ਸ਼ਤਰੰਜ ਦੀ ਚੈਂਪੀਅਨ ਮਲਿਕਾ ਹਾਂਡਾ ਨੇ ਇੱਕ ਵਾਰ ਫਿਰ ਪੰਜਾਬ ਦਾ ਨਾਂ ਉੱਚਾ ਕਰਦਿਆਂ ਸ਼ਤਰੰਜ ਦੀ 25ਵੀਂ ਨੈਸ਼ਨਲ ਚੈਸ ਚੈਂਪੀਅਨਸ਼ਿਪ ਵਿਚ ਤੀਜਾ ਸਥਾਨ ਜਿੱਤ ਕੇ ਕਾਂਸੀ ਤਮਗਾ ਜਿੱਤਿਆ ਹੈ। ਇਹ ਚੈਂਪਿਅਨਸ਼ਿਪ 05 ਤੋਂ 09 ਜਨਵਰੀ 2025 ਨੂੰ ਮੈਸੂਰ ਵਿੱਚ ਹੋਈ ਸੀ। ਇਹ ਚੈਂਪੀਅਨਸ਼ਿਪ ਆਲ ਇੰਡੀਆ ਸਪੋਰਟਸ ਕੌਂਸਲ ਆਫ ਦਿ ਡੈਫ ਵੱਸੋਂ ਕਰਵਾਈ ਗਈ ਸੀ।
ਇਹ ਵੀ ਪੜ੍ਹੋ : ‘ਮੈਂ ਤਾਂ ਹੱਥ ਜੋੜ ਕੇ ਕਿਹਾ ਸੀ ਦੱਸੋ…’- ਡੱਲੇਵਾਲ ‘ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ
ਦੱਸ ਦੇਈਏ ਕਿ ਮੱਲਿਕਾ ਜਲੰਧਰ ਦੀ ਰਹਿਣ ਵਾਲੀ ਹੈ। ਉਹ ਬੋਲ-ਸੁਣ ਨਹੀਂ ਸਕਦੀ। ਜਦੋਂ ਉਹ ਛੋਟੀ ਸੀ ਤਾਂ ਉਸ ਨੇ ਆਪਣੇ ਪਾਪਾ ਤੇ ਭਰਾ ਨੂੰ ਗੇਮਸ ਖੇਡਦੇ ਵੇਖਿਆ ਉਨ੍ਹਾਂ ਨੂੰ ਵੇਖ ਕੇ ਉਸ ਨੇ ਵੀ ਚੇਸ ਖੇਡਣਾ ਸ਼ੁਰੂ ਕੀਤਾ। ਇੱਕ ਵਾਰ ਸਕੂਲ ਦੇ ਕੰਪੀਟਿਸ਼ਨ ਵਿਚ ਉਸ ਨੇ ਦੱਸਿਆ ਕਿ ਉਸ ਨੂੰ ਚੈਸ ਖੇਡਣਾ ਆਉਂਦਾ ਹੈ। ਇਸ ਮਗਰੋਂ ਉਸ ਨੇ ਚੈਸ ਖੇਡਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਦਸਵੀਂ ਕਲਾਸ ਵਿਚ ਸੀ ਤਾਂ ਉਹ ਪਹਿਲੀ ਵਾਰ ਡੇਫ ਨੈਸ਼ਨਲ ਖੇਡਣ ਚੇਨਈ ਗਈ। ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਸ ਨੇ ਹਾਰ ਨਹੀਂ ਮੰਨੀ। ਇਸ ਮਗਰੋਂ ਉਹ ਕਈ ਮੈਡਲ ਤੇ ਇਨਾਮ ਜਿੱਤਣ ਵੱਲ ਅੱਗੇ ਵਧਦੀ ਗਈ।
ਵੀਡੀਓ ਲਈ ਕਲਿੱਕ ਕਰੋ -: