ਪੰਜਾਬ ਕਿੰਗਸ ਨੇ IPL 2024 ਦੇ 49ਵੇਂ ਮੁਕਾਬਲੇ ਵਿਚ ਚੇਨਈ ਸੁਪਰ ਕਿੰਗਸ ਨੂੰ 7 ਵਿਕਟਾਂ ਨਾਲ ਹਰਾਇਆ। ਇਹ ਇਸ ਲੀਗ ਵਿਚ ਪੰਜਾਬ ਦੀ ਚੇਨਈ ‘ਤੇ ਲਗਾਤਾਰ 5ਵੀਂ ਜਿੱਤ ਹੈ। ਟੀਮ ਨੇ ਮੌਜੂਦਾ ਸੀਜ਼ਨ ਵਿਚ ਪਹਿਲੀ ਵਾਰ ਲਗਾਤਾਰ ਦੂਜਾ ਮੈਚ ਜਿੱਤਿਆ ਹੈ। ਇਸ ਜਿੱਤ ਦੇ ਨਾਲ ਪੰਜਾਬ ਨੇ ਪਲੇਆਫ ਵਿਚ ਪਹੁੰਚਣ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ। ਟੀਮ 2 ਅੰਕ ਲੈ ਕੇ 7ਵੇਂ ਨੰਬਰ ‘ਤੇ ਆ ਗਈ ਹੈ। ਪੰਜਾਬ ਕੋਲ 4 ਜਿੱਤ ਦੇ ਬਾਅਦ ਕੁੱਲ 8 ਅੰਕ ਹੋ ਗਏ ਹਨ। ਚੇਨਈ ਦੇ ਐੱਮਏ ਚਿਤੰਬਰਮ ਸਟੇਡੀ੍ਮ ਵਿਚ ਪੰਜਾਬ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਚੁਣੀ। ਚੇਨਈ ਨੇ 20 ਓਵਰਾਂ ਵਿਚ 7 ਵਿਕਟਾਂ ‘ਤੇ 162 ਦੌੜਾਂ ਬਣਾਈਆਂ। ਪੰਜਾਬ ਨੇ 17.5 ਓਵਰਾਂ ਵਿਚ 3 ਵਿਕਟਾਂ ‘ਤੇ ਟੀਚਾ ਹਾਸਲ ਕਰ ਲਿਆ। ਹਰਪ੍ਰੀਤ ਬਰਾਰ ਪਲੇਅਰ ਆਫ ਦਿ ਮੈਚ ਰਹੇ।
CSK ਦੇ ਕਪਤਾਨ ਰਿਤੂਰਾਜ ਗਾਇਕਵਾੜ ਨੇ 48 ਗੇਂਦਾਂ ‘ਤੇ 62 ਦੌੜਾਂ ਬਣਾਈਆਂ। ਉਨ੍ਹਾਂ ਨੇ ਸੀਜ਼ਨ ਵਿਚ ਚੌਥਾ ਅਰਥ ਸੈਂਕੜਾ ਲਗਾਇਆ। ਗਾਇਕਵਾੜ ਤੋਂ ਇਲਾਵਾ ਅਜਿੰਕਯ ਰਹਾਣੇ ਨੇ 29 ਤੇ ਸਮੀਰ ਰਿਜਵੀ ਨੇ 21 ਦੌੜਾਂ ਦਾ ਯੋਗਦਾਨ ਦਿੱਤਾ। ਹਰਪ੍ਰੀਤ ਬਰਾੜ ਤੇ ਰਾਹੁਲ ਚਾਹਰ ਨੇ 2-2 ਵਿਕਟਾਂ ਲਈਆਂ। ਕਗਿਸੋ ਰਬਾਡਾ ਤੇ ਅਰਸ਼ਦੀਪ ਸਿੰਘ ਨੂੰ 1-1 ਵਿਕਟ ਮਿਲਿਆ। PBKS ਦੇ ਓਪਨਰ ਜੌਨੀ ਬੇਅਰਸਟੋ ਨੇ 46 ਤੇ ਰਾਇਲੀ ਰੂਸੋ ਨੇ 42 ਦੌੜਾਂ ਦੀਆਂ ਅਹਿਮ ਪਾਰੀਆਂ ਖੇਡੀਆਂ। ਕਪਤਾਨ ਸੈਮਕਰਨ 26 ਤੇ ਸਸ਼ਾਂਕ ਸਿੰਘ 25 ਦੌੜਾਂ ‘ਤੇ ਨਾਟਆਊਟ ਰਹੇ।
ਟੌਸ ਹਾਰ ਕੇ ਪੈਟਿੰਗ ਕਰਨ ਉਤਰੇ ਰਿਤੂਰਾਜ ਗਾਇਕਵਾੜ ਤੇ ਅਜਿੰਕਯ ਰਹਾਣੇ ਨੇ ਚੇਨਈ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਦੋਵਾਂ ਨੇ 50 ਗੇਂਦਾਂ ‘ਤੇ 64 ਦੌੜਾਂ ਦੀ ਓਪਨਿੰਗ ਪਾਰਟਨਰਸ਼ਿਪ ਕੀਤੀ। ਗਾਇਕਵਾੜ ਨੇ ਸਮੀਰ ਰਿਜਵੀ ਦੇ ਨਾਲ 37 ਅਤੇ ਮੋਇਨ ਅਲੀ ਨਾਲ 38 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਦਲਵੀਰ ਗੋਲਡੀ ‘ਤੇ ਸਾਬਕਾ CM ਭੱਠਲ ਬੋਲੇ-‘ਮੈਂ ਮਦਦ ਕਰਾਂਗਾ, ਕਹਿ ਕੇ ਜੋ ਬਦਲਦਾ ਹੈ, ਲੋਕ ਉਸ ‘ਤੇ ਵਿਸ਼ਵਾਸ ਨਹੀਂ ਕਰਦੇ’
ਰਨ ਚੇਂਜ ਵਿਚ 19 ਦੌੜਾਂ ‘ਤੇ ਪ੍ਰਭਸਿਮਰਨਰ ਦਾ ਵਿਕਟ ਗੁਆਉਣ ਦੇ ਬਾਅਦ ਜੌਨੀ ਬੇਅਰਸਟੋ ਨੇ ਰਾਇਲੀ ਰੂਸੋ ਦੇ ਨਾਲ ਦੂਜੇ ਵਿਕਟ ਲਈ 37 ਗੇਂਦਾਂ ‘ਤੇ 64 ਦੌੜਾਂ ਦੀ ਸਾਂਝੇਦਾਰੀ ਕੀਤੀ। ਬਾਅਦ ਵਿਚ ਸਸ਼ਾਂਕ ਸਿੰਘ ਨੇ ਸੈਮ ਕਰਨ ਦੇ ਨਾਲ 37 ਗੇਂਦਾਂ ‘ਤੇ ਨਾਟਆਊਟ 59 ਦੌੜਾਂ ਦੀ ਮੈਚ ਜਿਤਾਊ ਸਾਂਝੇਦਾਰੀ ਕੀਤੀ।
ਵੀਡੀਓ ਲਈ ਕਲਿੱਕ ਕਰੋ -: