IPL 2021 SOPs Issued: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਲਈ ਪੂਰੀ ਤਿਆਰੀ ਕਰ ਲਈ ਹੈ । BCCI ਨੇ IPL 2021 ਲਈ ਭਾਰਤ ਅਤੇ ਇੰਗਲੈਂਡ ਦੇ ਖਿਡਾਰੀਆਂ ਨੂੰ ਵਿਸ਼ੇਸ਼ ਛੋਟ ਦਿੱਤੀ ਹੈ। ਬੋਰਡ ਨੇ IPL ਦੇ 14ਵੇਂ ਸੀਜ਼ਨ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। BCCI ਨੇ ਬਾਇਓ ਬੱਬਲ ਨੂੰ ਲੈ ਕੇ ਜਾਰੀ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਹੈ ਕਿ ਭਾਰਤ ਅਤੇ ਇੰਗਲੈਂਡ ਦੇ ਖਿਡਾਰੀਆਂ ਨੂੰ ਆਈਪੀਐਲ 2021 ਲਈ ਕੁਆਰੰਟੀਨ ਹੋਣਾ ਪਵੇਗਾ । ਉਹ ਸਿੱਧੇ ਤੌਰ ‘ਤੇ ਆਪਣੀਆਂ ਫ੍ਰੈਂਚਾਇਜ਼ੀਆਂ ਦੇ ਬਾਇਓ-ਬੱਬਲ ਵਿੱਚ ਦਾਖਲ ਹੋ ਸਕਣਗੇ । ਹਾਲਾਂਕਿ, ਇਨ੍ਹਾਂ ਖਿਡਾਰੀਆਂ ਨੂੰ ਫ੍ਰੈਂਚਾਈਜ਼ੀ ਦੇ ਟੀਮ ਹੋਟਲ ਵਿੱਚ ਟੀਮ ਨੂੰ ਬੱਸ ਜਾਂ ਚਾਰਟਰਡ ਉਡਾਣ ਰਾਹੀਂ ਆਉਣਾ ਪਵੇਗਾ।
ਦਰਅਸਲ, BCCI ਵੱਲੋਂ ਉਨ੍ਹਾਂ ਖਿਡਾਰੀਆਂ ਨੂੰ ਵੀ ਛੋਟ ਦਿੱਤੀ ਗਈ ਹੈ ਜੋ ਪਹਿਲਾਂ ਹੀ ਆਪਣੀ ਨੈਸ਼ਨਲ ਟੀਮਾਂ ਨਾਲ ਬਾਇਓ ਬੱਬਲ ਵਿੱਚ ਹਨ। ਉਹ ਸਿੱਧੇ ਤੌਰ ‘ਤੇ ਆਪਣੀਆਂ ਫ੍ਰੈਂਚਾਇਜ਼ੀਆਂ ਦੇ ਬਾਇਓ-ਬੱਬਲ ਵਿੱਚ ਦਾਖਲ ਹੋਣ ਦੇ ਯੋਗ ਹੋਣਗੇ। ਇਸ ਦਾ ਫਾਇਦਾ ਦੱਖਣੀ ਅਫਰੀਕਾ ਦੇ ਖਿਡਾਰੀਆਂ ਨੂੰ ਫਾਇਦਾ ਹੋਵੇਗਾ । ਦੱਖਣੀ ਅਫਰੀਕਾ ਦੇ ਖਿਡਾਰੀ 02 ਅਪ੍ਰੈਲ ਤੱਕ ਪਾਕਿਸਤਾਨ ਖਿਲਾਫ ਵਨਡੇ ਸੀਰੀਜ਼ ਲਈ ਬਾਇਓ ਬੱਬਲ ਵਿੱਚ ਰਹਿਣਗੇ । ਇਸ ਤੋਂ ਬਾਅਦ ਉਹ ਸਿੱਧਾ ਆਈਪੀਐਲ ਕੈਂਪ ਵਿੱਚ ਆਉਣ ਆ ਸਕਣਗੇ।
ਦੱਸ ਦੇਈਏ ਕਿ ਇਸ ਵਨਡੇ ਸੀਰੀਜ਼ ਵਿੱਚ ਕੁਇੰਟਨ ਡਿਕੌਕ, ਕਾਗੀਸੋ ਰਬਾਡਾ, ਡੇਵਿਡ ਮਿਲਰ, ਐਨਰਿਕ ਨੌਰਟਜੇ ਅਤੇ ਲੁੰਗੀ ਨਾਗੀਦੀ ਵਰਗੇ ਖਿਡਾਰੀ ਹਿੱਸਾ ਲੈਣਗੇ। ਹਾਲਾਂਕਿ, ਉਨ੍ਹਾਂ ਨੂੰ ਇੰਡੀਆ ਚਾਰਟਰਡ ਫਲਾਈਟ ਰਾਹੀਂ ਆਉਣਾ ਹੋਵੇਗਾ। ਆਈਪੀਐਲ ਦੇ 14ਵੇਂ ਸੀਜ਼ਨ ਲਈ 12 ਬਾਇਓ ਬੱਬਲ ਬਣਾਏ ਜਾਣਗੇ, ਜਿਨ੍ਹਾਂ ਵਿਚੋਂ ਅੱਠ ਬਾਇਓ ਬੱਬਲ ਟੀਮਾਂ ਅਤੇ ਖੇਡ ਸਟਾਫ ਲਈ ਹੋਣਗੇ।
ਇਸ ਸਬੰਧੀ BCCI ਨੇ ਕਿਹਾ ਹੈ ਕਿ ਜੋ ਟੀਮ ਦੇ ਮਾਲਕ ਬਾਇਓ ਬੱਬਲ ਵਿੱਚ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਹੋਟਲ ਦੇ ਕਮਰੇ ਵਿੱਚ 7 ਦਿਨਾਂ ਲਈ ਕੁਆਰੰਟੀਨ ਵਿੱਚ ਰਹਿਣਾ ਪਵੇਗਾ । BCCI ਹਰ ਫਰੈਂਚਾਇਜ਼ੀ ਲਈ ਚਾਰ ਸੁਰੱਖਿਆ ਅਮਲੇ ਦੀ ਨਿਯੁਕਤੀ ਕਰੇਗੀ। ਇਸ ਤੋਂ ਇਲਾਵਾ BCCI ਨੇ IPL 2021 ਵਿੱਚ ਲਾਰ ਦੀ ਵਰਤੋਂ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਉੱਥੇ ਹੀ ਜਦੋਂ ਗੇਂਦ ਸਟੈਂਡ ਵਿੱਚ ਜਾਂ ਮੈਦਾਨ ਤੋਂ ਬਾਹਰ ਜਾਵੇਗੀ ਤਾਂ ਗੇਂਦ ਨੂੰ ਸੈਨੀਟਾਈਜ਼ ਕੀਤਾ ਜਾਵੇਗਾ।