IPL 2021: ਇੰਡੀਅਨ ਪ੍ਰੀਮੀਅਰ ਲੀਗ (IPL) ਦਾ 14ਵਾਂ ਸੀਜ਼ਨ ਭਾਰਤ ਵਿੱਚ ਹੋਣ ਦੀ ਉਮੀਦ ਹੈ। ਹਾਲਾਂਕਿ, ਹਾਲ ਹੀ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਦੇ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀਆਂ ਚਿੰਤਾਵਾਂ ਵੱਧ ਗਈਆਂ ਹਨ । ਇਸ ਤੋਂ ਪਹਿਲਾਂ ਚਰਚਾ ਸੀ ਕਿ ਮੁੰਬਈ ਵਿੱਚ ਵਾਨਖੇੜੇ, ਬਰੇਬੋਰਨ, ਡੀਵਾਈ ਪਾਟਿਲ ਅਤੇ ਰਿਲਾਇੰਸ ਸਟੇਡੀਅਮ ਹੋਣ ਦੇ ਕਾਰਨ ਉੱਥੇ ਬਾਇਓ-ਸੁਰੱਖਿਅਤ ਵਾਤਾਵਰਣ ਤਿਆਰ ਕਰ ਕੇ ਅੱਠ ਹਫ਼ਤਿਆਂ ਤੱਕ ਚੱਲਣ ਵਾਲੇ ਟੂਰਨਾਮੈਂਟ ਦਾ ਆਯੋਜਨ ਕਰਨਾ ਸਹੀ ਹੋਵੇਗਾ। ਪਰ ਮਹਾਰਾਸ਼ਟਰ ਵਿੱਚ ਕੋਵਿਡ-19 ਦੇ ਮਾਮਲੇ ਵਧਣ ਕਾਰਨ ਸਥਿਤੀ ਗੰਭੀਰ ਬਣ ਗਈ ਹੈ । ਰਾਜ ਵਿੱਚ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ BCCI ਨੇ ਪਲਾਨ ਬੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਇੱਕ ਰਿਪੋਰਟ ਅਨੁਸਾਰ BCCI ਅਗਲੇ IPL ਦੇ ਆਯੋਜਨ ਲਈ ਚਾਰ ਤੋਂ ਪੰਜ ਸਥਾਨਾਂ ‘ਤੇ ਵਿਚਾਰ ਕਰ ਰਿਹਾ ਹੈ ਕਿਉਂਕਿ ਮੁੰਬਈ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕੋਵਿਡ-19 ਦੇ ਮਾਮਲੇ ਵਧਣ ਕਾਰਨ ਉਸਨੂੰ ਇੱਕ ਮਾਤਰ ਮੇਜ਼ਬਾਨ ਸ਼ਹਿਰ ਦੇ ਰੂਪ ਦੀ ਚੋਣ ਕਰਨਾ ਸੰਭਵ ਨਹੀਂ ਲੱਗ ਰਿਹਾ ਹੈ। ਇਸ ਲਈ ਹੈਦਰਾਬਾਦ, ਬੈਂਗਲੁਰੂ, ਚੇੱਨਈ ਅਤੇ ਕੋਲਕਾਤਾ ਵਰਗੇ ਸ਼ਹਿਰ ਮੈਚਾਂ ਦੀ ਮੇਜ਼ਬਾਨੀ ਲਈ ਤਿਆਰ ਰਹਿਣਗੇ । ਇਸ ਸਬੰਧੀ BCCI ਦੇ ਇੱਕ ਸੀਨੀਅਰ ਅਧਿਕਾਰੀ ਨੇ ਗੁਪਤਤਾ ਦੀ ਸ਼ਰਤ ‘ਤੇ ਦੱਸਿਆ, “IPL ਸ਼ੁਰੂ ਹੋਣ ਵਿੱਚ ਅਜੇ ਇੱਕ ਮਹੀਨਾ ਬਾਕੀ ਹੈ, ਪਰ ਕੁਝ ਫ਼ੈਸਲੇ ਜ਼ਰੂਰ ਲੈਣੇ ਹਨ ।
ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਇੱਕ ਦਿਨ ਪਹਿਲਾਂ ਹੀ ਪੰਜ ਰਾਜਾਂ ਵਿਚ ਚੋਣਾਂ ਦਾ ਐਲਾਨ ਕੀਤਾ ਹੈ। ਪੱਛਮੀ ਬੰਗਾਲ ਵਿੱਚ 27 ਮਾਰਚ ਤੋਂ 29 ਅਪ੍ਰੈਲ ਤੱਕ ਅੱਠ ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ ਤਾਮਿਲਨਾਡੂ ਵਿੱਚ 2 ਅਪ੍ਰੈਲ ਨੂੰ ਇੱਕ ਪੜਾਅ ਵਿੱਚ ਚੋਣਾਂ ਹੋਣਗੀਆਂ। ਇਨ੍ਹਾਂ ਰਾਜਾਂ ਵਿੱਚ ਚੋਣਾਂ ਦੀਆਂ ਤਰੀਕਾਂ ਨਾਲ ਆਈਪੀਐਲ ਮੈਚਾਂ ਦਾ ਆਯੋਜਨ ਨਹੀਂ ਕੀਤਾ ਜਾ ਸਕਦਾ । ਅਜਿਹੀ ਸਥਿਤੀ ਵਿੱਚ ਆਈਪੀਐਲ ਦਾ ਸ਼ਡਿਊਲ ਬਣਾਉਂਦੇ ਸਮੇਂ BCCI ਇਹ ਧਿਆਨ ਰੱਖੇਗੀ ਕਿ ਤਰੀਕਾਂ ਦਾ ਟਕਰਾਅ ਨਾ ਹੋਵੇ । ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ BCCI ਵੱਖ-ਵੱਖ ਸ਼ਹਿਰਾਂ ਵਿੱਚ IPL ਲੀਗ ਸਟੇਜ ਮੈਚਾਂ ਦਾ ਆਯੋਜਨ ਕਰ ਸਕਦੀ ਹੈ।
ਇਹ ਵੀ ਦੇਖੋ: ਨੌਜਵਾਨ ਲੜਕੀ ਨੇ ਕੇਂਦਰ ਸਰਕਾਰ ਨੂੰ ਲਤਾੜਿਆ ਬੇਰੁਜ਼ਗਾਰੀ ਦੇ ਮੁੱਦੇ ‘ਤੇ ਕੇਂਦਰ ‘ਤੇ ਕੀਤੇ ਤਿੱਖੇ ਹਮਲੇ