MI Vs DC Qualifier 1: ਆਈਪੀਐਲ 2020 ਦਾ ਪਹਿਲਾ ਕੁਆਲੀਫਾਇਰ ਮੁਕਾਬਲਾ ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪਿਟਲਸ ਵਿਚਕਾਰ ਖੇਡਿਆ ਜਾਵੇਗਾ । ਦੋਵਾਂ ਟੀਮਾਂ ਵਿਚਾਲੇ ਇਹ ਮੈਚ ਕੜੀ ਟੱਕਰ ਦਾ ਹੋਣ ਵਾਲਾ ਹੈ। ਇਹ ਮੈਚ ਦੁਬਈ ਦੇ ਅੰਤਰਰਾਸ਼ਟਰੀ ਸਟੇਡੀਅਮ ਵਿਖੇ ਸ਼ਾਮ 7.30 ਵਜੇ ਤੋਂ ਸ਼ੁਰੂ ਹੋਵੇਗਾ । ਆਈਪੀਐਲ ਵਿੱਚ ਚਾਰ ਵਾਰ ਦੀ ਚੈਂਪੀਅਨ ਮੁੰਬਈ ਨੂੰ ਲੀਗ ਪੜਾਅ ਵਿੱਚ ਹਰਾਉਣਾ ਸੌਖਾ ਨਹੀਂ ਸੀ ਪਰ ਮੰਗਲਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਤੋਂ 10 ਵਿਕਟਾਂ ਦੀ ਹਾਰ ਨੇ ਉਨ੍ਹਾਂ ਦੀ ਲੈਅ ਨੂੰ ਪਰੇਸ਼ਾਨ ਕਰ ਦਿੱਤਾ। ਉੱਥੇ ਹੀ ਦੂਜੇ ਪਾਸੇ ਆਪਣਾ ਪਹਿਲਾ ਖਿਤਾਬ ਗੁਆਉਣ ਵਾਲੀ ਦਿੱਲੀ ਨੇ ਲਗਾਤਾਰ ਚਾਰ ਮੈਚਾਂ ਵਿਚ ਹਾਰਨ ਤੋਂ ਬਾਅਦ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਛੇ ਵਿਕਟਾਂ ਨਾਲ ਹਰਾ ਕੇ ਦੂਸਰਾ ਸਥਾਨ ਹਾਸਿਲ ਕੀਤਾ। ਇਹ ਜਿੱਤ ਨਿਸ਼ਚਤ ਤੌਰ ‘ਤੇ ਉਸ ਦੇ ਮਨੋਬਲ ਨੂੰ ਉਤਸ਼ਾਹਿਤ ਕਰੇਗੀ। ਮੁੰਬਈ ਦੀ ਟੀਮ ਲਈ ਇੱਕ ਸਕਾਰਾਤਮਕ ਪਹਿਲੂ ਉਸਦੇ ਕਪਤਾਨ ਰੋਹਿਤ ਸ਼ਰਮਾ ਦੀ ਵਾਪਸੀ ਹੈ, ਜੋ ਹੈਮਸਟ੍ਰਿੰਗ ਕਾਰਨ ਚਾਰ ਮੈਚ ਤੋਂ ਨਹੀਂ ਖੇਡੇ ਸਨ। ਹਾਲਾਂਕਿ ਰੋਹਿਤ ਸਨਰਾਈਜ਼ਰਜ਼ ਦੇ ਖਿਲਾਫ ਛੇਤੀ ਹੀ ਪਵੇਲੀਅਨ ਪਰਤ ਗਿਆ ਸੀ ।
ਜੇਕਰ ਉੱਥੇ ਮੁੰਬਈ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਚੈਂਪੀਅਨ ਕੋਲ ਹਮਲਾਵਰ ਬੱਲੇਬਾਜ਼ ਅਤੇ ਸ਼ਾਨਦਾਰ ਗੇਂਦਬਾਜ਼ ਹਨ ਪਰ ਸਨਰਾਈਜ਼ਰਜ਼ ਖ਼ਿਲਾਫ਼ ਉਸਦੇ ਬੱਲੇਬਾਜ਼ ਨਹੀਂ ਖੇਡ ਸਕੇ । ਉਸ ਦੇ ਗੇਂਦਬਾਜ਼ ਵੀ ਵਿਕਟ ਹਾਸਿਲ ਨਹੀਂ ਕਰ ਸਕੇ ਸਨ ਅਤੇ ਮਹੱਤਵਪੂਰਨ ਮੈਚ ਤੋਂ ਪਹਿਲਾਂ ਉਨ੍ਹਾਂ ਲਈ ਇਹ ਚੰਗਾ ਸਬਕ ਸੀ ਕਿ ਕੋਈ ਵੀ ਮੈਚ ਆਸਾਨੀ ਨਾਲ ਨਹੀਂ ਲਿਆ ਜਾਣਾ ਚਾਹੀਦਾ । ਉੱਥੇ ਹੀ ਦੂਜੇ ਪਾਸੇ ਦਿੱਲੀ ਦਾ ਮਿਡਲ ਆਰਡਰ ਉਮੀਦ ਅਨੁਸਾਰ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਿਹਾ ਹੈ । ਉਹ ਮੁੱਖ ਤੌਰ ‘ਤੇ ਇੱਕ ਜਾਂ ਦੋ ਖਿਡਾਰੀਆਂ ‘ਤੇ ਨਿਰਭਰ ਰਿਹਾ ਹੈ। ਮੁੰਬਈ ਦੇ ਟਾਪ ਆਰਡਰ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਨੌਜਵਾਨ ਈਸ਼ਾਨ ਕਿਸ਼ਨ (428 ਦੌੜਾਂ) ਉਸ ਦਾ ਪ੍ਰਮੁੱਖ ਬੱਲੇਬਾਜ਼ ਬਣ ਕੇ ਉੱਭਰਿਆ ਹੈ । ਕੁਇੰਟਨ ਡੀ ਕਾੱਕ (443 ਦੌੜਾਂ) ਆਪਣੇ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਣ ਲਈ ਤਿਆਰ ਹੋਣਗੇ। ਇਸ ਤੋਂ ਬਾਅਦ ਸੂਰਯਕੁਮਾਰ ਯਾਦਵ (410 ਦੌੜਾਂ) ਨੇ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਿਭਾਈ । ਹਾਰਦਿਕ ਪਾਂਡਿਆ (241 ਦੌੜਾਂ), ਕੀਰੋਨ ਪੋਲਾਰਡ (259 ਦੌੜਾਂ) ਅਤੇ ਕ੍ਰੂਨਲ ਪਾਂਡਿਆ (95) ਜੋ ਲੰਬੇ ਸ਼ਾਟ ਖੇਡਣ ਵਿੱਚ ਮਾਹਿਰ ਹਨ, ਨੇ ਲੋੜ ਪੈਣ ‘ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਚੰਗਾ ਪ੍ਰਦਰਸ਼ਨ ਕੀਤਾ । ਪੋਲਾਰਡ ਨੇ ਸਨਰਾਈਜ਼ਰਜ਼ ਖ਼ਿਲਾਫ਼ ਚਾਰ ਛੱਕੇ ਵੀ ਲਗਾਏ ਸਨ ।
ਉੱਥੇ ਹੀ ਦੂਜੇ ਪਾਸੇ ਅਜਿੰਕਿਆ ਰਹਾਣੇ ਦੀ ਫਾਰਮ ਵਿੱਚ ਵਾਪਸੀ ਦਿੱਲੀ ਲਈ ਇੱਕ ਚੰਗਾ ਸੰਕੇਤ ਹੈ। ਉਸਨੇ ਆਰਸੀਬੀ ਖਿਲਾਫ 60 ਦੌੜਾਂ ਦੀ ਮੈਚ ਜਿੱਤਣ ਵਾਲੀ ਪਾਰੀ ਖੇਡੀ । ਸ਼ਿਖਰ ਧਵਨ (525) ਸ਼ਾਨਦਾਰ ਫਾਰਮ ਵਿੱਚ ਹੈ, ਪਰ ਉਨ੍ਹਾਂ ਨੂੰ ਹੋਰ ਬੱਲੇਬਾਜ਼ਾਂ ਦੇ ਸਮਰਥਨ ਦੀ ਲੋੜ ਹੈ । ਦਿੱਲੀ ਦੀ ਸਭ ਤੋਂ ਵੱਡੀ ਚਿੰਤਾ ਪ੍ਰਿਥਵੀ ਸ਼ਾ ਅਤੇ ਰਿਸ਼ਭ ਪੰਤ ਦੀ ਫਾਰਮ ਹੈ, ਜੋ ਅਜੇ ਤੱਕ ਉਮੀਦਾਂ ‘ਤੇ ਖਰਾ ਨਹੀਂ ਉਤਰੇ। ਉਨ੍ਹਾਂ ਦੇ ਵਿਦੇਸ਼ੀ ਖਿਡਾਰੀ ਸ਼ਿਮਰਨ ਹੇਟਮੇਅਰ ਅਤੇ ਮਾਰਕਸ ਸਟੋਨੀਸ ਨੂੰ ਵੀ ਅਹਿਮ ਮੈਚ ਵਿੱਚ ਆਪਣੀ ਫਾਰਮ ਦਿਖਾਉਣੀ ਪਵੇਗੀ । ਕਪਤਾਨ ਸ਼੍ਰੇਅਸ ਅਈਅਰ (421) ਨੂੰ ਪਾਰੀ ਦੀ ਜ਼ਿੰਮੇਵਾਰੀ ਲੈਣੀ ਪਵੇਗੀ । ਜ਼ਿਕਰਯੋਗ ਹੈ ਕਿ ਇਸ ਨਾਲ ਮੁੰਬਈ ਨੇ ਪਹਿਲੇ ਲੀਗ ਪੜਾਅ ਵਿੱਚ ਦੋਵੇਂ ਮੈਚਾਂ ਵਿੱਚ ਦਿੱਲੀ ਨੂੰ ਹਰਾਇਆ ਸੀ, ਪਰ ਰੋਹਿਤ ਨੇ ਕਿਹਾ ਕਿ ਇਹ ਇਤਿਹਾਸ ਹੈ। ਰੋਹਿਤ ਨੇ ਕਿਹਾ, “ਇਹ ਇੱਕ ਮਜ਼ੇਦਾਰ ਫਾਰਮੈਟ ਹੈ, ਜਿਸ ਵਿੱਚ ਲਗਾਤਾਰ ਵਧੀਆ ਖੇਡਣਾ ਹੁੰਦਾ ਹੈ ।
ਟੀਮਾਂ ਇਸ ਤਰ੍ਹਾਂ ਹਨ:
ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ (ਕਪਤਾਨ), ਆਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨੁਕੁਲ ਰਾਏ, ਕ੍ਰਿਸ ਲੀਨ, ਧਵਲ ਕੁਲਕਰਨੀ, ਦਿਗਵਿਜੇ ਦੇਸ਼ਮੁਖ, ਹਾਰਦਿਕ ਪਾਂਡਿਆ, ਈਸ਼ਾਨ ਕਿਸ਼ਨ, ਜੇਮਸ ਪੈਟੀਨਸਨ, ਜਸਪ੍ਰੀਤ ਬੁਮਰਾਹ, ਜੈਅੰਤ ਯਾਦਵ, ਕੀਰੋਨ ਪੋਲਾਰਡ, ਕ੍ਰੂਨਲ ਪਾਂਡਿਆ, ਮਿਸ਼ੇਲ ਮੈਕਲਨਨ, ਮੋਹਸਿਨ ਖਾਨ, ਨਾਥਨ ਕੁਪਲਟਰ-ਨੀਲ, ਪ੍ਰਿੰਸ ਬਲਵੰਤ ਰਾਏ, ਕੁਇੰਟਨ ਡੀਕੌਕ, ਰਾਹੁਲ ਚਾਹਰ, ਸੌਰਭ ਤਿਵਾੜੀ, ਸ਼ੇਰਫੇਨ ਰਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ।
ਦਿੱਲੀ ਕੈਪਿਟਲਸ: ਸ਼੍ਰੇਅਸ ਅਈਅਰ (ਕਪਤਾਨ), ਕੈਗੀਸੋ ਰਬਾਡਾ, ਮਾਰਕਸ ਸਟੋਨੀਸ, ਸੰਦੀਪ ਲਾਮੀਛਾਨੇ, ਇਸ਼ਾਂਤ ਸ਼ਰਮਾ, ਅਜਿੰਕਿਆ ਰਹਾਣੇ, ਰਵੀਚੰਦਰਨ ਅਸ਼ਵਿਨ, ਸ਼ਿਖਰ ਧਵਨ, ਸ਼ਿਮਰਨ ਹੇਟਮੇਅਰ, ਐਲਿਕਸ ਕੈਰੀ, ਮੋਹਿਤ ਸ਼ਰਮਾ, ਪ੍ਰਿਥਵੀ ਸਾਵ, ਲਲਿਤ ਯਾਦਵ, ਅਵੇਸ਼ ਖਾਨ, ਅਕਸ਼ਰ ਪਟੇਲ , ਤੁਸ਼ਾਰ ਦੇਸ਼ਪਾਂਡੇ, ਰਿਸ਼ਭ ਪੰਤ, ਹਰਸ਼ਲ ਪਟੇਲ, ਚੇਮੋ ਪਾਲ, ਅਮਿਤ ਮਿਸ਼ਰਾ, ਐਨੀਰਿਕ ਨੋਰਜੇ, ਡੈਨੀਅਲ ਸੈਮਜ਼।