ਗੁਜਰਾਤ ਟਾਇਟਨਸ ਨੇ ਬੀਤੇ ਦਿਨੀਂ ਖੇਡੇ ਗਏ IPL ਮੈਚ ਵਿਚ ਚੇਨਈ ਸੁਪਰ ਕਿੰਗਸ ਨੂੰ 35 ਦੌੜਾਂ ਤੋਂ ਹਰਾ ਦਿੱਤਾ। ਇਸ ਮੈਚ ਦੌਰਾਨ ਇਕ ਸ਼ਖਸ ਸਕਿਓਰਿਟੀ ਤੋੜ ਕੇ ਮੈਦਾਨ ਵਿਚ ਵੜ ਗਿਆ ਤੇ ਸਟਾਰ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਕੋਲ ਪਹੁੰਚ ਗਿਆ। ਮਹਿੰਦਰ ਸਿੰਘ ਧੋਨੀ ਕੋਲ ਪਹੁੰਚ ਕੇ ਇਸ ਫੈਨ ਨੇ ਉਸ ਦੇ ਪੈਰ ਛੂਹੇ ਜਿਸ ਦੀ ਵਜ੍ਹਾ ਤੋਂ ਕੁਝ ਦੇਰ ਲਈ ਮੈਚ ਵੀ ਰੁਕ ਗਿਆ। ਸੋਸ਼ਲ ਮੀਡੀਆ ‘ਤੇ ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਲਦ ਹੀ ਸੁਰੱਖਿਆ ਮੁਲਾਜ਼ਮ ਵੀ ਉਸ ਸ਼ਖਸ ਨੂੰ ਫੜ ਕੇ ਮੈਦਾਨ ਤੋਂ ਬਾਹਰ ਲੈ ਜਾਂਦੇ ਹਨ।
ਮੈਚ ਦੌਰਾਨ ਚੇਨਈ ਸੁਪਰ ਕਿੰਗਸ ਦੀ ਪਾਰੀ ਦੇ ਆਖਰੀ ਓਵਰ ਵਿਚ ਮਹਿੰਦਰ ਸਿੰਘ ਧੋਨੀ ਤੇ ਸ਼ਾਰਦੁਲ ਠਾਕੁਰ ਬੱਲੇਬਾਜ਼ੀ ਲਈ ਕ੍ਰੀਜ਼ ‘ਤੇ ਮੌਜੂਦ ਸਨ। ਰਾਸ਼ਿਦ ਖਾਨ ਇਹ ਆਖਰੀ ਓਵਰ ਸੁੱਟ ਰਹੇ ਸਨ। ਮਹਿੰਦਰ ਸਿੰਘ ਧੋਨੀ ਨੇ ਇਸ ਓਵਰ ਵਿਚ ਰਾਸ਼ਿਦ ਖਾਨ ਦੀ ਪਹਿਲੀਆਂ ਦੋ ਗੇਂਦਾਂ ‘ਤੇ ਲਗਾਤਾਰ ਦੋ ਛੱਕੇ ਲਗਾਏ। ਰਾਸ਼ਿਦ ਖਾਨ ਦੀ ਅਗਲੀ ਗੇਂਦ ‘ਤੇ ਧੋਨੀ ਖਿਲਾਫ LBW ਦੀ ਅਪੀਲ ਹੋਈ ਜਿਸ ਨੂੰ ਅੰਪਾਇਰ ਨੇ ਨਕਾਰ ਦਿੱਤਾ। ਇਸ ਦੇ ਬਾਅਦ ਗੁਜਰਾਤ ਟਾਇਟਨਸ ਨੇ ਰਿਵਿਊ ਲਿਆ ਪਰ ਰਿਪਲੇਅ ਵਿਚ ਸਾਫ ਹੋ ਗਿਆ ਕਿ ਧੋਨੀ ਨਾਟ ਆਊਟ ਸਨ। ਉਦੋਂ ਅਚਾਨਕ ਤੋਂ ਇਕ ਸ਼ਖਸ ਸਕਿਓਰਿਟੀ ਤੋੜ ਕੇ ਮੈਦਾਨ ਵਿਚ ਵੜ ਗਿਆ।
ਇਹ ਵੀ ਪੜ੍ਹੋ : ਨੀਰਜ ਚੋਪੜਾ ਦੋਹਾ ਡਾਇਮੰਡ ਲੀਗ ਜਿੱਤਣ ਤੋਂ ਖੁੰਝਿਆ, ਦੂਜਾ ਸਥਾਨ ਕੀਤਾ ਹਾਸਲ , ਇਸ ਖਿਡਾਰੀ ਨੇ ਮਾਰੀ ਬਾਜ਼ੀ
ਫੈਨ ਜਿਵੇਂ ਹੀ ਮਹਿੰਦਰ ਸਿੰਘ ਧੋਨੀ ਕੋਲ ਪਹੁੰਚਿਆ ਤਾਂ ਮਾਹੀ ਵੀ ਉੁਸ ਤੋਂ ਦੂਰ ਭੱਜ ਕੇ ਥੋੜ੍ਹੀ ਮਸਤੀ ਕਰਦੇ ਹਨ। ਆਖਿਰ ਵਿਚ ਉਹ ਫੈਨ ਧੋਨੀ ਦੇ ਪੈਰਾਂ ਵਿਚ ਆਪਣਾ ਸਿਰ ਝੁਕਾ ਲੈਂਦਾ ਹੈ। ਇਸ ਦੇ ਬਾਅਦ ਸਕਿਓਰਿਟੀ ਸ਼ਖਸ ਨੂੰ ਫੜ ਕੇ ਮੈਦਾਨ ਦੇ ਬਾਹਰ ਲੈ ਜਾਂਦੀ ਹੈ। ਇਸ ਮੈਚ ਵਿਚ ਮਹਿੰਦਰ ਸਿੰਘ ਧੋਨੀ ਨੇ 11 ਗੇਂਦਾਂ ‘ਤੇ 26 ਦੌੜਾਂ ਦੀ ਨਾਟਆਊਟ ਪਾਰੀ ਖੇਡੀ।
ਵੀਡੀਓ ਲਈ ਕਲਿੱਕ ਕਰੋ -: