kangaroos jumping in ground: ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ, ਕੰਗਾਰੂ ਇੱਕ ਫੁੱਟਬਾਲ ਮੈਚ ਦੌਰਾਨ ਮੈਦਾਨ ਵਿੱਚ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ, ਉਹ ਕੰਗਾਰੂ ਖਿਡਾਰੀਆਂ ਨਾਲ ਏਧਰ ਓਧਰ ਦੌੜਨਾ ਸ਼ੁਰੂ ਕਰਦੇ ਹਨ। ਵੀਡੀਓ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਚੱਲ ਰਹੇ ਫੁੱਟਬਾਲ ਮੈਚ ਦੇ ਦੌਰਾਨ ਦੀ ਹੈ। ਸ਼ੁਰੂ ਵਿੱਚ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ, ਇਹ ਇੰਜ ਜਾਪਦਾ ਹੈ ਕਿ ਜਿਵੇਂ ਕੰਗਰੂਆਂ ਨੇ ਖਿਡਾਰੀਆਂ ਨਾਲ ਮਿਲ ਕੇ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਇਸ ਵੀਡੀਓ ਨੂੰ ਆਸਟ੍ਰੇਲੀਅਨ ਫੁਟਬਾਲ ਲੀਗ (ਏ.ਐਫ.ਐੱਲ) ਨੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਸਾਂਝਾ ਕੀਤਾ ਹੈ। ਇਸ ਨੂੰ ਸਾਂਝਾ ਕਰਨ ਤੋਂ ਬਾਅਦ, ਇਹ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵੇਖਣ ‘ਤੇ, ਉਪਭੋਗਤਾਵਾਂ ਨੇ ਖੁਸ਼ੀ ਜ਼ਾਹਿਰ ਕੀਤੀ ਅਤੇ ਵੱਖ-ਵੱਖ ਤਰੀਕਿਆਂ ਨਾਲ ਟਿੱਪਣੀਆਂ ਕਰਨਾ ਸ਼ੁਰੂ ਕਰ ਦਿੱਤਾ।
ਟਵਿੱਟਰ ‘ਤੇ ਹੁਣ ਤੱਕ 37 ਹਜ਼ਾਰ ਤੋਂ ਵੱਧ ਉਪਭੋਗਤਾ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਆਸਟ੍ਰੇਲੀਆਈ ਫੁਟਬਾਲ ਲੀਗ ਦੇ ਟਵਿੱਟਰ ਹੈਂਡਲ ‘ਤੇ ਵਾਇਰਲ ਹੋਈ ਵੀਡੀਓ ਨੂੰ 750 ਤੋਂ ਵੱਧ ਲਾਇਕ ਮਿਲੇ ਹਨ ਅਤੇ ਲੱਗਭਗ 250 ਰੀ-ਟਵੀਟ ਕੀਤੇ ਗਏ ਹਨ। ਇਸ ਵੀਡੀਓ ਕਲਿੱਪ ਨੂੰ ਸਾਂਝਾ ਕਰਦੇ ਹੋਏ, ਆਸਟ੍ਰੇਲੀਆਈ ਫੁੱਟਬਾਲ ਲੀਗ ਨੇ ਆਪਣੇ ਟਵਿੱਟਰ ‘ਤੇ ਲਿਖਿਆ ਹੈ ਕਿ ਨਿਊ ਸਾਊਥ ਵੇਲਜ਼ ਵਿੱਚ ਮੈਚ ਦੇ ਦੌਰਾਨ 2-3 ਕੰਗਾਰੂਆਂ ਨੇ ਮੈਦਾਨ ‘ਤੇ ਆ ਕੇ ਛਾਲਾਂ ਮਾਰਨ ਲੱਗੇ, ਤਾਂ ਉਨ੍ਹਾਂ ਨੂੰ ਅਜਿਹਾ ਕਰਦਿਆਂ ਵੇਖਦਿਆਂ, ਸਰੋਤਿਆਂ ਨੂੰ ਵੀ ਕਾਫ਼ੀ ਖੁਸ਼ੀ ਹੋਈ।