RCB vs MI Match Prediction: ਰੋਹਿਤ ਸ਼ਰਮਾ ਦੇ ਸੱਟ ਲੱਗਣ ਕਾਰਨ ਲਗਾਤਾਰ ਤੀਜੇ ਮੈਚ ਤੋਂ ਬਾਹਰ ਹੋਣ ਦੀ ਉਮੀਦ ਹੈ, ਜਿਸ ਵਿੱਚ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀਆਂ ਨਿਗਾਹਾਂ ਇੰਡੀਅਨ ਪ੍ਰੀਮੀਅਰ ਲੀਗ ਦੇ ਪਲੇਆਫ ਵਿੱਚ ਜਗ੍ਹਾ ਪੱਕੀ ਕਰਨ ‘ਤੇ ਹੋਵੇਗੀ। ਮੁੰਬਈ ਨੂੰ ਪਿਛਲੇ ਮੈਚ ਵਿੱਚ ਰਾਜਸਥਾਨ ਰਾਇਲਜ਼ ਤੋਂ ਅੱਠ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਉਸ ਦੇ 14 ਅੰਕ ਹਨ। ਵਿਰਾਟ ਕੋਹਲੀ ਦੀ ਅਗਵਾਈ ਵਾਲੀ RCB ਦੇ ਵੀ 14 ਅੰਕ ਹਨ । ਉਸ ਨੂੰ ਵੀ ਐਤਵਾਰ ਨੂੰ ਚੇੱਨਈ ਸੁਪਰ ਕਿੰਗਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਬੁੱਧਵਾਰ ਨੂੰ ਜੋ ਵੀ ਟੀਮ ਜਿੱਤੀ ਕਰੇਗੀ ਉਹ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰੇਗੀ।
ਇਸ ਮੈਚ ਤੋਂ ਪਹਿਲਾਂ ਰੋਹਿਤ ਦੀ ਫਿੱਟਨੈੱਸ ਚਰਚਾ ਦਾ ਵਿਸ਼ਾ ਬਣ ਗਈ ਹੈ । ਉਹ ਹੈਮਸਟ੍ਰਿੰਗ ਦੀ ਸੱਟ ਕਾਰਨ ਆਖਰੀ ਦੋ ਮੈਚ ਨਹੀਂ ਖੇਡਿਆ ਸੀ। ਮੁੰਬਈ ਇੰਡੀਅਨਜ਼ ਦੇ ਕਪਤਾਨ ਨੇ ਸੋਮਵਾਰ ਨੂੰ ਨੈੱਟ ‘ਤੇ ਅਭਿਆਸ ਕੀਤਾ। ਉਸੇ ਦਿਨ ਉਨ੍ਹਾਂ ਨੂੰ ਆਸਟ੍ਰੇਲੀਆ ਦੌਰੇ ਲਈ ਟੀਮ ਵਿੱਚ ਨਹੀਂ ਚੁਣਿਆ ਗਿਆ ਸੀ । ਮੁੰਬਈ ਇੰਡੀਅਨਜ਼ ਜਾਂ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਵੱਲੋਂ ਉਨ੍ਹਾਂ ਦੀ ਫਿੱਟਨੈੱਸ ਨੂੰ ਲੈ ਕੇ ਕੋਈ ਸਪੱਸ਼ਟ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ।
ਰੋਹਿਤ ਦੀ ਗੈਰਹਾਜ਼ਰੀ ਵਿੱਚ ਮੁੰਬਈ ਨੂੰ ਸੌਰਭ ਤਿਵਾੜੀ ਅਤੇ ਈਸ਼ਾਨ ਕਿਸ਼ਨ ‘ਤੇ ਭਰੋਸਾ ਜਤਾਉਣਾ ਪਵੇਗਾ । ਕੁਇੰਟਨ ਡਿਕੌਕ (374 ਦੌੜਾਂ) ਰਾਜਸਥਾਨ ਦੇ ਖਿਲਾਫ ਨਾਕਾਮ ਰਹੇ ਸੀ ਅਤੇ ਪ੍ਰਭਾਵ ਛੱਡਣ ਲਈ ਬੇਚੈਨ ਹੋਣਗੇ। ਕਿਸ਼ਨ (298 ਦੌੜਾਂ) ਅਤੇ ਸੂਰਯਕੁਮਾਰ ਯਾਦਵ (283 ਦੌੜਾਂ) ਉਸ ਦੇ ਹੋਰ ਬੱਲੇਬਾਜ਼ ਹਨ ਜਿਨ੍ਹਾਂ ਨੇ ਹੁਣ ਤੱਕ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਹਾਰਦਿਕ ਪਾਂਡਿਆ ਨੇ ਰਾਜਸਥਾਨ ਖ਼ਿਲਾਫ਼ ਸੱਤ ਛੱਕੇ ਜੜ ਕੇ ਲੰਬੇ ਸ਼ਾਟ ਖੇਡਣ ਦੀ ਆਪਣੀ ਯੋਗਤਾ ਦਿਖਾ ਕੇ ਵਧੀਆ ਪ੍ਰਦਰਸ਼ਨ ਕੀਤਾ । ਹਾਰਦਿਕ ਤੋਂ ਇਲਾਵਾ ਕਾਰਜਕਾਰੀ ਕਪਤਾਨ ਕੀਰੋਨ ਪੋਲਾਰਡ ਅਤੇ ਕ੍ਰੂਨਲ ਪਾਂਡਿਆ ਟੀਮ ਵਿੱਚ ਅਜਿਹੇ ਖਿਡਾਰੀ ਹਨ ਜੋ ਲੰਬੇ ਸ਼ਾਟ ਖੇਡਣ ਵਿੱਚ ਮਾਹਿਰ ਹਨ ਅਤੇ ਦੋਵਾਂ ਟੀਮਾਂ ਵਿੱਚ ਫਰਕ ਲਿਆ ਸਕਦੇ ਹਨ। ਇਸ ਮੁਕਾਬਲੇ ਵਿੱਚ ਮੁੰਬਈ ਦੇ ਗੇਂਦਬਾਜ਼ ਪਿਛਲੇ ਮੈਚ ਨੂੰ ਭੁੱਲ ਕੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਨਾ ਚਾਹੁਣਗੇ। ਪਿਛਲੇ ਮੈਚ ਵਿੱਚ ਰਾਜਸਥਾਨ ਦੇ ਬੇਨ ਸਟੋਕਸ ਅਤੇ ਸੰਜੂ ਸੈਮਸਨ ਸਾਹਮਣੇ ਉਨ੍ਹਾਂ ਦੀ ਇੱਕ ਵੀ ਨਹੀਂ ਚੱਲੀ ਸੀ । ਟ੍ਰੇਂਟ ਬੋਲਟ ਅਤੇ ਜਸਪ੍ਰੀਤ ਬੁਮਰਾਹ ਨੇ ਹੁਣ ਤੱਕ ਗੇਂਦਬਾਜ਼ੀ ਵਿਭਾਗ ਦੇ ਮੋਰਚੇ ਨੂੰ ਵਧੀਆ ਢੰਗ ਨਾਲ ਸੰਭਾਲਿਆ ਹੈ। ਇਨ੍ਹਾਂ ਦੋਹਾਂ ਨੇ ਮਿਲ ਕੇ ਉਨ੍ਹਾਂ ਨੇ 33 ਵਿਕਟਾਂ ਲਈਆਂ ਹਨ ।
ਉੱਥੇ ਹੀ ਦੂਜੇ ਪਾਸੇ RCB ਵੱਲੋਂ ਕਪਤਾਨ ਕੋਹਲੀ (415 ਦੌੜਾਂ) ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਣਾ ਚਾਹੁਣਗੇ। ਆਸਟ੍ਰੇਲੀਆਈ ਐਰੋਨ ਫਿੰਚ (236 ਦੌੜਾਂ), ਦੇਵਦੱਤ ਪਡਿਕਲ (343 ਦੌੜਾਂ) ਅਤੇ ਏਬੀ ਡੀਵਿਲੀਅਰਜ਼ (324 ਦੌੜਾਂ) ਨੂੰ ਵਧੇਰੇ ਇਕਸਾਰਤਾ ਦਿਖਾਉਣ ਦੀ ਜ਼ਰੂਰਤ ਹੈ। ਜੇ RCB ਦੇ ਸਾਰੇ ਟਾਪ-ਆਰਡਰ ਬੱਲੇਬਾਜ਼ ਯੋਗਦਾਨ ਪਾਉਂਦੇ ਹਨ, ਤਾਂ ਫਿਰ ਵਿਰੋਧੀ ਟੀਮ ਮੁਸੀਬਤ ਵਿੱਚ ਪੈ ਸਕਦੀ ਹੈ। ਕ੍ਰਿਸ ਮੌਰਿਸ, ਮੋਇਨ ਅਲੀ ਅਤੇ ਗੁਰਕੀਰਤ ਮਾਨ ਵੀ ਹੇਠਲੇ ਮਿਡਲ ਆਰਡਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਪਰ RCB ਦੀ ਟੀਮ ਨਵਦੀਪ ਸੈਣੀ ਦੇ ਸੱਟ ਲੱਗਣ ਕਾਰਨ ਗੇਂਦਬਾਜ਼ੀ ਵਿਭਾਗ ਨੂੰ ਲੈ ਕੇ ਚਿੰਤਤ ਹੈ । ਸੈਣੀ ਮੁੰਬਈ ਖਿਲਾਫ ਮੈਚ ਖੇਡਣ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ। ਜੇ ਉਹ ਨਹੀਂ ਖੇਡਦਾ ਤਾਂ ਮੌਰਿਸ ਅਤੇ ਮੁਹੰਮਦ ਸਿਰਾਜ ਤੋਂ ਇਲਾਵਾ ਈਸੁਰ ਉਡਾਨਾ ਦੀ ਜ਼ਿੰਮੇਵਾਰੀ ਵੀ ਵਧੇਗੀ.
ਸੰਭਾਵਿਤ ਟੀਮਾਂ ਇਸ ਤਰ੍ਹਾਂ ਹਨ:
ਮੁੰਬਈ ਇੰਡੀਅਨਜ਼: ਸੌਰਭ ਤਿਵਾੜੀ, ਕੁਇੰਟਨ ਡਿਕੌਕ, ਸੂਰਯਕੁਮਾਰ ਯਾਦਵ, ਈਸ਼ਾਨ ਕਿਸ਼ਨ, ਕੀਰਨ ਪੋਲਾਰਡ, ਹਾਰਦਿਕ ਪਾਂਡਿਆ, ਕ੍ਰੂਨਲ ਪਾਂਡਿਆ, ਜੇਮਸ ਪੈਟਿਨਸਨ, ਰਾਹੁਲ ਚਾਹਰ, ਟ੍ਰੇਂਟ ਬੋਲਟ, ਜਸਪ੍ਰੀਤ ਬੁਮਰਾਹ ਸ਼ਾਮਿਲ ਹਨ।
ਰਾਇਲ ਚੈਲੇਂਜ਼ਰਸ ਬੈਂਗਲੁਰੂ: ਦੇਵਦੱਤ ਪਡਿਕਲ, ਐਰੋਨ ਫਿੰਚ, ਵਿਰਾਟ ਕੋਹਲੀ (ਕਪਤਾਨ), ਏਬੀ ਡੀਵਿਲੀਅਰਜ਼, ਮੋਇਨ ਅਲੀ, ਗੁਰਕੀਰਤ ਮਾਨ ਸਿੰਘ, ਕ੍ਰਿਸ ਮੌਰਿਸ, ਵਾਸ਼ਿੰਗਟਨ ਸੁੰਦਰ, ਨਵਦੀਪ ਸੈਣੀ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ।