IPL 2020 MI vs SRH: ਆਈਪੀਐਲ ਦੇ 13ਵੇਂ ਸੀਜ਼ਨ ਦੇ 17ਵੇਂ ਮੈਚ ਵਿੱਚ ਐਤਵਾਰ ਨੂੰ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਸ਼ਾਰਜਾਹ ਵਿੱਚ ਭਿੜਨਗੀਆਂ। ਇੱਥੇ ਇੱਕ ਵਾਰ ਫਿਰ ਛੋਟੇ ਮੈਦਾਨ ‘ਤੇ ਦੌੜਾਂ ਦੀ ਬਾਰਿਸ਼ ਹੋਵੇਗੀ। ਬੀਤੀ ਰਾਤ ਸ਼ਾਰਜਾਹ ਵਿੱਚ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ਾਂ ਨੇ ਦੌੜਾਂ ਦੀ ਬਾਰਿਸ਼ ਹੋਈ ਸੀ । ਭਾਰਤੀ ਸਮੇਂ ਅਨੁਸਾਰ ਇਹ ਮੈਚ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ।
ਵਿਸਫੋਟਕ ਬੱਲੇਬਾਜ਼ੀ ਕ੍ਰਮ ਅਤੇ ਆਖਰੀ ਓਵਰਾਂ ਦੇ ਸ਼ਾਨਦਾਰ ਗੇਂਦਬਾਜ਼ਾਂ ਦੀ ਮੌਜੂਦਗੀ ਨਾਲ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਮੁੰਬਈ ਦਾ ਪਲੜਾ ਭਾਰੀ ਹੈ। ਮੁੱਖ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਸੱਟ ਕਾਰਨ ਸਨਰਾਈਜ਼ਰਜ਼ ਦੀਆਂ ਮੁਸ਼ਕਿਲਾਂ ਵਧੀਆਂ ਹਨ, ਜਿਸ ਦਾ ਆਉਣ ਵਾਲੇ ਮੈਚਾਂ ਵਿੱਚ ਖੇਡਣਾ ਸ਼ੱਕੀ ਹੈ। ਭੁਵਨੇਸ਼ਵਰ ਚੇੱਨਈ ਸੁਪਰ ਕਿੰਗਜ਼ ਦੇ ਖਿਲਾਫ ਸ਼ੁੱਕਰਵਾਰ ਨੂੰ 19ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਯਾਰਕਰ ਪਾਉਣ ਤੋਂ ਬਾਅਦ ਮਾਸਪੇਸ਼ੀਆਂ ਦੇ ਦਬਾਅ ਕਾਰਨ ਗੇਂਦਬਾਜ਼ੀ ਨਹੀਂ ਕਰ ਸਕਿਆ। ਉਹ ਫਿਜ਼ੀਓ ਦੀ ਮਦਦ ਨਾਲ ਮੈਦਾਨ ਤੋਂ ਬਾਹਰ ਚਲਾ ਗਿਆ ਸੀ ।
MI vs SRH: ਕੀ ਕਹਿੰਦੇ ਹਨ ਅੰਕੜੇ?
ਆਈਪੀਐਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਹੁਣ ਤੱਕ 14 ਮੈਚ (2013-2019) ਹੋ ਚੁੱਕੇ ਹਨ। ਮੁੰਬਈ ਨੇ 6 ਅਤੇ ਸਨਰਾਈਜ਼ਰਜ਼ ਨੇ 7 ਮੈਚ ਜਿੱਤੇ ਹਨ, ਜਦਕਿ 2019 ਵਿੱਚ ਇੱਕ ਮੁਕਾਬਲਾ ਟਾਈ ਰਹਿਣ ‘ਤੇ ਮੁੰਬਈ ਨੇ ਸੁਪਰ ਓਵਰ ਵਿੱਚ ਬਾਜ਼ੀ ਮਾਰੀ ਸੀ। ਯਾਨੀ ਦੋਵਾਂ ਦੇ ਖਾਤੇ ਵਿੱਚ 7-7 ਜਿੱਤਾਂ ਹਨ। ਟੀਮ ਦੇ ਗੇਂਦਬਾਜ਼ਾਂ ਨੇ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਆਖਰੀ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਟੀਮ ਇਸ ਨੂੰ ਬਦਲਣਾ ਨਹੀਂ ਚਾਹੇਗੀ । ਤਜਰਬੇਕਾਰ ਤੇਜ਼ ਗੇਂਦਬਾਜ਼ਾਂ ਨੂੰ ਸਪਿਨਰ ਰਾਹੁਲ ਚਾਹਰ ਅਤੇ ਕ੍ਰੂਨਲ ਪਾਂਡਿਆ ਦਾ ਚੰਗਾ ਸਮਰਥਨ ਮਿਲ ਰਿਹਾ ਹੈ।
ਉੱਥੇ ਹੀ ਦੂਜੇ ਪਾਸੇ ਸਨਰਾਈਜ਼ਰਸ ਦੇ ਹੌਂਸਲੇ ਵੀ CSK ‘ਤੇ 7 ਦੌੜਾਂ ਦੀ ਜਿੱਤ ਤੋਂ ਬਾਅਦ ਬੁਲੰਦ ਹਨ । ਇਸ ਮੈਚ ਵਿੱਚ ਉਸਦੇ ਨੌਜਵਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇਸ ਨਾਲ ਸੀਨੀਅਰ ਖਿਡਾਰੀਆਂ ‘ਤੇ ਦਬਾਅ ਘੱਟ ਹੋਵੇਗਾ ਅਤੇ ਟੀਮ ਪ੍ਰਬੰਧਨ ਨੂੰ ਉਮੀਦ ਹੋਵੇਗੀ ਕਿ ਕਪਤਾਨ ਡੇਵਿਡ ਵਾਰਨਰ, ਜੌਨੀ ਬੇਅਰਸਟੋ ਅਤੇ ਮਨੀਸ਼ ਪਾਂਡੇ ਬੱਲੇ ਨਾਲ ਚੰਗਾ ਯੋਗਦਾਨ ਪਾਉਣਗੇ। ਕੇਨ ਵਿਲੀਅਮਸਨ ਤੋਂ ਮਿਡਲ ਆਰਡਰ ਨੂੰ ਮਜ਼ਬੂਤ ਕਰਨ ਦੀ ਉਮੀਦ ਕੀਤੀ ਜਾਵੇਗੀ।
ਸਨਰਾਈਜ਼ਰਸ ਹੈਦਰਾਬਾਦ
ਡੇਵਿਡ ਵਾਰਨਰ (ਕਪਤਾਨ), ਜੌਨੀ ਬੇਅਰਸਟੋ (ਵਿਕਟਕੀਪਰ), ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਸ੍ਰੀਵਤਸ ਗੋਸਵਾਮੀ, ਵਿਰਾਟ ਸਿੰਘ, ਪ੍ਰੀਅਮ ਗਰਗ, ਰਿਧੀਮਾਨ ਸਾਹਾ (ਵਿਕਟਕੀਪਰ), ਅਬਦੁੱਲ ਸਮਦ, ਵਿਜੇ ਸ਼ੰਕਰ, ਮੁਹੰਮਦ ਨਬੀ, ਰਾਸ਼ਿਦ ਖਾਨ, ਅਭਿਸ਼ੇਕ ਸ਼ਰਮਾ, ਬੀ ਸੰਦੀਪ , ਸੰਜੇ ਯਾਦਵ, ਫੈਬੀਅਨ ਐਲਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸੰਦੀਪ ਸ਼ਰਮਾ, ਸ਼ਾਹਬਾਜ਼ ਨਦੀਮ, ਸਿਧਾਰਥ ਕੌਲ, ਬਿਲੀ ਸਟੈਨਲੇਕ, ਟੀ ਨਟਰਾਜਨ, ਬੇਸਿਲ ਥੰਪੀ।
ਮੁੰਬਈ ਇੰਡੀਅਨਜ਼
ਰੋਹਿਤ ਸ਼ਰਮਾ (ਕਪਤਾਨ), ਆਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨੁਕੂਲ ਰਾਏ, ਕ੍ਰਿਸ ਲਿਨ, ਧਵਲ ਕੁਲਕਰਨੀ, ਦਿਗਵਿਜੇ ਦੇਸ਼ਮੁਖ, ਹਾਰਦਿਕ ਪਾਂਡਿਆ, ਈਸ਼ਾਨ ਕਿਸ਼ਨ, ਜੇਮਸ ਪੈਟੀਸਨ, ਜਸਪ੍ਰੀਤ ਬੁਮਰਾਹ, ਜੈਅੰਤ ਯਾਦਵ, ਕੀਰੋਨ ਪੋਲਾਰਡ, ਕ੍ਰੂਨਲ ਪਾਂਡਿਆ, ਮਿਸ਼ੇਲ ਮੈਕਲਘਨ, ਮੋਹਸਿਨ ਖਾਨ , ਨਾਥਨ ਕੁਲਟਰ ਨੀਲ, ਪ੍ਰਿੰਸ ਬਲਵੰਤ ਰਾਏ, ਕੁਇੰਟੋਨ ਡੀ ਕੌੱਕ, ਰਾਹੁਲ ਚਾਹਰ, ਸੌਰਭ ਤਿਵਾੜੀ, ਸ਼ੇਰਫੇਨ ਰਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ।