KL Rahul Shocking Statement: ਕੇਐਲ ਰਾਹੁਲ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਭਾਰਤੀ ਖਿਡਾਰੀਆਂ ਵਿੱਚ ਸਰਬੋਤਮ ਸਕੋਰ ਬਣਾਉਣ ਦਾ ਰਿਕਾਰਡ ਕਾਇਮ ਕੀਤਾ, ਪਰ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਰਾਇਲ ਚੈਲੇਂਜਰਜ਼ ਬੰਗਲੌਰ (RCB) ਖ਼ਿਲਾਫ਼ ਮੈਚ ਤੋਂ ਪਹਿਲਾਂ ਆਪਣੀ ਬੱਲੇਬਾਜ਼ੀ ਬਾਰੇ ਜ਼ਿਆਦਾ ਭਰੋਸਾ ਨਹੀਂ ਕਰ ਰਿਹਾ ਸੀ । ਰਾਹੁਲ ਨੇ ਨਾਬਾਦ 132 ਦੌੜਾਂ ਬਣਾਈਆਂ ਜਿਸ ਨਾਲ ਕਿੰਗਜ਼ ਇਲੈਵਨ ਨੇ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤੇ ਜਾਣ ‘ਤੇ ਤਿੰਨ ਵਿਕਟਾਂ ‘ਤੇ 206 ਦੌੜਾਂ ਬਣਾਈਆਂ ਸਨ ਅਤੇ ਫਿਰ RCB ਦੀ ਟੀਮ 17 ਓਵਰਾਂ ਵਿੱਚ 109 ਦੌੜਾਂ ‘ਤੇ ਆਊਟ ਕਰ ਕੇ 97 ਦੌੜਾਂ ਬਣਾ ਕੇ ਵੱਡੀ ਜਿੱਤ ਦਰਜ ਕੀਤੀ । ਰਾਹੁਲ ਨੇ ਹਾਲਾਂਕਿ ਜਿੱਤ ਦਾ ਸਿਹਰਾ ਪੂਰੀ ਟੀਮ ਨੂੰ ਦਿੱਤਾ।
ਆਪਣੀ ਸ਼ਾਨਦਾਰ ਪਾਰੀ ਲਈ ਮੈਨ ਆਫ ਦਿ ਮੈਚ ਰਾਹੁਲ ਨੇ ਕਿਹਾ ਕਿ ਇਹ ਟੀਮ ਦੇ ਲਿਹਾਜ ਨਾਲ ਕੁੱਲ ਪ੍ਰਦਰਸ਼ਨ ਸੀ, ਇਸ ਲਈ ਮੈਂ ਖੁਸ਼ ਹਾਂ । ਦਰਅਸਲ ਮੈਨੂੰ ਆਪਣੀ ਬੱਲੇਬਾਜ਼ੀ ਬਾਰੇ ਭਰੋਸਾ ਨਹੀਂ ਸੀ। ਕੱਲ੍ਹ ਮੇਰੀ ਮੈਕਸੀ (ਗਲੇਨ ਮੈਕਸਵੈਲ) ਨਾਲ ਗੱਲਬਾਤ ਹੋਈ ਸੀ ਅਤੇ ਮੈਂ ਕਿਹਾ ਸੀ ਕਿ ਮੈਨੂੰ ਆਪਣੀ ਬੱਲੇਬਾਜ਼ੀ ‘ਤੇ ਪੂਰਾ ਕੰਟਰੋਲ ਮਹਿਸੂਸ ਨਹੀਂ ਹੁੰਦਾ। ਉਸਨੇ ਕਿਹਾ ਕਿ ਤੁਸੀਂ ਮਜ਼ਾਕ ਕਰ ਰਹੇ ਹੋ। ਤੁਸੀਂ ਬਹੁਤ ਵਧੀਆ ਤਰੀਕੇ ਨਾਲ ਖੇਡ ਰਹੇ ਹੋ। ਉਸ ਨੇ ਕਿਹਾ ਕਿ ਮੈਂ ਸ਼ੁਰੂ ਵਿੱਚ ਥੋੜ੍ਹਾ ਘਬਰਾ ਗਿਆ ਸੀ ਪਰ ਮੈਨੂੰ ਪਤਾ ਸੀ ਕਿ ਕੁਝ ਗੇਂਦਾਂ ਖੇਡਣ ਤੋਂ ਬਾਅਦ ਮੈਂ ਆਪਣੀ ਲੈਅ ਦੁਬਾਰਾ ਹਾਸਿਲ ਕਰ ਲਵਾਂਗਾ । ਕਪਤਾਨ ਹੋਣ ਦੇ ਬਾਵਜੂਦ ਮੈਂ ਪੁਰਾਣੀ ਰੁਟੀਨ ਹੀ ਅਪਣਾਉਂਦਾ ਹਾਂ। ਟਾਸ ਤੱਕ ਮੈਂ ਆਪਣੇ ਆਪ ਨੂੰ ਇੱਕ ਖਿਡਾਰੀ ਸਮਝਣਾ ਚਾਹੁੰਦਾ ਹਾਂ ਕਪਤਾਨ ਨਹੀਂ। ਮੈਂ ਖਿਡਾਰੀ ਅਤੇ ਕਪਤਾਨ ਵਿਚਕਾਰ ਸੰਤੁਲਨ ਕਾਇਮ ਕਰਨ ਦੀ ਕੋਸ਼ਿਸ਼ ਕਰਦਾ ਹਾਂ।
ਰਾਹੁਲ ਨੇ ਆਪਣੇ ਗੇਂਦਬਾਜ਼ਾਂ ਖਾਸ ਕਰਕੇ ਨੌਜਵਾਨ ਲੈੱਗ ਸਪਿਨਰ ਰਵੀ ਬਿਸ਼ਨੋਈ ਦੀ ਪ੍ਰਸ਼ੰਸਾ ਕੀਤੀ । ਉਨ੍ਹਾਂ ਕਿਹਾ ਕਿ ਮੈਂ ਉਸ ਨੂੰ ਅੰਡਰ-19 ਵਿਸ਼ਵ ਕੱਪ ਵਿੱਚ ਦੇਖਿਆ ਹੈ। ਉਹ ਹਾਰ ਨਹੀਂ ਮੰਨਦਾ ਅਤੇ ਜਦੋਂ ਵੀ ਉਸ ਕੋਲ ਗੇਂਦ ਹੁੰਦੀ ਹੈ ਉਹ ਤਿਆਰ ਹੁੰਦਾ ਹੈ। ਉਹ ਐਰੋਨ ਫਿੰਚ ਅਤੇ ਏਬੀ (ਡੀਵਿਲੀਅਰਜ਼) ਨੂੰ ਗੇਂਦਬਾਜ਼ੀ ਤੋਂ ਥੋੜਾ ਘਬਰਾ ਗਿਆ ਸੀ ਪਰ ਉਸਨੇ ਜਨੂੰਨ ਦਿਖਾਇਆ। ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ, ਜਿਸ ਨੇ ਰਾਹੁਲ ਦੇ ਦੋ ਕੈਚ ਛੱਡੇ ਨੇ ਮੰਨਿਆ ਕਿ ਉਸਦੀ ਗਲਤੀ ਟੀਮ ‘ਤੇ ਇੰਨੀ ਭਾਰੀ ਪਈ ਕਿ ਇਸ ਕਾਰਨ ਉਸ ਨੂੰ 35-40 ਦੌੜਾਂ ਦਾ ਨੁਕਸਾਨ ਹੋਇਆ।