IPL 2020 Playoffs: ਆਈਪੀਐਲ 2020 ਦੇ ਪਲੇਆਫ ਲਈ ਚਾਰ ਟੀਮਾਂ ਦਾ ਫੈਸਲਾ ਹੋ ਚੁੱਕਿਆ ਹੈ। ਮੁੰਬਈ ਇੰਡੀਅਨਜ਼, ਦਿੱਲੀ ਕੈਪਿਟਲਸ, ਰਾਇਲ ਚੈਲੇਂਜਰਜ਼ ਬੈਂਗਲੁਰੂ ਤੋਂ ਬਾਅਦ ਮੰਗਲਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਪਲੇਆਫ ਵਿੱਚ ਪਹੁੰਚੀ। ਮੁੰਬਈ ਇੰਡੀਅਨਜ਼ ਖਿਲਾਫ ਪਿਛਲੇ ਮੈਚ ਵਿੱਚ ਹੈਦਰਾਬਾਦ ਨੇ 10 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ । ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਬਰਾਬਰ ਅੰਕ ਸਨ, ਪਰ ਵਧੀਆ ਰਨ ਰੇਟ ਕਾਰਨ 2016 ਦੀ ਚੈਂਪੀਅਨ ਸਨਰਾਈਜ਼ਰਸ ਨੇ ਬਾਜ਼ੀ ਮਾਰ ਲਈ। ਟੀਮਾਂ ਦੇ ਨਾਲ ਹੀ ਪਲੇਆਫ ਦਾ ਪੂਰਾ ਸ਼ਡਿਊਲ ਵੀ ਤੈਅ ਹੋ ਚੁੱਕਿਆ ਹੈ।
ਮੁੰਬਈ ਇੰਡੀਅਨਜ਼ ਦੀ ਟੀਮ ਨੇ 14 ਮੈਚਾਂ ਵਿੱਚੋਂ 9 ਮੈਚਾਂ ਵਿੱਚ ਜੀਤੱਤ ਹਾਸਿਲ ਕੀਤੀ ਅਤੇ 18 ਅੰਕਾਂ ਨਾਲ ਅੰਕ ਸੂਚੀ ਵਿੱਚ ਚੋਟੀ ‘ਤੇ ਰਹੀ । ਦਿੱਲੀ ਕੈਪੀਟਲਸ ਦੀ ਟੀਮ ਅੱਠ ਮੈਚਾਂ ਵਿਚੋਂ 16 ਅੰਕ ਲੈ ਕੇ ਦੂਜੇ ਸਥਾਨ ‘ਤੇ ਰਹੀ । ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਪਹਿਲਾ ਕੁਆਲੀਫਾਇਰ ਮੈਚ ਵੀਰਵਾਰ ਨੂੰ ਖੇਡਿਆ ਜਾਵੇਗਾ । ਇਹ ਮੈਚ ਦੁਬਈ ਦੇ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ । ਇਸ ਦੇ ਨਾਲ ਹੀ ਸਨਰਾਈਜ਼ਰਸ ਹੈਦਰਾਬਾਦ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਪਹਿਲਾ ਐਲੀਮੇਨੇਟਰ ਸ਼ੁੱਕਰਵਾਰ ਨੂੰ ਅਬੂ ਧਾਬੀ ਵਿੱਚ ਖੇਡਿਆ ਜਾਵੇਗਾ। ਪਹਿਲੇ ਕੁਆਲੀਫਾਇਰ ਵਿੱਚ ਹਾਰਨ ਵਾਲੀ ਟੀਮ ਦਾ ਮੁਕਾਬਲਾ 8 ਨਵੰਬਰ ਨੂੰ ਦੂਜੇ ਕੁਆਲੀਫਾਇਰ ਵਿੱਚ ਐਲੀਮੀਨੇਟਰ ਦੀ ਜੇਤੂ ਟੀਮ ਨਾਲ ਹੋਵੇਗਾ । ਦੋਵੇਂ ਕੁਆਲੀਫਾਇਰਜ਼ ਦੀਆਂ ਜੇਤੂ ਟੀਮਾਂ ਦੁਬਈ ਵਿੱਚ 10 ਨਵੰਬਰ ਨੂੰ ਲੀਗ ਦੇ ਫਾਈਨਲ ਮੈਚ ਵਿੱਚ ਆਹਮੋ-ਸਾਹਮਣੇ ਹੋਣਗੀਆਂ।
ਆਈਪੀਐਲ 2020 ਦੇ ਐਲੀਮੀਨੇਟਰ ਮੈਚ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਟੀਮ ਦਾ ਸਾਹਮਣਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ । ਦੋਵਾਂ ਟੀਮਾਂ ਵਿਚਾਲੇ ਇਹ ਮੈਚ ਸ਼ੁੱਕਰਵਾਰ (6 ਨਵੰਬਰ) ਨੂੰ ਅਬੂ ਧਾਬੀ ਦੇ ਸ਼ੇਖ ਜਾਇਦ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ । ਇਸ ਮੈਚ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੀ ਟੀਮ ਸਿੱਧਾ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ, ਜਦੋਂ ਕਿ ਐਲੀਮੀਨੇਟਰ ਵਿੱਚ ਜਿੱਤਣ ਵਾਲੀ ਟੀਮ ਦੂਜੇ ਕੁਆਲੀਫਾਇਰ ਵਿੱਚ ਪਹੁੰਚੇਗੀ, ਜਿੱਥੇ ਉਸ ਦਾ ਸਾਹਮਣਾ ਪਹਿਲੇ ਕੁਆਲੀਫਾਇਰ ਵਿੱਚ ਹਾਰਨ ਵਾਲੀ ਟੀਮ ਨਾਲ ਹੋਵੇਗਾ।
ਦੱਸ ਦੇਈਏ ਕਿ ਆਈਪੀਐਲ ਦੇ 13ਵੇਂ ਸੀਜ਼ਨ ਦਾ ਦੂਜਾ ਕੁਆਲੀਫਾਇਰ ਮੈਚ ਐਲੀਮੀਨੇਟਰ ਜਿੱਤਣ ਵਾਲੀ ਅਤੇ ਪਹਿਲੇ ਕੁਆਲੀਫਾਇਰ ਵਿੱਚ ਹਾਰਨ ਵਾਲੀ ਟੀਮ ਵਿਚਾਲੇ ਖੇਡਿਆ ਜਾਵੇਗਾ । ਇਹ ਮੈਚ ਐਤਵਾਰ (8 ਨਵੰਬਰ) ਨੂੰ ਅਬੂ ਧਾਬੀ ਦੇ ਸ਼ੇਖ ਜਾਇਦ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ । ਜਿਹੜੀ ਟੀਮ ਇਹ ਮੈਚ ਜਿੱਤੇਗੀ ਉਹ ਫਾਈਨਲ ਵਿਚ ਆਪਣੀ ਜਗ੍ਹਾ ਬਣਾਏਗੀ ਅਤੇ ਪਹਿਲੇ ਕੁਆਲੀਫਾਇਰ ਵਿੱਚ ਜਿੱਤ ਹਾਸਿਲ ਕਰ ਕੇ ਫਾਈਨਲ ਵਿੱਚ ਪਹੁੰਚਣ ਵਾਲੀ ਟੀਮ ਦਾ ਸਾਹਮਣਾ ਕਰੇਗੀ। ਟੂਰਨਾਮੈਂਟ ਦਾ ਆਖਰੀ ਮੈਚ ਮੰਗਲਵਾਰ (10 ਨਵੰਬਰ) ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ।