ms dhoni Owner money: ਕਹਿੰਦੇ ਹਨ ਕਿ ਇਕ ਸਮਾਂ ਸੀ ਜਦੋਂ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਵਾਲੇ ਮਹਿੰਦਰ ਸਿੰਘ ਧੋਨੀ ਦੇ ਕੋਲ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਮੈਚ ਖੇਡਣ ਦੇ ਜਾਣ ਲਈ ਸਫਰ ਕਰਨ ਲਈ ਪੈਸੇ ਵੀ ਨਹੀਂ ਸੀ। ਪਰ ਸਮੇਂ ਦਾ ਪਹੀਆ ਅਜਿਹਾ ਘੁੰਮਿਆ ਕਿ ਐੱਮ.ਐੱਸ ਧੋਨੀ ਕਈ ਸਾਲ ਭਾਰਤ ਦੇ ਸਭ ਤੋਂ ਜਿਆਦਾ ਪੈਸਾ ਕਮਾਉਣ ਵਾਲੀਆਂ ਹਸਤੀਆਂ ‘ਚ ਟਾਪ-5 ‘ਚ ਸ਼ਾਮਲ ਰਹੇ।
ਦਰਅਸਲ ਜੇਕਰ ਸੁਸ਼ਾਂਤ ਸਿੰਘ ਰਾਜਪੂਤ ਨੇ ਐੱਮ.ਐੱਸ ਧੋਨੀ; ਅਨਟੋਲਡ ਸਟੋਰੀ ਫਿਲਮ ਦੇਖੀ ਹੈ ਤਾਂ ਐੱਮ.ਐੱਸ.ਧੋਨੀ ‘ਤੇ ਇਹ ਸਮਾਂ ਉਦੋਂ ਆਉਂਦਾ ਹੈ, ਜਦੋਂ ਦਲੀਪ ਟ੍ਰਾਫੀ ਦੇ ਲਈ ਉਸ ਦੀ ਚੋਣ ਹੁੰਦੀ ਹੈ ਪਰ ਸਮਾਂ ਘੱਟ ਹੋਣ ਕਾਰਨ ਹਵਾਈ ਯਾਤਰਾ ਦੇ ਲਈ ਪੈਸੇ ਨਹੀਂ ਹੁੰਦੇ। ਅਜਿਹੇ ਸਮੇਂ ਦੌਰਾਨ ਐੱਮ.ਐੱਸ ਧੋਨੀ ਦੀ ਮਦਦ ਦੇ ਲਈ ਸੜਕ ਰਾਹੀ ਸਫਰ ਕਰਨ ਦੇ ਲਈ ਉਨ੍ਹਾਂ ਦੇ ਦੋਸਤ ਆਪਣੀ ਜਮ੍ਹਾਂ-ਪੂੰਜੀ ਇੱਕਠੀ ਕਰਦੇ ਹਨ ਅਤੇ ਉਨ੍ਹਾਂ ਨੂੰ ਦਲੀਪ ਟ੍ਰਾਫੀ ਮੈਚ ਖੇਡਣ ਲਈ ਸਮੇਂ ‘ਤੇ ਦੂਜੇ ਸ਼ਹਿਰ ਪਹੁੰਚਾਉਂਦੇ ਹਨ। ਇਸ ਦੇ ਨਾਲ ਹੀ ਜਦੋਂ ਸਾਲ 2001 ‘ਚ ਐੱਮ.ਐੱਸ ਧੋਨੀ ਦੀ ਟਿਕਟ ਕੁਲੈਕਟਰ ਦੀ ਨੌਕਰੀ ਲੱਗੀ, ਤਾਂ ਉਸ ਦੀ ਤਨਖਾਹ ਲਗਭਗ 3000-3050 ਹਜ਼ਾਰ ਦੇ ਵਿਚਾਲੇ ਸੀ ਪਰ ਸਮਾਂ ਨੇ ਉਹ ਦਿਨ ਵੀ ਦਿਖਾ ਦਿੱਤਾ ਜਦੋਂ ਅਮੀਰ ਹਸਤੀਆਂ ‘ਚ ਉਸ ਦਾ ਨਾਂ ਸ਼ਾਮਿਲ ਹੋ ਗਿਆ।
ਭਾਵੇਂ ਧੋਨੀ ਨੇ ਕਪਤਾਨੀ ਛੱਡ ਦਿੱਤੀ ਹੋਵੇ ਪਰ ਉਨ੍ਹਾਂ ਦੀ ਕਮਾਈ ਹਾਲੀਆ ਸਾਲਾਂ ਦੌਰਾਨ ਹਰ ਸਾਲ ਵੱਧਦੀ ਰਹੀ। ਦੱਸਣਯੋਗ ਹੈ ਕਿ ਸਾਲ 2016 ਤੋਂ ਸਾਲ 2019 ਤੱਕ ਐੱਮ.ਐੱਸ.ਧੋਨੀ ਦੀ ਹਰ ਸਾਲ ਕੁੱਲ ਕੀਮਤ ਕਿਵੇ ਵੱਧਦੀ ਰਹੀ। ਸਾਲ ਦਰ ਸਾਲ ਐੱਮ.ਐੱਸ ਦੀ ਕੁੱਲ਼ ਕੀਮਤ ‘ਚ 40 ਫੀਸਦੀ ਸਾਲਾਨਾ ਦੀ ਦਰ ਨਾਲ ਵਾਧਾ ਹੋਇਆ।
ਸਾਲ 2016 – ਲਗਭਗ 1079 ਕਰੋੜ ਰੁਪਏ
ਸਾਲ 2017- ਲਗਭਗ 1152 ਕਰੋੜ ਰੁਪਏ
ਸਾਲ 2018 – ਲਗਭਗ 1235 ਕਰੋੜ ਰੁਪਏ
ਸਾਲ 2019- ਲਗਭਗ 1399 ਕਰੋੜ ਰੁਪਏ
ਸਾਲ 2020 ‘ਚ ਐੱਮ.ਐੱਸ ਦੀ ਨੈੱਟਵਰਥ– ਕੈਰੀਅਰ ਦੀ ਢਲਾਨ ਤੱਕ ਪਹੁੰਚਦੇ-ਪਹੁੰਚਦੇ ਐੱਮ.ਐੱਸ ਧੋਨੀ ਨੇ ਆਪਣੇ ਲਈ ਇੰਨੀ ਰਕਮ ਅਤੇ ਨਗਦੀ ਨੂੰ ਮਿਲਾ ਕੇ ਬਟੋਰ ਲਈ ਕਿ ਜਿਸ ਦੇ ਲਈ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਸਾਲ 2020 ‘ਚ ਐੱਮ.ਐੱਸ ਦੀ ਨੈੱਟਵਰਥ 205 ਮਿਲੀਅਨ ਡਾਲਰ (ਲਗਭਗ 1551 ਕਰੋੜ ਰੁਪਏ ) ਅਤੇ ਉਹ ਦੁਨੀਆ ਦੇ ਤਿੰਨ ਸਭ ਤੋਂ ਅਮੀਰ ਕ੍ਰਿਕੇਟਰਾਂ ‘ਚ ਸ਼ਾਮਲ ਹੈ। ਸਿਰਫ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਹੀ ਐੱਮ.ਐੱਸ ਧੋਨੀ ਤੋਂ ਅੱਗੇ ਹਨ।