ਸ਼ਨੀਵਾਰ ਨੂੰ IPL 2022 ਦਾ ਆਗਾਜ਼ ਹੋ ਗਿਆ ਹੈ। ਇਸ ਟੂਰਨਾਮੈਂਟ ਦਾ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਤੇ ਚੇੱਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਗਿਆ। ਜਿਸ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਚੇੱਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਮਾਤ ਦੇ ਦਿੱਤੀ । ਕੋਲਕਾਤਾ ਦੀ ਟੀਮ ਨੇ ਇਸ ਟੂਰਨਾਮੈਂਟ ਦੀ ਸ਼ੁਰੁਆਤ ਜਿੱਤ ਨਾਲ ਕੀਤੀ ਹੈ। ਕੋਲਕਾਤਾ ਲਈ ਅਜਿੰਕਿਆ ਰਹਾਣੇ ਅਤੇ ਸੈਮ ਬਿਲਿੰਗਸ ਨੇ ਵਧੀਆ ਪਾਰੀ ਖੇਡੀ । ਕੋਲਕਾਤਾ ਦੀ ਟੀਮ ਲਈ ਰਹਾਣੇ ਨੇ 44 ਦੌੜਾਂ ਬਣਾਈਆਂ। ਚੇੱਨਈ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਦੀ ਟੀਮ ਨੇ 18.3 ਓਵਰਾਂ ਵਿੱਚ ਹੀ ਮੈਚ ਜਿੱਤ ਲਿਆ। ਉੱਥੇ ਹੀ ਚੇੱਨਈ ਲਈ ਡਵੇਨ ਬ੍ਰਾਵੋ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਲਈਆਂ।
ਚੇੱਨਈ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਨੇ 18 ਓਵਰਾਂ ਵਿੱਚ ਮੈਚ ਜਿੱਤ ਲਿਆ । ਕੋਲਕਾਤਾ ਦੀ ਟੀਮ ਨੂੰ ਓਪਨਰ ਖਿਡਾਰੀ ਅਜਿੰਕਿਆ ਰਹਾਣੇ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ । ਰਹਾਣੇ ਨੇ 34 ਗੇਂਦਾਂ ਦਾ ਸਾਹਮਣਾ ਕਰਦਿਆਂ 6 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 44 ਦੌੜਾਂ ਬਣਾਈਆਂ, ਜਦਕਿ ਵੈਂਕਟੇਸ਼ ਅਈਅਰ 16 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਇਲਾਵਾ ਸੈਮ ਬਿਲਿੰਗਸ 25 ਦੌੜਾਂ ਦੀ ਅਹਿਮ ਪਾਰੀ ਖੇਡਣ ਤੋਂ ਬਾਅਦ ਆਊਟ ਹੋ ਗਏ । ਉਸਨੇ 22 ਗੇਂਦਾਂ ਵਿੱਚ ਇੱਕ ਚੌਕਾ ਅਤੇ ਇੱਕ ਛੱਕਾ ਲਗਾਇਆ। ਕਪਤਾਨ ਸ਼੍ਰੇਅਸ ਅਈਅਰ 20 ਦੌੜਾਂ ਬਣਾ ਕੇ ਨਾਬਾਦ ਰਹੇ।
ਇਹ ਵੀ ਪੜ੍ਹੋ: ‘MLA ਬਣਨਾ ਸੇਵਾ ਆ, ਪੈਨਸ਼ਨ ਲੈਣਾ ਸਿਰਫ਼ ਨੌਕਰੀ ਵਾਲਿਆਂ ਦਾ ਹੱਕ’- ਪ੍ਰਕਾਸ਼ ਸਿੰਘ ਬਾਦਲ
ਇਸ ਤੋਂ ਪਹਿਲਾਂ ਚੇੱਨਈ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ ਮਹਿੰਦਰ ਸਿੰਘ ਧੋਨੀ ਦੇ ਨਾਬਾਦ ਅਰਧ ਸੈਂਕੜੇ ਦੀ ਬਦੌਲਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ’ਤੇ 131 ਦੌੜਾਂ ਬਣਾਈਆਂ। ਇਸ ਦੌਰਾਨ ਧੋਨੀ ਨੇ 38 ਗੇਂਦਾਂ ‘ਤੇ ਨਾਬਾਦ 50 ਦੌੜਾਂ ਬਣਾਈਆਂ। ਧੋਨੀ ਨੇ 7 ਚੌਕੇ ਅਤੇ 1 ਛੱਕਾ ਲਗਾਇਆ , ਜਦਕਿ ਜਡੇਜਾ ਨੇ 28 ਗੇਂਦਾਂ ‘ਤੇ 26 ਦੌੜਾਂ ਬਣਾਈਆਂ। ਰੌਬਿਨ ਉਥੱਪਾ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਉਸ ਨੇ 21 ਗੇਂਦਾਂ ਵਿੱਚ ਦੋ ਚੌਕੇ ਤੇ ਦੋ ਛੱਕੇ ਲਗਾਏ ।
ਦੱਸ ਦੇਈਏ ਕਿ ਚੇੱਨਈ ਸੁਪਰ ਕਿੰਗਜ਼ ਲਈ ਡਵੇਨ ਬ੍ਰਾਵੋ ਅਤੇ ਮਿਸ਼ੇਲ ਸੈਂਟਨਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ । ਬ੍ਰਾਵੋ ਨੇ 4 ਓਵਰਾਂ ਵਿੱਚ 20 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਸੈਂਟਨਰ ਨੇ 4 ਓਵਰਾਂ ਵਿੱਚ 31 ਦੌੜਾਂ ਦੇ ਕੇ ਇੱਕ ਵਿਕਟ ਲਈ । ਜਡੇਜਾ ਨੇ 4 ਓਵਰਾਂ ਵਿੱਚ 25 ਦੌੜਾਂ ਦਿੱਤੀਆਂ ।
ਵੀਡੀਓ ਲਈ ਕਲਿੱਕ ਕਰੋ -: