ਟੋਕੀਓ ਓਲੰਪਿਕਸ ਦਾ ਅੱਜ 16 ਵਾਂ ਦਿਨ ਹੈ। ਇਸ ਸਮੇ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦਾ ਫਾਈਨਲ ਮੈਚ ਵੀ ਜਾਰੀ ਹੈ। ਨੀਰਜ ਜੈਵਲਿਨ ਥ੍ਰੋ ਵਿੱਚ ਦੇਸ਼ ਲਈ ਪਹਿਲਾ ਗੋਲਡ ਮੈਡਲ ਪ੍ਰਾਪਤ ਕਰ ਸਕਦਾ ਹੈ।
ਇਸ ਤੋਂ ਪਹਿਲਾਂ ਪਹਿਲਵਾਨ ਬਜਰੰਗ ਪੁਨੀਆ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਦੇ ਨਾਲ ਹੀ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਤਮਗਾ ਜੁੜ ਗਿਆ ਹੈ। ਹੁਣ ਤੱਕ ਭਾਰਤ ਇਸ ਓਲੰਪਿਕ ਵਿੱਚ 6 ਮੈਡਲ ਜਿੱਤ ਚੁੱਕਾ ਹੈ। ਫਾਈਨਲ ਵਿੱਚ ਸ਼ਾਮਿਲ ਸਾਰੇ 12 ਅਥਲੀਟਾਂ ਦੀ ਆਪਣੀ ਪਹਿਲੀ ਕੋਸ਼ਿਸ਼ ਵਿੱਚ ਭਾਰਤ ਦੇ ਨੀਰਜ ਚੋਪੜਾ ਚੋਟੀ ‘ਤੇ ਰਹੇ ਹਨ। ਉਸ ਦਾ ਥ੍ਰੋ 87.03 ਮੀਟਰ ਸੀ। ਨੀਰਜ ਨੇ ਜੂਲੀਅਨ ਵੇਬਰ ਅਤੇ ਜਰਮਨੀ ਦੇ ਜੋਹਾਨਸ ਵੈਟਰ ਵਰਗੇ ਦਿੱਗਜਾਂ ਨੂੰ ਪਛਾੜ ਦਿੱਤਾ ਹੈ। ਜੂਲੀਅਨ ਵੇਬਰ ਨੇ ਪਹਿਲੀ ਕੋਸ਼ਿਸ਼ ਵਿੱਚ ਜੈਵਲਿਨ ਨੂੰ 85.30 ਮੀਟਰ ਦੂਰ ਸੁੱਟਿਆ, ਜਦੋਂ ਕਿ ਜੋਹਾਨਸ ਵੇਟਰ ਦਾ ਥ੍ਰੋਅ 82.52 ਮੀਟਰ ਸੀ।
ਇਹ ਵੀ ਪੜ੍ਹੋ : ਬਜਰੰਗ ਪੁਨੀਆ ਨੇ ਭਾਰਤ ਦੀ ਝੋਲੀ ਪਾਇਆ ਇੱਕ ਹੋਰ ਮੈਡਲ, ਕਜ਼ਾਕਿਸਤਾਨ ਦੇ ਪਹਿਲਵਾਨ ਨੂੰ 8-0 ਨਾਲ ਹਰਾ ਜਿੱਤਿਆ ਕਾਂਸੀ ਦਾ ਤਗਮਾ
ਨੀਰਜ ਚੋਪੜਾ ਨੇ ਦੂਜੀ ਕੋਸ਼ਿਸ਼ ਵਿੱਚ ਇੱਕ ਹੋਰ ਸ਼ਾਨਦਾਰ ਥ੍ਰੋਅ ਕੀਤਾ। ਉਸ ਨੇ ਜੈਵਲਿਨ ਨੂੰ 87.58 ਮੀਟਰ ਦੂਰ ਸੁੱਟਿਆ ਹੈ। ਤੀਜੀ ਕੋਸ਼ਿਸ਼ ਵਿੱਚ ਨੀਰਜ ਚੋਪੜਾ ਦਾ ਥ੍ਰੋ ਜ਼ਿਆਦਾ ਦੂਰ ਨਹੀਂ ਗਿਆ। ਉਹ ਜੈਵਲਿਨ ਨੂੰ ਸਿਰਫ 76.79 ਮੀਟਰ ਦੂਰ ਹੀ ਸੁੱਟ ਸਕੇ ਹਨ। ਨੀਰਜ ਦਾ ਸਰਬੋਤਮ ਥ੍ਰੋਅ 87.58 ਮੀਟਰ ਹੈ। ਫਿਲਹਾਲ ਉਹ ਪਹਿਲੇ ਸਥਾਨ ‘ਤੇ ਹੈ।
ਇਹ ਵੀ ਦੇਖੋ : ਅਕਾਲੀ ਆਗੂਆਂ ‘ਤੇ ਹਮਲੇ ਵਾਲੇ ਨੂੰ ਫੜ ਦਿੱਤਾ ਥਾਣੇ, ਸੁਣੋ ਵਾਰਦਾਤ ਪਿੱਛੇ ਕੀ ਸੀ ਮੰਸ਼ਾ!