IPL ਸੀਜ਼ਨ-14 ਦੇ ਕੁਆਲੀਫਾਇਰ-1 ਵਿੱਚ ਐਤਵਾਰ ਨੂੰ ਦੁਬਈ ਵਿੱਚ ਚੇੱਨਈ ਸੁਪਰ ਕਿੰਗਜ਼ ਤੇ ਦਿੱਲੀ ਕੈਪੀਟਲਸ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ।
ਕੁਆਲੀਫਾਇਰ-1 ਜਿੱਤਣ ਵਾਲੀ ਟੀਮ ਸਿੱਧਾ ਫਾਈਨਲ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਵੇਗੀ, ਜਦਕਿ ਇਹ ਮੁਕਾਬਲਾ ਹਾਰਨ ਵਾਲੀ ਟੀਮ ਨੂੰ ਇਸ ਟੂਰਨਾਮੈਂਟ ਨੂੰ ਜਿੱਤਣ ਦਾ ਇੱਕ ਹੋਰ ਮੌਕਾ ਮਿਲੇਗਾ। ਉਹ ਟੀਮ ਐਲੀਮੀਨੇਟਰ ਜਿੱਤਣ ਵਾਲੀ ਟੀਮ ਖਿਲਾਫ਼ ਕੁਆਲੀਫਾਇਰ-02 ਵਿੱਚ ਉਤਰੇਗੀ।
ਇਹ ਵੀ ਪੜ੍ਹੋ: ਬਿਜਲੀ ਸੰਕਟ ਹੋਇਆ ਹੋਰ ਵੀ ਡੂੰਘਾ, ਐਤਵਾਰ ਨੂੰ 8 ਘੰਟੇ ਦਾ ਕੱਟ ਲਾਉਣ ਦੀ ਤਿਆਰੀ
ਜ਼ਿਕਰਯੋਗ ਹੈ ਕਿ ਚੇੱਨਈ ਦੀ ਟੀਮ ਪਿਛਲੇ ਸਾਲ ਪਲੇਆਫ ਵਿੱਚ ਆਪਣੀ ਜਗ੍ਹਾ ਨਹੀਂ ਬਣਾ ਸਕੀ ਸੀ। ਚੇੱਨਈ ਦੀ ਟੀਮ ਨੇ ਹੁਣ ਤੱਕ IPL ਵਿੱਚ 12 ਵਾਰ ਹਿੱਸਾ ਲਿਆ ਹੈ, ਜਿਸ ਵਿੱਚੋਂ 11 ਵਾਰ ਉਸਨੇ ਪਲੇਆਫ ਲਈ ਕੁਆਲੀਫਾਈ ਕੀਤਾ ਹੈ।
ਉਥੇ ਹੀ ਦੂਜੇ ਪਾਸੇ ਜੇਕਰ ਦਿੱਲੀ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਕੈਪੀਟਲਸ ਦੀ ਟੀਮ ਇਸ ਵਾਰ ਦੇ ਸੀਜ਼ਨ ਵਿੱਚ ਟਾਪ ‘ਤੇ ਰਹੀ ਹੈ। ਕੋਰੋਨਾ ਮਹਾਂਮਾਰੀ ਕਾਰਨ ਟੂਰਨਾਮੈਂਟ ਮੁਲਤਵੀ ਹੋਣ ਦੇ ਬਾਵਜੂਦ ਦਿੱਲੀ ਨੇ ਆਪਣਾ ਵਧੀਆ ਪ੍ਰਦਰਸ਼ਨ ਜਾਰੀ ਰੱਖਿਆ। ਹਾਲਾਂਕਿ ਦਿੱਲੀ ਨੂੰ ਆਪਣੇ ਪਿਛਲੇ ਮੁਕਾਬਲੇ ਵਿੱਚ RCB ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਪੰਜਾਬ ‘ਚ ਬਿਜਲੀ ਸੰਕਟ, PSPCL ਦੀ ਵੀ ਲੋਕਾਂ ਨੂੰ ਅਪੀਲ, ਦੇਖੋ ਕੀ ਕਹਿਣਾ ਹੈ ਚੰਨੀ ਸਰਕਾਰ
ਦੱਸ ਦੇਈਏ ਕਿ IPL ਵਿੱਚ ਹੁਣ ਤੱਕ ਦੋਹਾਂ ਟੀਮਾਂ ਵਿਚਾਲੇ 25 ਮੁਕਾਬਲੇ ਹੋ ਚੁੱਕੇ ਹਨ। ਇਸ ਦੌਰਾਨ ਚੇੱਨਈ ਦੀ ਟੀਮ ਨੇ 15 ਮੁਕਾਬਲੇ ਜਿੱਤੇ ਹਨ, ਜਦਕਿ ਦਿੱਲੀ ਦੀ ਟੀਮ ਸਿਰਫ 10 ਮੈਚ ਹੀ ਜਿੱਤ ਸਕੀ ਹੈ। IPL ਵਿੱਚ ਹੁਣ ਤੱਕ ਚੇੱਨਈ ਦੀ ਟੀਮ 8 ਵਾਰ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਚੁੱਕੀ ਹੈ। ਜਿਸ ਵਿੱਚੋਂ ਚੇੱਨਈ ਦੀ ਟੀਮ 3 ਵਾਰ ਚੈਂਪੀਅਨ ਵੀ ਬਣੀ ਹੈ। ਪਰ ਪੰਤ ਦੀ ਅਗਵਾਈ ਵਾਲੀ ਦਿੱਲੀ ਦੀ ਟੀਮ ਨੇ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਬਕ ਲੈਂਦਿਆਂ ਮੌਜੂਦਾ ਸੀਜ਼ਨ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਚੇੱਨਈ ਦੀ ਤਾਕਤ ਉਨ੍ਹਾਂ ਦੀ ਬੱਲੇਬਾਜ਼ੀ ‘ਤੇ ਜ਼ਿਆਦਾ ਨਿਰਭਰ ਹੈ ਜਦਕਿ ਦਿੱਲੀ ਦੀ ਗੇਂਦਬਾਜ਼ੀ ਉਨ੍ਹਾਂ ਲਈ ਇੱਕ ਮਜ਼ਬੂਤ ਪੱਖ ਹੈ।
ਸੰਭਾਵਿਤ ਪਲੇਇੰਗ XI
ਚੇੱਨਈ ਸੁਪਰ ਕਿੰਗਜ਼: ਫਾਫ ਡੂ ਪਲੇਸਿਸ, ਰਿਤੂਰਾਜ ਗਾਇਕਵਾੜ, ਅੰਬਾਤੀ ਰਾਇਡੂ, ਸੁਰੇਸ਼ ਰੈਨਾ, ਮੋਈਨ ਅਲੀ, ਮਹਿੰਦਰ ਸਿੰਘ ਧੋਨੀ, ਰਵਿੰਦਰ ਜਡੇਜਾ, ਡਵੇਨ ਬ੍ਰਾਵੋ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਜੋਸ ਹੇਜ਼ਲਵੁੱਡ।
ਦਿੱਲੀ ਕੈਪੀਟਲਸ: ਸ਼ਿਖਰ ਧਵਨ, ਪ੍ਰਿਥਵੀ ਸ਼ਾ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਸਟੀਵ ਸਮਿਥ, ਸ਼ਿਮਰੌਨ ਹੇਟਮੇਅਰ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਆਵੇਸ਼ ਖਾਨ, ਐਨਰਿਕ ਨੌਰਟਜੇ ਅਤੇ ਕਾਗਿਸੋ ਰਬਾਡਾ।