KKR vs RR match prediction: ਆਈਪੀਐਲ ਦੇ 13ਵੇਂ ਸੀਜ਼ਨ ਦੇ 54ਵੇਂ ਮੈਚ ਵਿੱਚ ਐਤਵਾਰ ਨੂੰ ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਪਲੇਆਫ ਦੀ ਦੌੜ ‘ਅਗਰ-ਮਗਰ’ ਦੇ ਫੇਰ ਵਿੱਚ ਫਸੀ ਹੋਣ ਦੇ ਵਿਚਾਲੇ ਰਾਜਸਥਾਨ ਦੀ ਟੀਮ ਜਿੱਤ ਦੀ ਲੈਅ ਨੂੰ ਕਾਇਮ ਰੱਖਦੇ ਹੋਏ ਕੋਲਕਾਤਾ ਨੂੰ ਹਰਾਉਣ ਦੀ ਕੋਸ਼ਿਸ਼ ਕਰੇਗੀ। ਇਹ ਮੈਚ ਦੁਬਈ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ।
ਆਖਰੀ ਲੀਗ ਮੈਚ ਜਿੱਤ ਕੇ 2008 ਦੇ ਚੈਂਪੀਅਨ ਰਾਇਲਜ਼ ਨੂੰ ਹੋਰ ਨਤੀਜੇ ਆਪਣੇ ਹੱਕ ਵਿਚ ਹੋਣ ਲਈ ਪ੍ਰਾਰਥਨਾ ਕਰਨੀ ਪਵੇਗੀ। ਇਸ ਦੇ ਲਈ ਕਿੰਗਜ਼ ਇਲੈਵਨ ਪੰਜਾਬ ਨੂੰ ਚੇੱਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਮੁੰਬਈ ਇੰਡੀਅਨਜ਼ ਤੋਂ ਹਾਰਨਾ ਪਵੇਗਾ। ਅਜਿਹੀ ਸਥਿਤੀ ਵਿੱਚ ਨੈੱਟ ਰਨ ਰੇਟ ਦੇ ਅਧਾਰ ‘ਤੇ ਰਾਜਸਥਾਨ ਰਾਇਲਜ਼ ਦੀ ਟੀਮ ਪਲੇਅਆਫ ਵਿੱਚ ਜਗ੍ਹਾ ਬਣਾ ਸਕਦੀ ਹੈ । ਹਾਲਾਂਕਿ ਇਸ ਤੋਂ ਪਹਿਲਾਂ ਉਸ ਨੂੰ ਕੇਕੇਆਰ ਨੂੰ ਹਰਾਉਣਾ ਹੋਵੇਗਾ । ਜਿੱਤ ਦਾ ਫਰਕ ਜਿੰਨਾ ਵੱਡਾ ਹੋਵੇਗਾ, ਸਟੀਵ ਸਮਿਥ ਦੀ ਟੀਮ ਦਾ ਫਾਇਦਾ ਉਨਾ ਹੀ ਵੱਡਾ ਹੋਵੇਗਾ।
ਉੱਥੇ ਹੀ ਦੂਜੇ ਪਾਸੇ ਕੇਕੇਆਰ ਲਈ ਪਲੇਅਆਫ ਦੀ ਰਾਹ ਮੁਸ਼ਕਿਲ ਹੈ। ਉਨ੍ਹਾਂ ਦੀ ਨੈੱਟ ਰਨ ਰੇਟ ਸਾਰੀਆਂ ਟੀਮਾਂ ਨਾਲੋਂ ਖਰਾਬ ਹੈ। ਜੇ ਉਹ ਰਾਜਸਥਾਨ ਨੂੰ ਹਰਾ ਦਿੰਦਾ ਹੈ ਅਤੇ ਮੁਕਾਬਲੇ ਵਿੱਚ ਸ਼ਾਮਿਲ ਦੂਜੀ 12 ਪੁਆਇੰਟ ਟੀਮ 14 ਅੰਕਾਂ ‘ਤੇ ਨਹੀਂ ਪਹੁੰਚਦੀ, ਤਾਂ ਹੀ ਉਹ ਕੁਆਲੀਫਾਈ ਕਰੇਗੀ। ਪਰ ਇਹ ਅਸੰਭਵ ਜਾਪਦਾ ਹੈ। ਰਾਇਲਜ਼ ਦਾ ਸਟਾਰ ਆਲਰਾਊਂਡਰ ਬੇਨ ਸਟੋਕਸ ਫਾਰਮ ਵਿੱਚ ਵਾਪਸ ਆ ਗਿਆ ਹੈ। ਜਿਸਨੇ ਸ਼ੁੱਕਰਵਾਰ ਨੂੰ ਦੋ ਵਿਕਟਾਂ ਲੈ ਕੇ ਪੰਜਾਬ ਖਿਲਾਫ ਅਰਧ ਸੈਂਕੜਾ ਬਣਾਇਆ । ਗੇਂਦਬਾਜ਼ੀ ਵਿੱਚ ਜੋਫਰਾ ਆਰਚਰ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਟੀਮਾਂ ਇਸ ਤਰ੍ਹਾਂ ਹਨ:
ਰਾਜਸਥਾਨ ਰਾਇਲਜ਼: ਜੋਸ ਬਟਲਰ, ਬੇਨ ਸਟੋਕਸ, ਸੰਜੂ ਸੈਮਸਨ, ਐਂਡਰਿਊ ਟਾਇ, ਕਾਰਤਿਕ ਤਿਆਗੀ, ਸਟੀਵਨ ਸਮਿਥ (ਕਪਤਾਨ), ਅੰਕਿਤ ਰਾਜਪੂਤ, ਸ਼੍ਰੇਅਸ ਗੋਪਾਲ, ਰਾਹੁਲ ਤਿਵਾਤੀਆ, ਜੈਦੇਵ ਉਨਾਦਕਟ, ਮਯੰਕ ਮਾਰਕੈਂਡੇਟ, ਮਹੀਪਾਲ ਲੋਮਰੋਰ, ਓਸ਼ੇਨ ਥਾਮਸ, ਰਿਆਨ ਪਰਾਗ, ਯਸ਼ਵੀ ਜੈਸਵਾਲ , ਅਨੁਜ ਰਾਵਤ, ਅਕਾਸ਼ ਸਿੰਘ, ਡੇਵਿਡ ਮਿਲਰ, ਮਨਨ ਵੋਹਰਾ, ਸ਼ਸ਼ਾਂਕ ਸਿੰਘ, ਵਰੁਣ ਆਰੋਨ, ਟੌਮ ਕਰੈਨ, ਰੋਬਿਨ ਉਥੱਪਾ, ਅਨਿਰੁਧ ਜੋਸ਼ੀ ਅਤੇ ਜੋਫਰਾ ਆਰਚਰ ਹਨ।
ਕੋਲਕਾਤਾ ਨਾਈਟ ਰਾਈਡਰਜ਼: ਈਯਨ ਮੋਰਗਨ (ਕਪਤਾਨ), ਦਿਨੇਸ਼ ਕਾਰਤਿਕ (ਵਿਕਟਕੀਪਰ), ਨਿਤੀਸ਼ ਰਾਣਾ, ਰਾਹੁਲ ਤ੍ਰਿਪਾਠੀ, ਰਿੰਕੂ ਸਿੰਘ, ਸ਼ੁਭਮਨ ਗਿੱਲ, ਸਿੱਧੇਸ਼ ਲਾਡ, ਕਮਲੇਸ਼ ਨਾਗੇਰਕੋਟੀ, ਕੁਲਦੀਪ ਯਾਦਵ, ਲਾਕੀ ਫਰਗੂਸਨ, ਪੈਟ ਕਮਿੰਸ, ਪ੍ਰਸਿੱਧ ਕ੍ਰਿਸ਼ਨ, ਸੰਦੀਪ ਵਾਰੀਅਰ, ਸ਼ਿਵਮ ਮਵੀ, ਵਰੁਣ ਚੱਕਰਵਰਤੀ, ਆਂਦਰੇ ਰਸੇਲ, ਕ੍ਰਿਸ ਗ੍ਰੀਨ, ਐਮ ਸਿਧਾਰਥ, ਸੁਨੀਲ ਨਾਰਾਇਣ, ਨਿਖਿਲ ਨਾਈਕ, ਟੌਮ ਬੈਨਟਨ, ਟਿਮ ਸਿਫਰਟ।