ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਟੀਮ ਚੇੱਨਈ ਸੁਪਰ ਕਿੰਗਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਕ ਵਾਰ ਫਿਰ ਆਈਪੀਐੱਲ ਦਾ ਖਿਤਾਬ ਜਿੱਤਿਆ। ਚੇੱਨਈ ਨੇ ਆਈਪੀਐੱਲ 2023 ਦੇ ਫਾਈਨਲ ਵਿੱਚ ਗੁਜਰਾਤ ਟਾਈਟਨਸ ਨੂੰ ਹਰਾ ਕੇ 5ਵੀਂ ਵਾਰ ਖਿਤਾਬ ਜਿੱਤਿਆ । ਚੇੱਨਈ ਦੀ ਜਿੱਤ ਤੋਂ ਪਹਿਲਾਂ ਧੋਨੀ ਦੇ ਸੰਨਿਆਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸਨ। ਧੋਨੀ ਨੇ ਚੈਂਪੀਅਨ ਬਣਨ ਤੋਂ ਬਾਅਦ ਸੰਨਿਆਸ ਨਾਲ ਜੁੜੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਉਹ ਫਿਲਹਾਲ ਰਿਟਾਇਰ ਨਹੀਂ ਹੋਣਗੇ। ਧੋਨੀ ਨੇ ਅਗਲੇ ਸੀਜ਼ਨ ਵਿੱਚ ਵਾਪਸੀ ਨੂੰ ਲੈ ਕੇ ਵੀ ਜਵਾਬ ਦਿੱਤਾ।
ਧੋਨੀ ਨੇ ਸੰਨਿਆਸ ਦੀ ਅਟਕਲਾਂ ਨੂੰ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫੈਨਜ਼ ਦੇ ਪਿਆਰ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਤੋਹਫ਼ਾ ਦੇਣ ਦੇ ਲਈ ਉਹ ਅਗਲੇ ਸੀਜ਼ਨ ਵਿੱਚ ਫਿਰ ਖੇਡਣਗੇ। ਇਸ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਇਹ ਧੋਨੀ ਦਾ ਆਖਰੀ ਸੈਸ਼ਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੇ ਹਾਲਾਤਾਂ ਨੂੰ ਦੇਖਿਆ ਜਾਵੇ ਤਾਂ ਮੇਰੇ ਲਈ ਸੰਨਿਆਸ ਲੈਣ ਦਾ ਇਹ ਸਹੀ ਸਮਾਂ ਹੈ।
ਮੇਰੇ ਲਈ ਇਹ ਕਹਿਣਾ ਬਹੁਤ ਆਸਾਨ ਹੈ ਕਿ ਹੁਣ ਮਈ ਵਿਦਾ ਲੈ ਰਿਹਾ ਹਾਂ, ਪਰ ਅਗਲੇ 9 ਮਹੀਨੇ ਤੱਕ ਕੜੀ ਮਿਹਨਤ ਕਰਨ ਕੇ ਵਾਪਸ ਆਉਣਾ ਤੇ ਇੱਕ ਸੈਸ਼ਨ ਹੋਰ ਖੇਡਣਾ ਔਖਾ ਹੈ। ਉਨ੍ਹਾਂ ਕਿਹਾ ਕਿ ਸਰੀਰ ਨੂੰ ਸਾਥ ਦੇਣਾ ਹੋਵੇਗਾ। ਚੇੱਨਈ ਦੇ ਪ੍ਰਸ਼ੰਸਕਾਂ ਨੇ ਜਿਸ ਤਰ੍ਹਾਂ ਨਾਲ ਮੈਨੂੰ ਪਿਆਰ ਦਿੱਤਾ, ਇਹ ਉਨ੍ਹਾਂ ਦੇ ਲਈ ਮੇਰਾ ਤੋਹਫ਼ਾ ਹੋਵੇਗਾ ਕਿ ਮੈਂ ਇੱਕ ਸੈਸ਼ਨ ਹੋਰ ਖੇਡਾਂ। ਉਨ੍ਹਾਂ ਨੇ ਜੋ ਪਿਆਰ ਤੇ ਜਜ਼ਬਾਤ ਦਿਖਾਏ ਹਨ, ਮੈਨੂੰ ਵੀ ਉਨ੍ਹਾਂ ਦੇ ਲਈ ਕੁਝ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: UK ‘ਚ ਪੰਜਾਬੀ ਨੇ ਰਚਿਆ ਇਤਿਹਾਸ, ਚਮਨ ਲਾਲ ਬਣੇ ਬਰਮਿੰਘਮ ਦੇ ਪਹਿਲੇ ਬ੍ਰਿਟਿਸ਼ ਇੰਡੀਅਨ ਲਾਰਡ ਮੇਅਰ
ਗੌਰਤਲਬ ਹੈ ਕਿ ਚੇੱਨਈ ਸੁਪਰ ਕਿੰਗਜ਼ ਨੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾਇਆ। ਇਹ ਮੁਕਾਬਲਾ ਬਾਰਿਸ਼ ਕਾਰਨ ਪ੍ਰਭਾਵਿਤ ਹੋਇਆ। ਇਸ ਸੀਜ਼ਨ ਦਾ ਫਾਈਨਲ ਮੈਚ ਐਤਵਾਰ ਨੂੰ ਖੇਡਿਆ ਜਾਣਾ ਸੀ। ਪਰ ਬਾਰਿਸ਼ ਕਾਰਨ ਇੱਕ ਦਿਨ ਅੱਗੇ ਵਧਾ ਦਿੱਤਾ ਗਿਆ। ਸੋਮਵਾਰ ਨੂੰ ਵੀ ਖੇਡਿਆ ਗਿਆ ਮੈਚ ਬਾਰਿਸ਼ ਕਾਰਨ ਪ੍ਰਭਾਵਿਤ ਹੋਇਆ। ਗੁਜਰਾਤ ਨੇ ਇਸ ਮੈਚ ਵਿੱਚ ਪਹਿਲਾਂ ਬੈਟਿੰਗ ਕਰਦੇ ਹੋਏ 214 ਦੌੜਾਂ ਬਣਾਈਆਂ। ਇਸਦੇ ਜਵਾਬ ਵਿੱਚ ਚੇੱਨਈ ਨੂੰ ਡਕਵਰਥ ਲੁਈਸ ਨਿਯਮ ਨਾਲ ਟੀਚਾ ਦਿੱਤਾ ਗਿਆ। ਜਿਸਨੂੰ ਚੇੱਨਈ ਨੇ 5 ਵਿਕਟਾਂ ਨਾਲ ਜਿੱਤ ਲਿਆ।
ਵੀਡੀਓ ਲਈ ਕਲਿੱਕ ਕਰੋ -: