MI vs DC final: ਆਈਪੀਐਲ ਦੇ 13ਵੇਂ ਸੀਜ਼ਨ ਦੇ ਫਾਈਨਲ ਮੁਕਾਬਲੇ ਵਿੱਚ ਮੰਗਲਵਾਰ ਨੂੰ ਦੁਬਈ ਵਿੱਚ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਚਾਰ ਵਾਰ IPL ਦਾ ਖਿਤਾਬ ਜਿੱਤ ਚੁੱਕੀ ਮੁੰਬਈ ਦੇ ਸਾਹਮਣੇ ਪਹਿਲੀ ਵਾਰ ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੀ ਦਿੱਲੀ ਦੀ ਚੁਣੌਤੀ ਹੋਵੇਗੀ, ਜਿਨ੍ਹਾਂ ਕੋਲ ‘ਮੈਚ ਜੇਤੂ’ ਦੀ ਘਾਟ ਨਹੀਂ ਹੈ। ਇਹ ਖ਼ਿਤਾਬੀ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇੱਕ ਪਾਸੇ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਦੀਆਂ ਨਜ਼ਰਾਂ ਪੰਜਵੀਂ ਵਾਰ ਖਿਤਾਬ ਜਿੱਤਣ ‘ਤੇ ਹੋਵੇਗੀ, ਜਦੋਂਕਿ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਦਿੱਲੀ ਇਸ ਟੂਰਨਾਮੈਂਟ ਵਿੱਚ ਨਵਾਂ ਚੈਂਪੀਅਨ ਬਣਨ ਦਾ ਮਾਣ ਹਾਸਿਲ ਕਰਨਾ ਚਾਹੇਗੀ।
ਵੈਸੇ, ਜੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਮੁੰਬਈ ਇੰਡੀਅਨਜ਼ ਦਾ ਪਲੜਾ ਦਿੱਲੀ ਕੈਪਿਟਲਸ ‘ਤੇ ਭਾਰੀ ਨਜ਼ਰ ਆਉਂਦਾ ਹੈ। ਹੁਣ ਤੱਕ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ 27 ਮੈਚ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਦਿੱਲੀ ਨੇ 12 ਵਿੱਚ ਅਤੇ ਮੁੰਬਈ ਨੇ 15 ਮੈਚਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਇਸ ਦੌਰਾਨ ਮੁੰਬਈ ਨੂੰ 11 ਵਾਰ ਪਹਿਲਾਂ ਬੱਲੇਬਾਜ਼ੀ ਕਰਦਿਆਂ ਜਿੱਤ ਮਿਲੀ, ਜਦਕਿ ਦਿੱਲੀ ਨੇ ਪੰਜ ਵਾਰ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਜਿੱਤ ਹਾਸਿਲ ਕੀਤੀ ।
ਇੱਥੇ ਜੇਕਰ ਮੁੰਬਈ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਮੁੰਬਈ ਦੇ ਖਿਡਾਰੀਆਂ ਨੇ ਸ਼ੁਰੂ ਤੋਂ ਹੀ ਟੂਰਨਾਮੈਂਟ ‘ਵਿੱਚ ਦਬਦਬਾ ਬਣਾਈ ਰੱਖਿਆ । ਮੁੰਬਈ ਦੇ ਬੱਲੇਬਾਜ਼ਾਂ ਨੇ 130 ਛੱਕੇ ਲਗਾਏ ਹਨ, ਜਦਕਿ ਦਿੱਲੀ ਨੇ 84 ਛੱਕੇ ਲਗਾਏ ਹਨ । ਆਸਟ੍ਰੇਲੀਆ ਦੌਰੇ ਲਈ ਭਾਰਤੀ ਟੀਮ ਵਿੱਚ ਨਾ ਚੁਣੇ ਜਾਣ ਦੇ ਦੁੱਖ ਨੂੰ ਭੁਲਾ ਕੇ ਸੂਰਯਾਕੁਮਾਰ ਯਾਦਵ ਨੇ ਜਿਸ ਤਰ੍ਹਾਂ ਬੱਲੇਬਾਜ਼ੀ ਕੀਤੀ, ਉਹ ਇੱਕ ਮਿਸਾਲ ਬਣ ਗਈ ਹੈ । ਹੁਣ ਤੱਕ ਉਸਨੇ 60 ਚੌਕੇ ਅਤੇ 10 ਛੱਕੇ ਲਗਾਏ ਹਨ । ਈਸ਼ਾਨ ਕਿਸ਼ਨ ਨੇ 29 ਛੱਕੇ ਲਗਾਏ ਹਨ। ਉੱਥੇ ਹੀ ਦੂਜੇ ਪਾਸੇ ਦੂਜੇ ਕੁਆਲੀਫਾਇਰ ਵਿੱਚ ਦਿੱਲੀ ਨੂੰ ਟੀਮ ਦਾ ਸਹੀ ਜੋੜ ਮਿਲਿਆ ਹੈ। ਮਾਰਕਸ ਸਟੋਨੀਸ ਨਾਲ ਪਾਰੀ ਦੀ ਸ਼ੁਰੂਆਤ ਕਰਨ ਦਾ ਦਿੱਲੀ ਦਾ ਫੈਸਲਾ ਸਹੀ ਸੀ। ਸ਼੍ਰੇਅਸ ਅਈਅਰ ਅਤੇ ਰਿਸ਼ਭ ਪੰਤ ਦੇ ਔਸਤ ਰੂਪ ਨੂੰ ਵੇਖਦੇ ਹੋਏ ਸ਼ਿਮਰੋਨ ਹੇਟਮੇਅਰ ਤੇਜ਼ ਬੱਲੇਬਾਜ਼ੀ ਦਾ ਜਿੰਮਾ ਹੋਵੇਗਾ । ਆਰ ਅਸ਼ਵਿਨ ਦੀ ਪਾਵਰ ਪਲੇਅ ਵਿੱਚ ਵੱਡੀ ਜ਼ਿੰਮੇਵਾਰੀ ਹੋਵੇਗੀ।
ਦੱਸ ਦੇਈਏ ਆਈਪੀਐਲ 2020 ਵਿੱਚ ਮੁੰਬਈ ਅਤੇ ਦਿੱਲੀ ਵਿਚਾਲੇ ਤਿੰਨ ਮੈਚ ਖੇਡੇ ਗਏ ਹਨ ਅਤੇ ਦਿੱਲੀ ਤਿੰਨੋਂ ਮੈਚਾਂ ਵਿੱਚਮੁੰਬਈ ਤੋਂ ਹਾਰ ਗਿਆ ਸੀ। 11 ਅਕਤੂਬਰ ਨੂੰ ਖੇਡੇ ਗਏ ਪਹਿਲੇ ਮੈਚ ਵਿੱਚ ਮੁੰਬਈ ਨੇ ਦਿੱਲੀ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ । ਦੂਜੇ ਮੈਚ ਵਿੱਚ ਜੋ ਕਿ 31 ਅਕਤੂਬਰ ਨੂੰ ਖੇਡਿਆ ਗਿਆ ਸੀ, ਵਿੱਚ ਮੁੰਬਈ ਨੂੰ 9 ਵਿਕਟਾਂ ਨਾਲ ਹਾਰ ਝੱਲਣੀ ਪਈ । ਦੋਵਾਂ ਟੀਮਾਂ ਵਿਚਾਲੇ ਆਖਰੀ ਮੈਚ 5 ਨਵੰਬਰ ਨੂੰ ਖੇਡਿਆ ਗਿਆ ਸੀ, ਜਿੱਥੇ ਮੁੰਬਈ ਨੇ ਦਿੱਲੀ ਨੂੰ 57 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਸੀ।
ਟੀਮਾਂ ਇਸ ਤਰ੍ਹਾਂ ਹਨ
ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ (ਕਪਤਾਨ), ਆਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨੁਕੂਲ ਰਾਏ, ਕ੍ਰਿਸ ਲਿਨ, ਧਵਲ ਕੁਲਕਰਨੀ, ਦਿਗਵਿਜੇ ਦੇਸ਼ਮੁਖ, ਹਾਰਦਿਕ ਪਾਂਡਿਆ, ਈਸ਼ਾਨ ਕਿਸ਼ਨ, ਜੇਮਸ ਪੈਟੀਨਸਨ, ਜਸਪ੍ਰੀਤ ਬੁਮਰਾਹ, ਜੈਅੰਤ ਯਾਦਵ, ਕੀਰੋਨ ਪੋਲਾਰਡ, ਕ੍ਰੂਨਲ ਪਾਂਡਿਆ, ਮਿਸ਼ੇਲ ਮੈਕਲਨਘਨ, ਮੋਹਸਿਨ ਖਾਨ, ਨਾਥਨ ਕੁਲਟਰ-ਨਾਇਲ, ਪ੍ਰਿੰਸ ਬਲਵੰਤ ਰਾਏ, ਕੁਇੰਟਨ ਡੀਕੌਕ, ਰਾਹੁਲ ਚਾਹਰ, ਸੌਰਭ ਤਿਵਾੜੀ, ਸ਼ੇਰਫਨ ਰਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ।
ਦਿੱਲੀ ਕੈਪਿਟਲਸ: ਸ਼੍ਰੇਅਸ ਅਈਅਰ (ਕਪਤਾਨ), ਕੈਗੀਸੋ ਰਬਾਡਾ, ਮਾਰਕਸ ਸਟੋਨੀਸ, ਸੰਦੀਪ ਲਾਮਚੀਨੇ, ਇਸ਼ਾਂਤ ਸ਼ਰਮਾ, ਅਜਿੰਕਿਆ ਰਹਾਣੇ, ਰਵੀਚੰਦਰਨ ਅਸ਼ਵਿਨ, ਸ਼ਿਖਰ ਧਵਨ, ਸ਼ਿਮਰਨ ਹੇਟਮੇਅਰ, ਐਲਿਕਸ ਕੈਰੀ, ਮੋਹਿਤ ਸ਼ਰਮਾ, ਪ੍ਰਿਥਵੀ ਸ਼ਾ, ਲਲਿਤ ਯਾਦਵ, ਅਵੇਸ਼ ਖਾਨ, ਅਕਸ਼ਰ ਪਟੇਲ , ਤੁਸ਼ਾਰ ਦੇਸ਼ਪਾਂਡੇ, ਰਿਸ਼ਭ ਪੰਤ, ਹਰਸ਼ਲ ਪਟੇਲ, ਕੀਮੋ ਪੌਲ, ਅਮਿਤ ਮਿਸ਼ਰਾ, ਐਨਰਿਕ ਨੌਰਟਜੇ, ਡੈਨੀਅਲ ਸੈਮਜ਼।
ਇਹ ਵੀ ਦੇਖੋ: ਕੇਂਦਰੀ ਮੰਤਰੀ ਰਾਜਨਾਥ ਅਤੇ ਤੋਮਰ ਨੇ ਕੀਤੀ ਕਿਸਾਨਾਂ ਨਾਲ ਗੱਲਬਾਤ, ਹੁਣ ਹੱਲ ਹੋਵੇਗਾ ਕਿਸਾਨਾਂ ਦਾ ਮਸਲਾ ?