IPL ਦੇ ਰੋਮਾਂਚ ਤੋਂ ਬਾਅਦ T20 ਵਿਸ਼ਵ ਕੱਪ ਦਾ ਆਗਾਜ਼ ਹੋ ਚੁੱਕਿਆ ਹੈ। ਇਸ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ 24 ਅਕਤੂਬਰ ਯਾਨੀ ਕਿ ਐਤਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ।
ਦਰਅਸਲ, ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਇਸ ਹਾਈਵੋਲਟੇਜ ਮੁਕਾਬਲੇ ਲਈ ਪਾਕਿਸਤਾਨ ਵੱਲੋਂ ਆਪਣੀ 12 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸਦਾ ਐਲਾਨ ਪਾਕਿਸਤਾਨ ਟੀਮ ਦੇ ਕਪਤਾਨ ਬਾਬਰ ਆਜਮ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ।
ਇਹ ਵੀ ਪੜ੍ਹੋ: ਰੰਧਾਵਾ ਦਾ ਅਰੂਸਾ ਦੇ ISI ਲਿੰਕ ਦੀ ਜਾਂਚ ਨੂੰ ਲੈ ਕੇ ਯੂ-ਟਰਨ, ਬੋਲੇ ਮੈਂ ਤਾਂ ਇਹ ਕਿਹਾ ਸੀ..
ਦੱਸ ਦੇਈਏ ਕਿ ਪਾਕਿਸਤਾਨ ਟੀਮ ਨੇ ਆਪਣੇ 12 ਖਿਡਾਰੀਆਂ ਵਿੱਚ ਬਾਬਰ ਆਜਮ (ਕਪਤਾਨ), ਮੁਹੰਮਦ ਰਿਜਵਾਨ, ਫਖਰ ਜਮਾਨ, ਮੁਹੰਮਦ ਹਫ਼ੀਜ਼, ਸ਼ੋਇਬ ਮਲਿਕ, ਆਸਿਫ਼ ਅਲੀ, ਹੈਦਰ ਅਲੀ, ਇਮਾਦ ਵਸੀਮ, ਸ਼ਾਦਾਬ ਖਾਨ, ਹਸਨ ਅਲੀ, ਸ਼ਾਹੀਨ ਸ਼ਾਹ, ਹਸਨ ਅਲੀ, ਸ਼ਾਹੀਨ ਸ਼ਾਹ ਅਫਰੀਦੀ, ਹੈਰਿਸ ਰਾਊਫ ਨੂੰ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ।
ਗੌਰਤਲਬ ਹੈ ਕਿ ਪਾਕਿਸਤਾਨ ਦੀ ਟੀਮ ਵਿੱਚ ਸਰਫਰਾਜ਼ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਖੇਡੇ ਗਏ ਵਿਸ਼ਵ ਕੱਪ ਲਈ ਪਾਕਿਸਤਾਨ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਸੀ, ਪਰ ਬਾਅਦ ਵਿੱਚ ਉਸਨੂੰ 15 ਮੈਂਬਰੀ ਟੀਮ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ। ਸਰਫਰਾਜ਼ ਟੀਮ ਦੇ ਉਨ੍ਹਾਂ ਵੱਡੇ ਖਿਡਾਰੀਆਂ ਵਿੱਚੋਂ ਇੱਕ ਹੈ, ਜਿਸਦੀ ਕਮੀ ਮੈਦਾਨ ‘ਤੇ ਮਹਿਸੂਸ ਕੀਤੀ ਜਾ ਸਕਦੀ ਹੈ।
ਜੇਕਰ ਇੱਥੇ ਕੱਲ੍ਹ ਖੇਡੇ ਜਾਣ ਵਾਲੇ ਰੋਮਾਂਚਕ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਦੀ ਟੀਮ ਵਿਰੁੱਧ ਭਾਰਤ ਦਾ ਪਲੜਾ ਭਾਰੀ ਹੈ। ਭਾਰਤੀ ਟੀਮ ਵਿਸ਼ਵ ਕੱਪ ਵਿੱਚ ਪਾਕਿਸਤਾਨ ਤੋਂ ਕਦੇ ਵੀ ਨਹੀਂ ਹਾਰਿਆ ਹੈ। ਇਹ ਦੋਨੋ ਟੀਮਾਂ ਟੀ-20 ਵਿਸ਼ਵ ਕੱਪ ਵਿੱਚ 5 ਵਾਰ ਆਹਮੋ-ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ਸਾਰੇ ਮੁਕਾਬਲਿਆਂ ਵਿੱਚ ਪਾਕਿਸਤਾਨ ਨੂੰ ਭਾਰਤ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਵੀਡੀਓ ਲਈ ਕਲਿੱਕ ਕਰੋ -: