India vs Australia 2020: ਆਸਟ੍ਰੇਲੀਆ ਦੇ ਬੱਲੇਬਾਜ਼ਾਂ ਨੇ ਲਗਾਤਾਰ ਦੂਜੇ ਵਨਡੇ ਲਈ ਭਾਰਤੀ ਗੇਂਦਬਾਜ਼ਾਂ ਨੂੰ ਖੂਬ ਤਰਸਾਇਆ। ਇਸ ਵਾਰ ਕੰਗਾਰੂਆਂ ਨੇ ਟੀਮ ਇੰਡੀਆ ਨੂੰ 390 ਦੌੜਾਂ ਦਾ ਟੀਚਾ ਦਿੱਤਾ ਹੈ । ਡੇਵਿਡ ਵਾਰਨਰ (83), ਐਰੋਨ ਫਿੰਚ (60), ਸਟੀਵ ਸਮਿਥ (104), ਮਾਰਨਸ ਲੈਬੂਸਚੇਨ (70) ਅਤੇ ਗਲੇਨ ਮੈਕਸਵੈਲ (ਨਾਬਾਦ 63) ਨੇ ਕਾਫ਼ੀ ਦੌੜਾਂ ਬਣਾਈਆਂ।
ਦਰਅਸਲ, ਆਸਟ੍ਰੇਲੀਆ ਨੇ 50 ਓਵਰਾਂ ਵਿੱਚ 389/4 ਦੌੜਾਂ ਬਣਾਈਆਂ। ਗਲੇਨ ਮੈਕਸਵੈਲ (63) ਐਮ ਹੈਨਰੀਕਸ (2) ਨਾਬਾਦ ਪਰਤਿਆ। ਮਾਰਨਸ ਲੈਬੂਸ਼ਨ (70 ਦੌੜਾਂ, 61 ਗੇਂਦਾਂ) ਦਾ ਮਯੰਕ ਅਗਰਵਾਲ ਨੇ ਕੈਚ ਲਿਆ । ਇਸ ਮੁਕਾਬਲੇ ਵਿੱਚ ਆਸਟ੍ਰੇਲੀਆ ਦੀ ਟੀਮ ਨੂੰ 142 ਦੌੜਾਂ ਦੀ ਸਾਂਝੇਦਾਰੀ ‘ਤੇ ਪਹਿਲਾ ਝਟਕਾ ਲੱਗਿਆ। ਇਸ ਤੋਂ ਬਾਅਦ ਆਸਟ੍ਰੇਲੀਆ ਦੀ ਦੂਜੀ ਵਿਕਟ 156 ਦੌੜਾਂ ‘ਤੇ ਡਿੱਗੀ। ਜਿੱਥੇ ਐਰੋਨ ਫਿੰਚ 60 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਸਮਿਥ ਨੇ ਲੈਬੂਸ਼ਨ ਨਾਲ ਮਿਲ ਕੇ ਤੀਜੇ ਵਿਕਟ ਲਈ 136 ਦੌੜਾਂ ਜੋੜੀਆਂ। ਜਿਸ ਤੋਂ ਬਾਅਦ 292 ਦੇ ਸਕੋਰ ‘ਤੇ ਤੀਜੀ ਵਿਕਟ ਡਿੱਗ ਗਈ। ਇਸ ਤੋਂ ਬਾਅਦ ਆਸਟ੍ਰੇਲੀਆ ਦੀ ਚੌਥੀ ਵਿਕਟ 372 ਦੌੜਾਂ ‘ਤੇ ਡਿੱਗ ਗਈ ।
ਜ਼ਿਕਰਯੋਗ ਹੈ ਕਿ ਪਿਛਲੇ ਮੈਚ ਦੇ ਸੈਂਚੁਰੀਅਨ ਕਪਤਾਨ ਫਿੰਚ ਨੇ ਆਪਣੇ ਵਨਡੇ ਅੰਤਰਰਾਸ਼ਟਰੀ ਕਰੀਅਰ ਦਾ 28ਵਾਂ ਅਰਧ ਸੈਂਕੜਾ ਬਣਾਇਆ । ਇਸ ਤੋਂ ਪਹਿਲਾਂ ਵਾਰਨਰ ਨੇ ਆਪਣੇ ਵਨਡੇ ਕੌਮਾਂਤਰੀ ਕਰੀਅਰ ਦਾ 23ਵਾਂ ਅਰਧ ਸੈਂਕੜਾ ਪੂਰਾ ਕੀਤਾ। ਇਸ ਸੀਰੀਜ਼ ਵਿੱਚ ਇਹ ਉਸਦਾ ਲਗਾਤਾਰ ਦੂਜਾ ਅਰਧ ਸੈਂਕੜਾ ਸੀ । ਮੁਹੰਮਦ ਸ਼ਮੀ ਨੇ ਭਾਰਤੀ ਹਮਲੇ ਦੀ ਸ਼ੁਰੂਆਤ ਕੀਤੀ। ਦੂਜੇ ਸਿਰੇ ਤੋਂ ਜਸਪ੍ਰੀਤ ਬੁਮਰਾਹ ਨੇ ਗੇਂਦਬਾਜ਼ੀ ਨੂੰ ਸੰਭਾਲਿਆ। ਪੰਜਵੇਂ ਓਵਰ ਵਿੱਚ ਬੁਮਰਾਹ ਦੀ ਜਗ੍ਹਾ ਨਵਦੀਪ ਸੈਣੀ ਨੂੰ ਲਿਆਂਦਾ ਗਿਆ । ਸ਼ਮੀ 8ਵੇਂ ਓਵਰ ਤੋਂ ਬਾਅਦ ਮੈਦਾਨ ਤੋਂ ਬਾਹਰ ਚਲੇ ਗਏ ।
ਦੋਨੋ ਟੀਮਾਂ ਇਸ ਤਰਾਂ ਹਨ:
ਭਾਰਤੀ ਟੀਮ: ਸ਼ਿਖਰ ਧਵਨ, ਮਯੰਕ ਅਗਰਵਾਲ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਨਵਦੀਪ ਸੈਣੀ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ।
ਆਸਟ੍ਰੇਲੀਆ ਦੀ ਟੀਮ: ਡੇਵਿਡ ਵਾਰਨਰ, ਐਰੋਨ ਫਿੰਚ (ਕਪਤਾਨ), ਸਟੀਵ ਸਮਿਥ, ਮਾਰਨਸ ਲੈਬੂਸ਼ੇਨ, ਮੋਇਸਜ਼ ਹੈਨਰੀਕਸ, ਐਲੈਕਸ ਕੈਰੀ (ਵਿਕਟਕੀਪਰ), ਗਲੇਨ ਮੈਕਸਵੈੱਲ, ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜਾਂਪਾ, ਜੋਸ਼ ਹੇਜ਼ਲਵੁੱਡ।