MI vs RCB Match: ਨਵੀਂ ਦਿੱਲੀ: ਆਈਪੀਐਲ 2020 ਦੇ 48ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਹਰਾਇਆ । ਪਹਿਲਾਂ ਬੱਲੇਬਾਜ਼ੀ ਕਰਦਿਆਂ ਬੈਂਗਲੁਰੂ ਨੇ 165 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਨੇ 19.1 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਇਹ ਟੀਚਾ ਹਾਸਿਲ ਕਰ ਲਿਆ । ਮੁੰਬਈ ਲਈ ਸੂਰਯਕੁਮਾਰ ਯਾਦਵ ਨੇ ਸ਼ਾਨਦਾਰ ਅਰਧ-ਸੈਂਕੜਾ ਲਗਾਇਆ । ਸੂਰਯਕੁਮਾਰ ਯਾਦਵ ਨੇ ਨਾਬਾਦ 79 ਦੌੜਾਂ ਬਣਾਈਆਂ। ਇਸ ਜਿੱਤ ਨਾਲ ਮੁੰਬਈ ਇੰਡੀਅਨਜ਼ ਦੇ 16 ਅੰਕ ਹੋ ਗਏ ਹਨ ਅਤੇ ਲਗਭਗ ਪਲੇਆਫ ਲਈ ਕੁਆਲੀਫਾਈ ਕਰ ਲਿਆ ਹੈ । ਹਾਲਾਂਕਿ, ਹੁਣ ਵੀ ਸਾਰੀਆਂ ਟੀਮਾਂ ਅਜੇ ਵੀ 16 ਅੰਕਾਂ ਤੱਕ ਪਹੁੰਚ ਸਕਦੀਆਂ ਹਨ, ਇਸ ਲਈ ਕੋਈ ਵੀ ਟੀਮ ਪੱਕੇ ਤੌਰ ‘ਤੇ ਪਲੇਆਫ ਲਈ ਕੁਆਲੀਫਾਈ ਕਰਨ ਦੇ ਯੋਗ ਨਹੀਂ ਹੋ ਸਕੀ ਹੈ।
ਬੈਂਗਲੁਰੂ ‘ਤੇ ਸੂਰਯਾਕੁਮਾਰ ਦੀ ਮਾਰ
ਮੁੰਬਈ ਨੂੰ ਡਿਕੌਕ ਅਤੇ ਈਸ਼ਾਨ ਕਿਸ਼ਨ ਨੇ ਠੋਸ ਸ਼ੁਰੂਆਤ ਦਿੱਤੀ । ਟੀਮ ਨੇ ਪਾਵਰਪਲੇ ਵਿੱਚ 45 ਦੌੜਾਂ ‘ਤੇ 1 ਵਿਕਟ ਗਵਾ ਦਿੱਤੀ । ਕੁਇੰਟਨ ਡਿਕੌਕ ਨੂੰ ਸਿਰਾਜ ਨੇ 18 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਕੀਤਾ। ਇਸ ਤੋਂ ਬਾਅਦ ਯੁਜਵੇਂਦਰ ਚਾਹਲ ਨੇ ਈਸ਼ਾਨ ਕਿਸ਼ਨ ਨੂੰ 25 ਦੌੜਾਂ ‘ਤੇ ਪਵੇਲੀਅਨ ਦਾ ਰਸਤਾ ਦਿਖਾਇਆ । ਮੁੰਬਈ ਦੇ ਮਿਡਲ ਆਰਡਰ ਦੇ ਬੱਲੇਬਾਜ਼ ਸੌਰਭ ਤਿਵਾਰੀ ਅਤੇ ਕ੍ਰੂਨਲ ਪਾਂਡਿਆ ਜ਼ਿਆਦਾ ਨਹੀਂ ਕਰ ਸਕੇ ਪਰ ਕ੍ਰੀਜ਼ ‘ਤੇ ਜੰਮੇ ਹੋਏ ਸੂਰਯਕੁਮਾਰ ਯਾਦਵ ਨੇ ਆਪਣੇ ਅੰਦਾਜ਼ ਵਿੱਚ ਬੱਲੇਬਾਜ਼ੀ ਕੀਤੀ। ਮੁੰਬਈ ਨੇ ਪਹਿਲੇ 10 ਓਵਰਾਂ ਵਿੱਚ 70 ਦੌੜਾਂ ਬਣਾਈਆਂ। ਪਰ ਸੂਰਯਕੁਮਾਰ ਯਾਦਵ ਨੇ ਆਪਣੀ ਬੈਟਿੰਗ ਗੇਅਰ ਨੂੰ ਸਹੀ ਸਮੇਂ ‘ਤੇ ਬਦਲਿਆ ਅਤੇ 29 ਗੇਂਦਾਂ’ ਤੇ ਅਰਧ-ਸੈਂਕੜਾ ਲਗਾਇਆ ।
ਬੁਮਰਾਹ ਨੇ ਦਿਖਾਇਆ ਗੇਂਦ ਨਾਲ ਦਮ
ਇਸ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਦੀ ਵਧੀਆ ਗੇਂਦਬਾਜ਼ੀ ਦੇ ਸਾਹਮਣੇ ਦੇਵਦੱਤ ਪਡਿਕਲ ਨੂੰ ਛੱਡ ਕੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦਾ ਕੋਈ ਬੱਲੇਬਾਜ਼ ਨਹੀਂ ਟਿੱਕ ਸਕਿਆ ਅਤੇ ਵਿਰਾਟ ਕੋਹਲੀ ਦੀ ਟੀਮ ਛੇ ਵਿਕਟਾਂ ‘ਤੇ 164 ਦੌੜਾਂ ਹੀ ਬਣਾ ਸਕੀ । ਪਹਿਲਾਂ ਬੱਲੇਬਾਜ਼ੀ ਲਈ ਭੇਜੀ ਗਈ ਆਰਸੀਬੀ ਲਈ ਪਡਿਕਲ ਨੇ 45 ਗੇਂਦਾਂ ਵਿੱਚ 12 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 74 ਦੌੜਾਂ ਬਣਾਈਆਂ । ਉਨ੍ਹਾਂ ਨੇ ਪਹਿਲੀ ਵਿਕਟ ਲਈ ਜੋਸ਼ ਫਿਲਿਪ (33) ਦੇ ਨਾਲ 71 ਦੌੜਾਂ ਜੋੜੀਆਂ । ਇਸ ਤੋਂ ਬਾਅਦ ਆਰਸੀਬੀ ਦਾ ਮਿਡਲ ਆਰਡਰ ਢਹਿ ਢੇਰੀ ਹੋ ਗਿਆ ਅਤੇ ਮੁੰਬਈ ਦੇ ਗੇਂਦਬਾਜ਼ਾਂ ਨੇ ਦਬਾਅ ਬਣਾ ਲਿਆ। ਬੁਮਰਾਹ ਨੇ ਚਾਰ ਓਵਰਾਂ ਵਿੱਚ ਸਿਰਫ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਉੱਥੇ ਹੀ ਦੂਜੇ ਪਾਸੇ ਕਪਤਾਨ ਵਿਰਾਟ ਕੋਹਲੀ (9) ਵੀ ਟਿਕ ਨਹੀਂ ਸਕੇ, ਜਿਨ੍ਹਾਂ ਨੂੰ ਬੁਮਰਾਹ ਨੇ ਸੌਰਭ ਤਿਵਾਰੀ ਦੇ ਹੱਥੋਂ ਕੈਚ ਦੇ ਦਿੱਤਾ । ਹਾਲਾਂਕਿ ਦੂਜੇ ਸਿਰੇ ਤੋਂ ਪਡਿਕਲ ਨੇ ਚਹਰ ਨੂੰ ਇੱਕ ਛੱਕੇ ਅਤੇ ਦੋ ਚੌਕਿਆਂ ਦੀ ਮਦਦ ਨਾਲ 15ਵੇਂ ਓਵਰ ਵਿੱਚ 16 ਦੌੜਾਂ ‘ਤੇ ਢੇਰ ਕਰ ਦਿੱਤਾ। ਆਰਸੀਬੀ ਨੇ ਮਿਡਲ ਆਰਡਰ ਦੀਆਂ ਚਾਰ ਵਿਕਟਾਂ ਜਲਦੀ ਗੁਆ ਦਿੱਤੀਆਂ। ਆਰਸੀਬੀ ਨੇ ਏਬੀ ਡੀਵਿਲੀਅਰਜ਼ (15), ਸ਼ਿਵਮ ਦੂਬੇ (ਦੋ), ਪਡਿਕਲ ਅਤੇ ਕ੍ਰਿਸ ਮੌਰਿਸ (ਚਾਰ) ਦੇ ਨਾਲ ਛੇ ਵਿਕਟਾਂ ‘ਤੇ 138 ਦੌੜਾਂ ਬਣਾਈਆਂ ।