Mohammed Shami remember his father: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਗਿਆ ਹੈ। ਸ਼ਮੀ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਸ਼ੇਅਰ ਕਰਕੇ ਆਪਣੇ ਪਿਤਾ ਨੂੰ ਯਾਦ ਕੀਤਾ ਹੈ। ਦੱਸ ਦੇਈਏ ਕਿ ਸ਼ਮੀ ਦੇ ਆਪਣੇ ਪਿਤਾ ਦੇ ਦਿਹਾਂਤ ਦੀ ਚੌਥੀ ਵਰ੍ਹੇਗੰਡ ‘ਤੇ ਸ਼ਮੀ ਨੇ ਸੋਸ਼ਲ ਮੀਡੀਆ ‘ਤੇ ਭਾਵੁਕ ਪੋਸਟ ਸਾਂਝਾ ਕੀਤਾ ਹੈ। ਸ਼ਮੀ ਨੇ ਪੋਸਟ ਲਿਖ ਕੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਹੈ। ਆਪਣੀ ਪੋਸਟ ਵਿੱਚ, ਸ਼ਮੀ ਨੇ ਲਿਖਿਆ ਹੈ ਕਿ ਉਹ ਉਨ੍ਹਾਂ ਨੂੰ ਯਾਦ ਕਰਦਾ ਹੈ ਅਤੇ ਉਸਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ।
ਸ਼ਮੀ ਨੇ ਲਿਖਿਆ, ‘ਅੱਜ 4 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਕਾਸ਼ ਕਿ ਮੈਂ ਤੁਹਾਨੂੰ ਇਕ ਵਾਰ ਵੇਖ ਸਕਦਾ, ਪਰ ਮੈਨੂੰ ਪਤਾ ਹੈ ਕਿ ਇਹ ਅਸੰਭਵ ਹੈ। ਸ਼ਮੀ ਨੇ ਕਿਹਾ ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਹੰਝੂ ਮਹਿਸੂਸ ਕਰ ਸਕਦੇ ਹੋ ਅਤੇ ਤੁਸੀਂ ਮੈਨੂੰ ਰੋਣ ਨਹੀਂ ਦਿੰਦੇ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਰੱਬ ਮੈਨੂੰ ਤਾਕਤ ਦਵੇ ਜਿਵੇਂ ਤੁਸੀਂ ਹਮੇਸ਼ਾਂ ਮੈਨੂੰ ਦਿੱਤਾ। ਉਨ੍ਹਾਂ ਕਿਹਾ ਮੈ ਮਾਣ ਮਹਿਸੂਸ ਕਰਦਾ ਹਾਂ ਕਿ ਮੈਂ ਤੁਹਾਡਾ ਪੁੱਤਰ ਹਾਂ, ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਦੱਸ ਦੇਈਏ ਕਿ ਸ਼ਮੀ ਨੂੰ ਆਖਰੀ ਵਾਰ ਆਸਟਰੇਲੀਆ ਵਿੱਚ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੌਰਾਨ ਭਾਰਤ ਲਈ ਖੇਡਦਿਆਂ ਵੇਖਿਆ ਗਿਆ ਸੀ। ਐਡੀਲੇਡ ਟੈਸਟ ਵਿਚ ਬੱਲੇਬਾਜ਼ੀ ਕਰਦਿਆਂ ਸ਼ਮੀ ਦੇ ਜ਼ਖਮੀ ਹੋਣ ਤੋਂ ਬਾਅਦ ਉਹ ਆਖ਼ਰੀ 3 ਟੈਸਟ ਮੈਚ ਨਹੀਂ ਖੇਡਿਆ ਸੀ।