ਟੋਕਿਓ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਮੁੜ ਟ੍ਰੈਕ ‘ਤੇ ਪਰਤਦੀ ਹੋਈ ਦਿਖਾਈ ਦੇ ਰਹੀ ਹੈ। ਐਤਵਾਰ ਨੂੰ ਆਸਟ੍ਰੇਲੀਆ ਖਿਲਾਫ 1-7 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਨੇ ਮੰਗਲਵਾਰ ਨੂੰ ਪੂਲ ਏ ਮੈਚ ਵਿੱਚ ਸਪੇਨ ਨੂੰ 3-0 ਨਾਲ ਹਰਾ ਦਿੱਤਾ ।
ਇਸ ਜਿੱਤ ਨਾਲ ਭਾਰਤ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਵੀ ਮਜ਼ਬੂਤ ਹੋ ਗਈਆਂ ਹਨ। ਟੀਮ ਇੰਡੀਆ 3 ਮੈਚਾਂ ਵਿੱਚ 4 ਅੰਕ ਲੈ ਕੇ ਪੂਲ-ਏ ਵਿੱਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ । ਆਸਟ੍ਰੇਲੀਆ ਦੀ ਟੀਮ ਹਾਲੇ ਵੀ ਟਾਪ ਬਰਕਰਾਰ ਹੈ।
ਇਹ ਵੀ ਪੜ੍ਹੋ: ਵੱਡਾ ਫੇਰਬਦਲ : ਪੰਜਾਬ ਸਰਕਾਰ ਵੱਲੋਂ 11 IAS ਤੇ 43 PCS ਅਧਿਕਾਰੀਆਂ ਦੇ ਹੋਏ ਟਰਾਂਸਫਰ
ਦਰਅਸਲ, ਇਸ ਮੁਕਾਬਲੇ ਵਿੱਚ ਭਾਰਤ ਨੇ ਪਹਿਲੇ ਕੁਆਰਟਰ ਵਿੱਚ ਹੀ 2-0 ਦੀ ਬੜ੍ਹਤ ਬਣਾ ਲਈ ਸੀ । ਸਿਮਰਨਜੀਤ ਸਿੰਘ ਨੇ ਮੈਚ ਦੇ 14ਵੇਂ ਮਿੰਟ ਵਿੱਚ ਫੀਲਡ ਗੋਲ ਰਾਹੀਂ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ ।
ਇਸਦੇ ਅਗਲੇ ਹੀ ਮਿੰਟ ਵਿੱਚ ਰੁਪਿੰਦਰ ਪਾਲ ਸਿੰਘ ਨੇ ਪੈਨਲਟੀ ਸਟਰੋਕ ‘ਤੇ ਗੋਲ ਕਰਕੇ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ । ਕੋਈ ਵੀ ਟੀਮ ਦੂਜੇ ਅਤੇ ਤੀਜੇ ਕੁਆਰਟਰ ਵਿੱਚ ਗੋਲ ਨਹੀਂ ਕਰ ਸਕੀ। ਚੌਥੇ ਕੁਆਰਟਰ ਵਿੱਚ ਰੁਪਿੰਦਰ ਪਾਲ ਸਿੰਘ ਨੇ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਭਾਰਤ ਨੂੰ 3-0 ਦੀ ਫੈਸਲਾਕੁੰਨ ਬੜ੍ਹਤ ਦਿੱਤੀ।
ਇਹ ਵੀ ਪੜ੍ਹੋ: ਮਹਾਰਾਸ਼ਟਰ ‘ਚ ਮੀਂਹ ਨੇ ਮਚਾਈ ਤਬਾਹੀ, ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 164, 100 ਲਾਪਤਾ
ਦੱਸ ਦੇਈਏ ਕਿ ਹਾਕੀ ਵਿੱਚ ਪੂਲ-ਏ ਅਤੇ ਪੂਲ-ਬੀ ਵਿੱਚ 6-6 ਟੀਮਾਂ ਹਨ। ਭਾਰਤ ਪੂਲ ਏ ਵਿੱਚ ਹੈ। ਇਸ ਵਿੱਚ ਭਾਰਤ ਅਤੇ ਸਪੇਨ ਤੋਂ ਇਲਾਵਾ ਆਸਟ੍ਰੇਲੀਆ, ਅਰਜਨਟੀਨਾ ਅਤੇ ਮੇਜ਼ਬਾਨ ਜਪਾਨ ਦੀ ਟੀਮ ਮੌਜੂਦ ਹੈ। ਭਾਰਤ ਨੂੰ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਪੂਲ ਵਿੱਚ ਟਾਪ -4 ਰਹਿਣਾ ਪਵੇਗਾ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ, ਪਰ ਆਸਟ੍ਰੇਲੀਆ ਨੇ ਅਗਲੇ ਮੈਚ ਵਿੱਚ ਉਨ੍ਹਾਂ ਨੂੰ 7-1 ਨਾਲ ਹਰਾਇਆ ਸੀ ।