INDIA vs ENGLAND : ਅਹਿਮਦਾਬਾਦ ‘ਦੇ ਮੋਟੇਰਾ ‘ਚ ਬਣੇ ਨਰਿੰਦਰ ਮੋਦੀ ਸਟੇਡੀਅਮ ‘ਚ ਟੀਮ ਇੰਡੀਆ ਨੇ ਇੰਗਲੈਂਡ ਦੀ ਟੀਮ ਨੂੰ ਡੇਅ-ਨਾਈਟ ਟੈਸਟ ‘ਚ ਬੁਰੇ ਤਰੀਕੇ ਨਾਲ ਹਰਾਇਆ। ਇੰਡੀਅਨ ਟੀਮ ਦੇ ਸਪਿਨਰਜ਼ ਰਵੀਚੰਦਰਨ ਅਸ਼ਵਿਨ ਤੇ ਅਕਸਰ ਪਟੇਲ ਨੇ ਇੰਗਲੈਂਡ ਦੇ ਬੱਲੇਬਾਜ਼ਾਂ ਦੀ ਇੱਕ ਵੀ ਨਹੀਂ ਚੱਲਣ ਦਿਤੀ। ਇੰਗਲੈਂਡ ਦੀ ਟੀਮ ਦੋਵਾਂ ਪਾਰੀਆਂ ‘ਚ 112 ਤੇ 81 ਦੌੜਾਂ ਹੀ ਬਣਾ ਸਕੀ ਤੇ ਭਾਰਤ ਨੇ ਆਪਣੀ ਦੂਜੀ ‘ਚ 10 ਵਿਕਟਾਂ ਨਾਲ ਮੈਚ ਜਿੱਤ ਲਿਆ। ਟੀਮ ਇੰਡੀਆ ਦੀ ਇਸ ਜਿੱਤ ਤੋਂ ਬਾਅਦ ਪਿੱਚ ‘ਤੇ ਸਵਾਲ ਉੱਠ ਰਹੇ ਹਨ। ਇੱਕ ਪਾਸੇ ਭਾਰਤ ਦੇ ਖਿਲਾੜੀ ਪਿਚ ਦਾ ਬਚਾਅ ਕਰਾਰ ਰਹੇ ਹਨ ਤਾਂ ਦੂਜੇ ਪਾਸੇ ਪੁਰਾਣੇ ਖਿਡਾਰੀਆਂ ਵੱਲੋਂ ਪਿਚ ਦੀ ਆਲੋਚਨਾ ਕੀਤੀ ਜਾ ਰਹੀ ਹੈ। ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਵੀ ਪਿਚ ਉੱਤੇ ਵੱਡਾ ਬਿਆਨ ਦਿੱਤਾ ਹੈ।
ਇੰਗਲੈਂਡ ਦੇ ਕਪਤਾਨ ਜੋ ਰੋਟ ਦਾ ਮੰਨਣਾ ਹੈ ਕਿ ਮੋਟੇਰਾ ਦੀ ਪਿਚ ਟੈਸਟ ਕ੍ਰਿਕੇਟ ਲਈ ਸਹੀ ਨਹੀਂ ਹੈ ਇਹ ਤੈਅ ਕਰਨਾ ਅੰਤਰਰਾਸ਼ਟਰੀ ਕ੍ਰਿਕੇਟ ਕੌਂਸਲ (ਆਈ. ਸੀ. ਸੀ.) ਦਾ ਕੰਮ ਹੈ।ਉਨ੍ਹਾਂ ਕਿਹਾ ਕਿ ਆਈਸੀਸੀ ਨੂੰ ਟੈਸਟ ਕ੍ਰਿਕੇਟ ਦੇ ਲਈ ਅਨੂਕੂਲ ਪਿਚਾਂ ਬਣਾਉਣ ਨੂੰ ਲੈ ਕੇ ਵਿਚਾਰ ਕਰਨਾ ਚਾਹੀਦਾ ਹੈ। ਰੂਟ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਪਿਚ ਬੱਲੇਬਾਜ਼ਾਂ ਲਈ ਕਾਫ਼ੀ ਮੁਸ਼ਕਲ ਸੀ। ਉਨ੍ਹਾਂ ਕਿਹਾ ਕਿ ਪਿਚ ਖੇਡਣ ਲਾਇਕ ਸੀ ਜਾਂ ਨਹੀਂ ਇਸਦਾ ਫੈਸਲਾ ਖਿਡਾਰੀ ਨਹੀਂ ਕਰਨਗੇ, ਇਹ ਕੰਮ ਆਈਸੀਸੀ ਦਾ ਹੈ। ਗਰਾਉਂਡ ‘ਚ ਹਲਾਤ ਜਿਵੇਂ ਮਰਜ਼ੀ ਦੇ ਹੋਣ, ਖਿਡਾਰੀ ਨੂੰ ਆਪਣਾ ਉੱਤਮ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
ਵਿਰਾਟ ਕੋਹਲੀ ਨੇ ਪਿਚ ‘ਚ ਕੋਈਖਰਾਬੀ ਨਹੀਂ ਸੀ ,ਘੱਟ ਤੋਂ ਘੱਟ ਪਹਿਲੀ ਪਾਰੀ ‘ਚ ਅਜਿਹਾ ਬਿਲਕੁਲ ਨਹੀਂ ਹੋਇਆ ਸੀ। ਭਾਰਤੀ ਟੀਮ ਦੇ ਕਪਤਾਨ ਨੇ ਪਿਚ ਦਾ ਬਚਾਅ ਕਰਦਿਆਂ ਕਿਹਾ ਕਿ ਮੈਚ ‘ਚ ਬੱਲੇਬਾਜ਼ੀ ਦਾ ਪੱਧਰ ਚੰਗਾ ਨਹੀਂ ਸੀ। ਉਨ੍ਹਾਂ ਕਿਹਾ ਕਿ ਸਿਰਫ ਗੇਂਦ ਹੀ ਘੁੱਮ ਰਹੀ ਸੀ। ਉੱਥੇ ਹੀ ਰੋਹਿਤ ਸ਼ਰਮਾ ਨੇ ਕਿਹਾ ਜਦੋਂ ਤੁਸੀਂ ਇਸ ਤਰ੍ਹਾਂ ਦੀ ਪਿਚ ‘ਤੇ ਖੇਡਦੇ ਹੋ ਤਾਂ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਹੈ ਤੇ ਉਸਦੇ ਨਾਲ ਹੀ ਰਨ ਬਣਾਉਣ ਦੀ ਕੋਸ਼ਿਸ਼ ਵੀ ਕਰਨੀ ਪੈਂਦੀ ਹੈ। ਤੁਸੀਂ ਹਰ ਬਾਲ ਨੂੰ ਬਲਾਕ ਨਹੀਂ ਕਰ ਸਕਦੇ।