ਖੇਡਾਂ ਦਾ ਮਹਾਂਕੁੰਭ ਜਾਣੀ ਕਿ ਓਲੰਪਿਕ ਖੇਡਾਂ ਦੀ ਬੀਤੇ ਦਿਨ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਟੋਕਿਓ ਓਲੰਪਿਕ ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। ਟੋਕਿਓ ਓਲੰਪਿਕ ਦੇ ਵਿੱਚ ਭਾਰਤ ਦਾ ਮੈਡਲ ਵਾਲਾ ਖਾਤਾ ਖੁੱਲ੍ਹ ਗਿਆ ਹੈ।
ਮੀਰਾਬਾਈ ਚਾਨੂੰ ਨੇ ਟੋਕਿਓ ਓਲੰਪਿਕ ਵਿੱਚ ਭਾਰਤ ਲਈ ਪਹਿਲਾ ਤਗਮਾ ਜਿੱਤਿਆ ਹੈ। ਮੀਰਾਬਾਈ ਚਾਨੂੰ ਨੇ 49 ਕਿੱਲੋ ਭਾਰ ਵਰਗ ਵਿੱਚ ਔਰਤਾਂ ਦੇ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਇਹ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਸਨੈਚ ਐਂਡ ਕਲੀਨ ਐਂਡ ਜਰਕ ਗੇੜ ਵਿੱਚ ਕੁੱਲ 202 ਕਿੱਲੋ ਭਾਰ ਚੁੱਕਿਆ ਅਤੇ ਚਾਂਦੀ ਦਾ ਤਗਮਾ ਜਿੱਤਿਆ। ਜਦਕਿ ਮੀਰਾਬਾਈ ਨੇ ਸਨੈਚ ਰਾਊਂਡ ਵਿੱਚ 87 ਕਿੱਲੋ ਭਾਰ ਚੁੱਕਿਆ, ਉਸ ਨੇ ਕਲੀਨ ਐਂਡ ਜਾਰਕ ਵਿੱਚ 115 ਕਿਲੋਗ੍ਰਾਮ ਲਿਫਟ ਕੀਤਾ। ਇੰਨਾ ਮੁਕਾਬਲਿਆਂ ਵਿੱਚ ਚੀਨ ਨੇ ਸੋਨ ਤਗਮਾ ਜਿੱਤਿਆ ਹੈ।
ਇਹ ਵੀ ਪੜ੍ਹੋ : Tokyo Olympics : ਸ਼ੂਟਿੰਗ ‘ਚ ਭਾਰਤ ਦਾ ਮੈਡਲ ਪੱਕਾ ! ਫਾਈਨਲ ‘ਚ ਪਹੁੰਚੇ ਸੌਰਵ ਚੌਧਰੀ
ਓਲੰਪਿਕ ਖੇਡਾਂ ਲਈ ਟੋਕਿਓ ਰਵਾਨਾ ਹੋਣ ਤੋਂ ਪਹਿਲਾਂ ਹੀ ਮੀਰਾਬਾਈ ਚਾਨੂੰ ਨੇ ਭਾਰਤ ਲਈ ਤਗਮੇ ਦਾ ਦਾਅਵਾ ਕੀਤਾ ਸੀ। ਮੀਰਾਬਾਈ ਚਾਨੂੰ ਨੇ ਪਹਿਲਾ ਤਗਮਾ ਦੇਸ਼ ਦੀ ਝੋਲੀ ਵਿੱਚ ਪਾਇਆ ਹੈ। ਮੀਰਾਬਾਈ ਚਾਨੂੰ ਦੇ ਕੋਚ ਨੇ ਵੀ ਦਾਅਵਾ ਕੀਤਾ ਸੀ ਕਿ ਸਿਲਵਰ ਮੈਡਲ ਪੱਕਾ ਹੈ। ਜਿਵੇਂ ਹੀ ਮੀਰਾਬਾਈ ਚਾਨੂੰ ਨੇ ਤਗਮਾ ਜਿੱਤਿਆ, ਸਾਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ। ਮੀਰਾਬਾਈ ਚਾਨੂੰ ਨੇ ਆਪਣੀ ਸਫਲਤਾ ਨਾਲ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਮੀਰਾਬਾਈ ਚਾਨੂੰ ਦੀ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਇਹ ਵੀ ਦੇਖੋ : ਕਬੱਡੀ ਖਿਡਾਰੀ ਵਿੱਕੀ ਘਨੌਰ ਤੋਂ ਸੁਣੋ ਖੇਡ ਦੇ ਅੰਦਰ ਦੇ ਰਾਜ਼ ਅਤੇ ਕਿੰਨਾ ਵੱਡਾ ਹੁੰਦਾ ਹੈ ਕੁਮੈਂਟੇਟਰ ਦਾ ਰੋਲ…