ਨਵੀਂ ਦਿੱਲੀ : ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ ਆਖਰੀ ਟੀ20 ਮੈਚ ਵਿਚ 6 ਵਿਕਟਾਂ ਨਾਲ ਮਾਤ ਦੇ ਦਿੱਤੀ. ਇਸੇ ਦੇ ਨਾਲ ਭਾਰਤੀ ਟੀਮ ਨੇ ਸੀਰੀਜ਼ ‘ਤੇ 3-0 ਨਾਲ ਕਬਜ਼ਾ ਜਮਾ ਲਿਆ। ਤੀਜੇ ਟੀ20 ਵਿੱਚ ਸ਼੍ਰੀਲੰਗਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਮੁਕਾਬਲੇ ਵਿੱਚ ਸ਼੍ਰਿਲੰਕਾ ਦੀ ਸ਼ੁਰੂਆਤ ਖਰਾਬ ਰਹੀ ਤੇ ਭਾਰਤੀ ਗੇਂਦਬਾਜ਼ਾਂ ਨੇ ਬਿਹਤਰੀਨ ਗੇਂਦਬਾਜ਼ੀ ਕੀਤੀ।
ਸ਼੍ਰੀਲੰਕਾ ਨੇ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 146 ਦੌੜਾਂ ਬਣਾਈਆਂ। ਭਾਰਤੀ ਬੱਲੇਬਾਜ਼ਾਂ ਨੇ 147 ਦੌੜਾਂ ਦੇ ਟੀਚੇ ਨੂੰ ਆਰਾਮ ਨਾਲ ਹਾਸਲ ਕਰ ਲਿਆ। ਇਹ ਟੀਮ ਇੰਡੀਆ ਦੀ ਲਗਾਤਾਰ ਤੀਜੀ ਕਲੀਨ ਸਵੀਪ ਸੀਰੀਜ਼ ਹੈ, ਜਦਕਿ ਐਤਵਾਰ ਨੂੰ ਖੇਡੇ ਗਏ ਇਸ ਮੁਕਾਬਲੇ ਵਿੱਚ ਜਿੱਤ ਦੇ ਨਾਲ ਹੀ ਭਾਰਤ ਨੇ ਲਗਾਤਾਰ 12 ਟੀ-20 ਜਿੱਤ ਦਰਜ ਕੀਤੀ ਹੈ। ਇੱਕ ਵਾਰ ਫਿਰ ਸ਼੍ਰੇਯਸ ਅੱਯਰ ਜਿੱਤ ਦੇ ਹੀਰੋ ਨਿਕਲੇ। ਸ਼੍ਰੇਯਸ ਨੇ ਸੀਰੀਜ਼ ਵਿੱਚ ਲਗਾਤਾਰ ਤੀਜੀ ਵਾਰ ਫਿਫਟੀ ਜੜੀ ਤੇ ਆਪਣੀ ਟੀਮ ਨੂੰ ਜਿੱਤ ਦਿਵਾਈ।
ਇਸ ਮੁਕਾਬਲੇ ਵਿੱਚ ਇੱਕ ਵਾਰ ਫਿਰ ਕਪਤਾਨ ਰੋਹਿਤ ਸ਼ਰਮਾ ਨਹੀਂ ਚੱਲ ਸਕੇ ਤੇ ਸਸਤੇ ਵਿੱਚ ਆਪਣੇ ਵਿਕਟ ਗੁਆ ਬੈਠੇ। ਰੋਹਿਤ 5 ਦੌੜਾਂ ਬਣਾ ਕੇ ਆਊਟ ਹੋ ਗਏ, ਉਨ੍ਹਾਂ ਤੋਂ ਬਾਅਦ ਸੰਜੂ ਸੈਮਸਨ ਵੀ 18 ਦੌੜਾਂ ਬਣਾ ਕੇ ਆਊਟ ਹੋਏ। ਦੀਪਕ ਹੁੱਡਾ (21), ਵੈਂਕਟੇਸ਼ ਅੱਯਰ (5 ਦੌੜਾਂ) ਬਣਾ ਕੇ ਆਊਟ ਹੋਏ ਪਰ ਇੱਕ ਵਾਰ ਫਿਰ ਪਿਛਲੇ ਮੈਚ ਦੀ ਵਿਨਿੰਗ ਜੋੜੀ ਨੇ ਟੀਮ ਇੰਡੀਆ ਨੂੰ ਜਿੱਤ ਦਿਵਾਈ। ਰਵਿੰਦਰ ਜਡੇਜਾ 22 ਦੌੜਾਂ ਬਣਾ ਕੇ ਨਾਬਾਦ ਰਹੇ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਸ਼੍ਰੀਲੰਕਾ ਨੇ ਇਸ ਮੈਚ ਵਿੱਚ ਪਹਿਲਾਂ ਬੈਟਿੰਗ ਕੀਤੀ, ਪਰ ਉਸ ਦਾ ਇਹ ਫੈਸਲਾ ਸਹੀ ਸਾਬਿਤ ਨਹੀਂ ਹੋਇਆ ਸੀ। ਭਾਰਤੀ ਬਾਲਰਸ ਦੇ ਅੱਗੇ ਸ਼੍ਰੀਲੰਕਾਈ ਟੌਪ ਆਰਡਰ ਪੂਰੀ ਤਰ੍ਹਾਂ ਢਹਿ ਗਿਆ। ਸ਼੍ਰੀਲੰਕਾ ਨੇ 60 ਦੌੜਾਂ ਦੇ ਸਕੋਰ ‘ਤੇ ਆਪਣੀ ਅੱਧੀ ਟੀਮ ਗੁਆ ਦਿੱਤੀ ਸੀ ਪਰ ਅਖੀਰ ਵਿੱਚ ਸ਼੍ਰੀਲੰਕਾ ਨੇ ਵਾਪਸੀ ਕੀਤੀ ਅਤੇ ਆਖਰੀ ਪੰਜ ਓਵਰ ਵਿੱਚ ਜੰਮ ਕੇ ਦੌੜਾਂ ਬਣਾਈਆਂ।