ਟੋਕੀਓ ਓਲੰਪਿਕਸ ਦਾ ਅੱਜ 8 ਵਾਂ ਦਿਨ ਹੈ। ਭਾਰਤੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ 21-13, 22-20 ਨਾਲ ਹਰਾ ਕੇ ਟੋਕੀਓ ਓਲੰਪਿਕਸ ਦੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ।
ਸਿੰਧੂ ਹੁਣ ਮੈਡਲ ਤੋਂ ਇੱਕ ਕਦਮ ਦੂਰ ਹੈ। ਜੇ ਸਿੰਧੂ ਸੈਮੀਫਾਈਨਲ ਵਿੱਚ ਜਿੱਤ ਜਾਂਦੀ ਹੈ ਤਾਂ ਭਾਰਤ ਲਈ ਇੱਕ ਤਗਮਾ ਹੋਰ ਪੱਕਾ ਹੋ ਜਾਵੇਗਾ। ਇਸ ਤੋਂ ਪਹਿਲਾ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਤਮਗਾ ਪੱਕਾ ਕਰ ਦਿੱਤਾ ਹੈ। ਉਸ ਨੇ 69 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ਵਿੱਚ ਚੀਨੀ ਤਾਈਪੇ ਦੀ ਨੀਨ ਚਿਨ ਚੇਨ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ।
ਇਹ ਵੀ ਪੜ੍ਹੋ : Breaking News : ਖਤਮ ਹੋਇਆ ਇੰਤਜ਼ਾਰ, CBSE ਬੋਰਡ ਨੇ 12 ਵੀਂ ਦੇ ਨਤੀਜਿਆਂ ਦਾ ਕੀਤਾ ਐਲਾਨ
ਰੀਓ ਓਲੰਪਿਕ 2016 ਦੀ ਚਾਂਦੀ ਤਮਗਾ ਜੇਤੂ ਸਿੰਧੂ ਨੇ ਬੈਡਮਿੰਟਨ ਵਿੱਚ ਭਾਰਤ ਦੇ ਪਹਿਲੇ ਓਲੰਪਿਕ ਸੋਨ ਤਗਮੇ ਦੀ ਉਮੀਦ ਨੂੰ ਕਾਇਮ ਰੱਖਿਆ ਹੈ। ਉਹ ਹੁਣ ਸੈਮੀਫਾਈਨਲ ਵਿੱਚ ਦੂਜੇ ਕੁਆਰਟਰ ਫਾਈਨਲ ਦੀ ਜੇਤੂ ਦਾ ਸਾਹਮਣਾ ਕਰੇਗੀ।
ਇਹ ਵੀ ਦੇਖੋ : Lakha Sidhana ਨੂੰ ਦਿੱਲੀ ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਮਿਲੀ ਜ਼ਮਾਨਤ, ਹਾਲੇ ਇੱਕ ਹੋਰ ਕੇਸ ਚੋਂ ਜ਼ਮਾਨਤ ਮਿਲਣਾ ਬਾਕੀ,