ਪਹਿਲੀ ਵਾਰ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੰਗਲਵਾਰ ਨੂੰ ਉਸ ਨੇ ਸਖਤ ਮੁਕਾਬਲੇ ਵਿੱਚ ਜਰਮਨੀ ਦੀ ਦਿੱਗਜ ਖਿਡਾਰੀ ਨੇਦਿਨ ਅਪੇਟਜ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ।
ਰਿੰਗ ‘ਚ ਉੱਤਰਣ ਵਾਲੀ ਇਕਲੌਤੀ ਭਾਰਤੀ ਮੁੱਕੇਬਾਜ਼ ਲਵਲੀਨਾ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਆਪਣੇ ਤੋਂ 11 ਸਾਲ ਵੱਡੀ ਅਪੇਟਜ ਨੂੰ ਹਰਾਇਆ ਹੈ। ਦੋਵੇਂ ਖਿਡਾਰੀ ਆਪਣੀ ਓਲੰਪਿਕ ਵਿੱਚ ਸ਼ੁਰੂਆਤ ਕਰ ਰਹੇ ਸਨ ਅਤੇ ਲਵਲੀਨਾ 9 ਮੈਂਬਰੀ ਭਾਰਤੀ ਟੀਮ ਦੀ ਆਖਰੀ -8 ਵਿੱਚ ਜਗ੍ਹਾ ਬਣਾਉਣ ਵਾਲੀ ਪਹਿਲੀ ਖਿਡਾਰੀ ਬਣੀ। ਹੁਣ ਉਹ ਜਿੱਤ ਦੇ ਨਾਲ ਤਗਮਾ ਪੱਕਾ ਕਰ ਸਕਦੀ ਹੈ।
ਇਹ ਵੀ ਪੜ੍ਹੋ : Parliament Monsoon Session : ਸਦਨ ‘ਚ ਪ੍ਰਧਾਨ ਮੰਤਰੀ ਖਿਲਾਫ ਨਾਅਰੇਬਾਜ਼ੀ, ਕਾਰਵਾਈ ਮੁਲਤਵੀ
ਇੱਕ ਤਣਾਅਪੂਰਨ ਮੁਕਾਬਲੇ ਵਿੱਚ 24 ਸਾਲਾ ਲਵਲੀਨਾ ਨੇ ਬਹੁਤ ਭਾਵਨਾ ਦਿਖਾਈ ਅਤੇ ਬਹੁਤ ਨੇੜਲੇ ਅੰਤਰ ਨਾਲ ਜਿੱਤ ਦਰਜ ਕਰਨ ਵਿੱਚ ਸਫਲ ਰਹੀ। ਜੇ ਲਵਲੀਨਾ ਸੈਮੀਫਾਈਨਲ ਵਿੱਚ ਜਾਂਦੀ ਹੈ, ਤਾਂ ਉਸ ਦਾ ਕਾਂਸੀ ਦਾ ਤਗਮਾ ਪੱਕਾ ਹੈ। ਕੁਆਰਟਰ ਫਾਈਨਲ ਮੈਚ 30 ਜੁਲਾਈ ਨੂੰ ਹੋਵੇਗਾ।
ਇਹ ਵੀ ਦੇਖੋ : ਸਿੱਧੂ ‘ਤੇ ਹੋਏ ਹਮਲੇ ਨੂੰ ਲੈ ਕੇ ਮੰਤਰੀ ਚੰਨੀ ਦਾ ਵੱਡਾ ਬਿਆਨ, DGP ਤੇ ਕੈਪਟਨ ਨੂੰ ਵੀ ਕਹਿ’ਤੀ ਸੁਣੋ ਆਹ ਵੱਡੀ ਗੱਲ !