India tour of England: ਇੰਗਲੈਂਡ ਖ਼ਿਲਾਫ਼ ਸਾਰੇ ਫਾਰਮੈਟ ਦੀ ਸੀਰੀਜ਼ ਲਈ BCCI ਨੇ ਭਾਰਤੀ ਮਹਿਲਾ ਟੀਮ ਦਾ ਐਲਾਨ ਕੀਤਾ ਹੈ । ਮਹਿਲਾ ਟੀਮ ਨੂੰ ਇੰਗਲੈਂਡ ਦੌਰੇ ਵਿੱਚ ਇੱਕ ਟੈਸਟ, ਤਿੰਨ ਵਨਡੇ ਅਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ । ਟੀਮ 16 ਜੂਨ ਤੋਂ ਬ੍ਰਿਸਟਲ ਵਿੱਚ ਟੈਸਟ ਮੈਚ ਨਾਲ ਇਸ ਦੌਰੇ ਦੀ ਸ਼ੁਰੂਆਤ ਕਰੇਗੀ ।
ਇਸ ਦੌਰੇ ਵਿੱਚ ਝਾਰਖੰਡ ਦੀ ਵਿਕਟਕੀਪਰ ਇੰਦਰਾਣੀ ਰਾਏ ਨੂੰ ਪਹਿਲੀ ਵਾਰ ਭਾਰਤੀ ਟੀਮ ਵਿੱਚ ਜਗ੍ਹਾ ਮਿਲੀ ਹੈ। ਮਿਤਾਲੀ ਰਾਜ ਵਨਡੇ ਅਤੇ ਟੈਸਟਾਂ ਦੀ ਕਪਤਾਨੀ ਕਰੇਗੀ, ਜਦੋਂਕਿ ਟੀ-20 ਮੁਕਾਬਲਿਆਂ ਵਿੱਚ ਟੀਮ ਦੀ ਕਮਾਨ ਹਰਮਨਪ੍ਰੀਤ ਦੇ ਕੋਲ ਹੋਵੇਗੀ ।
ਟੈਸਟ ਸੀਰੀਜ਼ ਤੋਂ ਬਾਅਦ ਪਹਿਲਾ ਵਨਡੇ 27 ਜੂਨ ਨੂੰ ਬ੍ਰਿਸਟਲ ਵਿੱਚ, ਦੂਜਾ ਵਨਡੇ 30 ਜੂਨ ਨੂੰ ਟਾਊਂਟਨ ਵਿੱਚ ਅਤੇ ਤੀਜਾ ਵਨਡੇ ਵਰਸਸਟਰ ਵਿੱਚ 3 ਜੁਲਾਈ ਨੂੰ ਖੇਡਿਆ ਜਾਵੇਗਾ । ਇਸ ਤੋਂ ਬਾਅਦ ਤਿੰਨ ਮੈਚਾਂ ਦੀ ਟੀ-20 ਸੀਰੀਜ਼ 9 ਤੋਂ 15 ਜੁਲਾਈ ਤੱਕ ਖੇਡੀ ਜਾਵੇਗੀ ।
ਟੈਸਟ ਤੇ ਵਨਡੇ ਲਈ ਟੀਮ: ਮਿਤਾਲੀ ਰਾਜ (ਕਪਤਾਨ), ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ (ਉਪ ਕਪਤਾਨ), ਪੂਨਮ ਰਾਊਤ, ਪ੍ਰਿਆ ਪੂਨੀਆ, ਦੀਪਤੀ ਸ਼ਰਮਾ, ਜੈਮੀਮਾ ਰੌਡਰਿਗਜ਼, ਸ਼ੇਫਾਲੀ ਵਰਮਾ, ਸਨੇਹ ਰਾਣਾ, ਤਾਨੀਆ ਭਾਟੀਆ (ਵਿਕਟਕੀਪਰ), ਇੰਦਰਾਣੀ ਰਾਏ (ਵਿਕਟਕੀਪਰ), ਝੂਲਨ ਗੋਸਵਾਮੀ, ਸ਼ਿਖਾ ਪਾਂਡੇ, ਪੂਜਾ ਵਸਤਾਕਰ, ਅਰੁੰਧਤੀ ਰੈੱਡੀ, ਪੂਨਮ ਯਾਦਵ, ਏਕਤਾ ਬਿਸ਼ਟ ਅਤੇ ਰਾਧਾ ਯਾਦਵ।
ਇਹ ਵੀ ਪੜ੍ਹੋ: ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ ਦੇ ਛੋਟੇ ਭਰਾ ਅਸੀਮ ਬੰਦੋਪਾਧਿਆਏ ਦਾ ਕੋਰੋਨਾ ਕਾਰਨ ਦਿਹਾਂਤ
T-20 ਸੀਰੀਜ਼ ਲਈ ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਦੀਪਤੀ ਸ਼ਰਮਾ, ਜੈਮੀਮਾ ਰੌਡਰਿਗਜ਼, ਸ਼ੇਫਾਲੀ ਵਰਮਾ, ਰਿਚਾ ਘੋਸ਼, ਹਰਲਿਨ ਦਿਓਲ, ਸਨੇਹ ਰਾਣਾ, ਤਾਨੀਆ ਭਾਟੀਆ (ਵਿਕਟਕੀਪਰ), ਇੰਦਰਾਣੀ ਰਾਏ (ਵਿਕਟਕੀਪਰ), ਸ਼ਿਖਾ ਪਾਂਡੇ, ਪੂਜਾ ਵਸਤਾਕਰ, ਅਰੁੰਧਤੀ ਰੈੱਡੀ, ਪੂਨਮ ਯਾਦਵ, ਏਕਤਾ ਬਿਸ਼ਟ, ਰਾਧਾ ਯਾਦਵ ਅਤੇ ਸਿਮਰਨ ਦਿਲ ਬਹਾਦਰ ।