇ ਪ੍ਰੀ-ਵੈਡਿੰਗ ਫੰਕਸ਼ਨ ਹੋਇਆ। ਦੋਵਾਂ ਨੇ ਹਰਿਆਣਵੀ ਪਹਿਰਾਵੇ ਤੇ ਹਾਕੀ ਡ੍ਰੈੱਸ ਵਿਚ ਫੋਟੋ ਕਲਿੱਕ ਕਰਵਾਈ।
ਇਸ ਵਿਆਹ ਵਿੱਚ ਜਨਰਲ ਸਕੱਤਰ ਭੋਲਾ ਸਿੰਘ ਸਮੇਤ ਭਾਰਤੀ ਹਾਕੀ ਟੀਮ ਦੀ ਸਮੁੱਚੀ ਟੀਮ ਨੇ ਸ਼ਿਰਕਤ ਕੀਤੀ। ਮਨਦੀਪ ਦੀ ਮਾਂ ਨੇ ਕਿਹਾ ਕਿ ਅੱਜ ਖੁਸ਼ੀ ਦਾ ਦਿਨ ਹੈ। ਇਸ ਵਿਆਹ ਨੂੰ ਲੈ ਕੇ ਰਿਸ਼ਤੇਦਾਰਾਂ ਸਮੇਤ ਦੋਵਾਂ ਪਰਿਵਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਉਸ ਨੇ ਕਿਹਾ ਕਿ ਉਹ ਉਦਿਤਾ ਨੂੰ ਆਪਣੀ ਨੂੰਹ ਨਹੀਂ ਸਗੋਂ ਧੀ ਵਾਂਗ ਰੱਖੇਗੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਦਿਤਾ ਨੇ ਕਿਹਾ ਕਿ ਅਸੀਂ ਦੋਵੇਂ ਭਾਰਤੀ ਟੀਮ ਲਈ ਖੇਡਦੇ ਹਾਂ। ਦੋਵਾਂ ਦੀ ਮੁਲਾਕਾਤ ਏਸ਼ੀਆ ਖੇਡਾਂ 2018 ਦੌਰਾਨ ਹੋਈ ਸੀ। ਇਸ ਤੋਂ ਬਾਅਦ ਦੋਵੇਂ ਦੋਸਤ ਬਣ ਗਏ ਅਤੇ ਅੱਜ ਉਨ੍ਹਾਂ ਦਾ ਵਿਆਹ ਹੋ ਗਿਆ।
ਇਸ ਦੌਰਾਨ ਉਦਿਤਾ ਨੇ ਕਿਹਾ ਕਿ ਭਾਰਤੀ ਪੁਰਸ਼ ਟੀਮ ਦੀ ਤਰ੍ਹਾਂ ਮਹਿਲਾ ਟੀਮ ਵੀ ਹਾਕੀ ‘ਚ ਤਮਗਾ ਲਿਆਉਣ ਦੀ ਪੂਰੀ ਕੋਸ਼ਿਸ਼ ਕਰੇਗੀ। ਮਨਦੀਪ ਨੇ ਕਿਹਾ ਕਿ ਅੱਜ ਖੁਸ਼ੀ ਦਾ ਦਿਨ ਹੈ। ਹੁਣ ਇਹ ਦੋਵੇਂ ਭਾਰਤੀ ਟੀਮ ਲਈ ਚੰਗਾ ਪ੍ਰਦਰਸ਼ਨ ਕਰਨਗੇ ਅਤੇ ਭਾਰਤ ਲਈ ਮੈਡਲ ਜਿੱਤਣਗੇ।
ਮਨਦੀਪ ਸਿੰਘ ਨੂੰ ਹਾਕੀ ਟੀਮ ਦੀ ਗੋਲ ਮਸ਼ੀਨ ਕਿਹਾ ਜਾਂਦਾ ਹੈ, ਉਹ ਫਿਲਹਾਲ ਪੰਜਾਬ ਪੁਲਿਸ ਵਿਚ DSP ਦੇ ਅਹੁਦੇ ‘ਤੇ ਹੈ, ਦੂਜੇ ਪਾਸੇ ਉਦਿਤਾ ਮਹਿਲਾ ਹਾਕੀ ਲੀਗ ਦੀ ਸਭ ਤੋਂ ਮਹਿੰਗੀ ਖਿਡਾਰੀ ਰਹੀ ਹੈ। ਇਸ ਤੋਂ ਇਲਾਵਾ ਉਹ ਮਾਡਲਿੰਗ ਵੀ ਕਰਦੀ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ, ਉਸ ਤੋਂ ਪਹਿਲਾਂ ਕਿਸਾਨਾਂ ਨੇ ਵੀ ਸੱਦੀ ਆਪਣੀ ਮੀਟਿੰਗ
25 ਜਨਵਰੀ 1995 ਨੂੰ ਪਿੰਡ ਮਿੱਠਾਪੁਰ (ਹਾਕੀ ਦਾ ਮੱਕਾ), ਜਲੰਧਰ ਵਿੱਚ ਜਨਮੇ ਮਨਦੀਪ ਸਿੰਘ ਨੇ ਸੁਰਜੀਤ ਹਾਕੀ ਅਕੈਡਮੀ, ਜਲੰਧਰ ਵਿੱਚ ਇੱਕ ਨੌਜਵਾਨ ਖਿਡਾਰੀ ਵਜੋਂ ਫੀਲਡ ਹਾਕੀ ਖੇਡਣਾ ਸ਼ੁਰੂ ਕੀਤਾ। ਮਨਦੀਪ ਸਿੰਘ ਭਾਰਤੀ ਪੁਰਸ਼ ਰਾਸ਼ਟਰੀ ਹਾਕੀ ਟੀਮ ਦਾ ਹਿੱਸਾ ਹੈ। ਜਿਸ ਨੇ ਵਿਸ਼ਵ ਕੱਪ 2014 ਅਤੇ 2018, ਏਸ਼ੀਅਨ ਖੇਡਾਂ 2018, ਰਾਸ਼ਟਰਮੰਡਲ ਖੇਡਾਂ 2018, ਏਸ਼ੀਆ ਕੱਪ 2013, ਹਾਕੀ ਵਿਸ਼ਵ ਲੀਗ ਟੀਅਰ 4 ਫਾਈਨਲ 2014 ਅਤੇ 2017, ਹਾਕੀ ਵਿਸ਼ਵ ਲੀਗ ਟੀਅਰ 3 2013 ਅਤੇ 2017 ਅਤੇ ਚੈਂਪੀਅਨਜ਼ 162 ਅਤੇ 2017 ਟਰਾਫੀ ਵਿੱਚ ਪ੍ਰਦਰਸ਼ਨ ਕੀਤਾ ਹੈ। ਮਨਦੀਪ ਸਿੰਘ ਹੋਰ ਵੀ ਕਈ ਵੱਡੀਆਂ ਚੈਂਪੀਅਨਸ਼ਿਪਾਂ ਆਪਣੇ ਨਾਂ ਕਰ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -:
